ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ) ਅਧਿਆਪਕਾਂ ਨੂੰ ਅਧਿਆਪਨ ਦੇ ਵਿਚ ਲੋਕ ਕਲਾਵਾਂ ਨਾਲ਼ ਜੋੜਨ ਦੇ ਉਦੇਸ਼ ਨਾਲ਼ ਸਮਰਿੱਧੀ ਕਲਾ ਉਤਸਵ ਤਹਿਤ ਜ਼ਿਲ੍ਹਾ ਪੱਧਰੀ ਸੈਕੰਡਰੀ ਵਰਗ ਦਾ ਆਰਟ ਇੰਟੀਗਰੇਟਡ ਟੀਚਿੰਗ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਜਸਪਾਲ ਮੋਂਗਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਜਿੰਦਰ ਕੁਮਾਰ ਸੋਨੀ ਜੀ ਵੱਲੋਂ ਜੇਤੂ ਅਧਿਆਪਕਾਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲਾ ਸਿੱਖਿਆ ਅਫ਼ਸਰ ਜੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਦਾ ਹੀ ਸਮੇਂ ਦੇ ਹਾਣੀ ਬਣਨ ਅਤੇ ਆਪਣੇ ਹੁਨਰ ਨੂੰ ਹੋਰ ਤਰਾਸ਼ਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੀ ਅਧਿਆਪਕ ਦਾ ਮੁੱਖ ਉਦੇਸ਼ ਹੈ। ਉਹਨਾਂ ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮਰਿਧੀ ਨੋਡਲ ਅਫ਼ਸਰ ਸ. ਗੁਰਮੇਲ ਸਿੰਘ ਸਾਗੂ ਜੀ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨੂੰ ਸਿਰਫ਼ ਮੁਕਾਬਲੇ ਨਹੀਂ ਮੰਨਣਾ ਚਾਹੀਦਾ ਬਲਕਿ ਸਿੱਖਣ ਦੇ ਮੌਕੇ ਦੇ ਤੌਰ ‘ਤੇ ਲੈਣਾ ਚਾਹੀਦਾ ਹੈ। ਸ਼੍ਰੀ ਪੰਕਜ ਗਰੋਵਰ ਪ੍ਰਿੰਸੀਪਲ ਜੀ ਨੇ ਮੁਕਾਬਲੇ ਦੇ ਮੁੱਖ ਪ੍ਰਬੰਧਕ ਵਜੋਂ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਦਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰਿੰਪੀ ਜੀ, ਸ੍ਰੀ ਸੁਨੀਲ ਕੁਮਾਰ ਗਰਗ ਮੁੱਖ ਅਧਿਆਪਕ, ਸ੍ਰੀਮਤੀ ਅਮਨਦੀਪ ਕੌਰ ਮੁੱਖ ਅਧਿਆਪਕਾ, ਅਤੇ ਸ. ਪ੍ਰੀਤਮ ਸਿੰਘ ਮੁੱਖ ਅਧਿਆਪਕ ਜੀ ਨੇ ਇਸ ਮੁਕਾਬਲੇ ਵਿੱਚ ਪ੍ਰਭਾਵਸ਼ਾਲੀ ਜੱਜਮੈਂਟ ਕੀਤੀ। ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਕਾਬਲੇ ਵਿੱਚ ਡਾਕਟਰ ਹਰੀਭਜਨ ਪ੍ਰੀਆਦਰਸ਼ੀ ਜੀ ਨੇ ਪਹਿਲਾ ਸਥਾਨ, ਸ਼੍ਰੀ ਰਾਹੁਲ ਨਾਗਪਾਲ ਜੀ ਨੇ ਦੂਜਾ, ਅਤੇ ਸ੍ਰੀਮਤੀ ਸ਼ਿਵਾਂਗੀ ਸਕਸੈਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਤੋਂ ਅਧਿਆਪਕ-ਅਧਿਆਪਕਾਵਾਂ ਡਾਕਟਰ ਗੁਰਮੀਤ ਕੌਰ, ਸ਼੍ਰੀਮਤੀ ਜਸਦੀਪ ਕੌਰ , ਡਾਕਟਰ ਹਰੀਭਜਨ ਪ੍ਰੀਆਦਰਸ਼ੀ, ਸ਼੍ਰੀ ਰਾਹੁਲ ਨਾਗਪਾਲ, ਸ਼੍ਰੀ ਦਿਨੇਸ਼ ਬਾਂਸਲ, ਸ਼੍ਰੀਮਤੀ ਸ਼ਿਵਾਂਗੀ ਸਕਸੈਨਾ, ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਸ਼੍ਰੀ ਰਾਹੁਲ ਕੁਮਾਰ ਸਾਇੰਸ ਮਾਸਟਰ, ਸ. ਮਨਪ੍ਰੀਤ ਸਿੰਘ ਬੇਦੀ ਸਸ ਮਾਸਟਰ ਅਤੇ ਸ. ਵਰਿੰਦਰਜੀਤ ਸਿੰਘ ਬਿੱਟਾ ਸਾਇੰਸ ਮਾਸਟਰ ਜੀ ਨੇ ਵੀ ਭਾਗ ਲਿਆ। ਇਸ ਮੌਕੇ ਸ਼੍ਰੀਮਤੀ ਕਮਲਜੀਤ ਕੌਰ ਸਾਇੰਸ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਦਲ, ਸ੍ਰੀ ਨਰਿੰਦਰ ਖਿੱਚੀ ਕੰਪਿਊਟਰ ਫੈਕਲਟੀ ਅਤੇ ਸ੍ਰੀ ਹਰਦੀਪ ਸਿੰਘ ਜੀ ਸਾਇੰਸ ਮਾਸਟਰ ਨੇ ਸਹਾਇਕ ਪ੍ਰਬੰਧਕ ਦੇ ਤੌਰ ਤੇ ਭੂਮਿਕਾ ਨਿਭਾਈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



