ਸਨਮਾਨ ਸਮਾਰੋਹ ਵਿੱਚ ਸੈਂਟਰ ਦੇ ਸੇਵਾ-ਮੁਕਤ ਅਧਿਆਪਕ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਬਠਿੰਡਾ (ਸਮਾਜ ਵੀਕਲੀ) ਸੈਂਟਰ ਬੱਲੂਆਣਾ ਦੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਵਿਖੇ ਸੰਪੰਨ ਹੋਈਆਂ। ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ 13 ਸਕੂਲਾਂ ਦੇ 600 ਤੋਂ ਉੱਪਰ ਵਿਦਿਆਰਥੀਆਂ ਨੇ 14 ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਹਨਾਂ ਖੇਡਾਂ ਦੀ ਓਵਰਆਲ ਟਰਾਫੀ ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਦੇ ਨਾਮ ਰਹੀ। ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਦੇ ਵਿਦਿਆਰਥੀਆਂ ਨੇ ਕਬੱਡੀ ਸਰਕਲ, ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ, ਸ਼ਤਰੰਜ ਕੁੜੀਆਂ, ਅਥਲੈਟਿਕਸ ਮੁੰਡੇ ਅਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀਆਂ ਵਿੱਚ ਇਸ ਸਕੂਲ ਦੇ ਬੱਚੇ ਦੂਜੇ ਸਥਾਨ ‘ਤੇ ਰਹੇ। ਪੀ. ਕੇ. ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਇਹਨਾਂ ਮੁਕਾਬਲਿਆਂ ਦਾ ਉਪ ਜੇਤੂ ਰਿਹਾ। ਜਿਸ ਨੇ ਬੈਡਮਿੰਟਨ ਲ਼ੜਕੇ, ਫੁੱਟਬਾਲ ਲ਼ੜਕੇ, ਰੱਸਾਕਸ਼ੀ ਅਤੇ ਸ਼ਤਰੰਜ ਲੜਕਿਆਂ ਵਿੱਚ ਪਹਿਲਾ ਸਥਾਨ ਅਤੇ ਖੋ-ਖੋ ਲੜਕਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਈ.ਜੀ.ਐਸ. ਅਪਗਰੇਡ ਸਕੂਲ ਬੱਲੂਆਣਾ ਦੇ ਬੱਚਿਆਂ ਨੇ ਕੁਸ਼ਤੀਆਂ ਵਿੱਚ ਪਹਿਲਾ ਅਤੇ ਕਬੱਡੀ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਕਲਾਂ ਦੇ ਮੁੰਡੇ ਅਤੇ ਕੁੜੀਆਂ ਨੇ ਕ੍ਰਮਵਾਰ ਕਬੱਡੀ ਸਰਕਲ ਅਤੇ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਖੁਰਦ ਨੇ ਕਰਾਟਿਆਂ ਅਤੇ ਜਿਮਨਾਸਟਿਕ ਵਿੱਚ ਪਹਿਲਾ ਅਤੇ ਯੋਗਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਨੇ ਲੜਕਿਆਂ ਦੇ ਅਥਲੈਟਿਕਸ ਅਤੇ ਯੋਗਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਦੇ ਹੋਰਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਖੁਰਦ ਅਤੇ ਕਰਮਗੜ੍ਹ ਸਤਰਾਂ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਸ਼ਤਰੰਜ ਲੜਕੇ, ਖੋ-ਖੋ ਲੜਕੀਆਂ ਅਤੇ ਬੈਡਮਿੰਟਨ ਲੜਕੀਆਂ ਅਤੇ ਜਿਮਨਾਸਟਿਕ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਦਾਰਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ ਨੇ ਖੋ-ਖੋ ਮੁੰਡੇ ਅਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਅਤੇ ਰੱਸਾਕਸ਼ੀ ਤੇ ਫੁੱਟਬਾਲ ਲੜਕਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ੈਮਰੌਕ ਕੋਨਵੈਂਟ ਸਕੂਲ ਬਹਿਮਣ ਦੀਵਾਨਾ ਨੇ ਅਥਲੈਟਿਕਸ ਅਤੇ ਫੁੱਟਬਾਲ ਲੜਕੀਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਕੁਐਸਟ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਬੈਡਮਿੰਟਨ ਲੜਕਿਆਂ ਵਿੱਚ ਪਹਿਲਾ ਅਤੇ ਬੈਡਮਿੰਟਨ ਲੜਕੇ ਤੇ ਸ਼ਤਰੰਜ ਲੜਕੀਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੇਵਾਮੁਕਤ ਸੈਂਟਰ ਹੈੱਡ ਟੀਚਰ ਸ੍ਰੀ ਚਰਨਜੀਤ ਸਿੰਘ ਤੇ ਜਗਦੀਸ਼ ਕੁਮਾਰ ਸਰਦੂਲ ਅਤੇ ਸੇਵਾਮੁਕਤ ਮੁੱਖ ਅਧਿਆਪਕਾ ਮੈਡਮ ਜਸਪਾਲ ਕੌਰ ਸ਼ਾਮਿਲ ਹੋਏ। ਮੁਕਾਬਲਿਆਂ ਦੇ ਸਫਲ ਆਯੋਜਨ ਵਿੱਚ ਨਰਿੰਦਰ ਸਿੰਘ, ਗੁਰਦਾਸ ਸਿੰਘ, ਜਸਵਿੰਦਰ ਸਿੰਘ, ਨਛੱਤਰ ਸਿੰਘ, ਸ਼ਮਿੰਦਰ ਸਿੰਘ, ਵਿਜੇ ਕੁਮਾਰ, ਚੰਦਰਪਾਲ, ਹਰਭਜਨ ਸਿੰਘ, ਕਾਮੀਆ ਗਰਗ, ਸਤਿੰਦਰਜੀਤ, ਮਨਦੀਪ ਕੌਰ, ਰੋਹਿਤ ਸ਼ਰਮਾ, ਜੁਗਨਦੀਪ ਸਿੰਘ, ਰੁਪਿੰਦਰ ਸਿੰਘ, ਗਗਨਦੀਪ, ਗਗਨਦੀਪ ਕੌਰ, ਆਰਤੀ ਚਾਂਦਲਾ ਅਤੇ ਸੁਖਚੈਨ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।


