HOME ਸਾਰੇ ਪ੍ਰਵਾਸੀਆਂ ਦੇ ਪਿਛੋਕੜ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਕਰਵਾਈ ਜਾਵੇ...

ਸਾਰੇ ਪ੍ਰਵਾਸੀਆਂ ਦੇ ਪਿਛੋਕੜ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਕਰਵਾਈ ਜਾਵੇ : ਭੁਪਿੰਦਰ ਸਿੰਘ ਪਿੰਕੀ

3
ਭੁਪਿੰਦਰ ਸਿੰਘ ਪਿੰਕੀ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ)-ਜਿਸ ਤਰ੍ਹਾਂ ਗੈਰ-ਹਿਮਾਚਲੀ ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ, ਉਸੇ ਤਰ੍ਹਾਂ ਬਾਹਰੀ ਲੋਕਾਂ ਨੂੰ ਵੀ ਪੰਜਾਬ ਵਿੱਚ ਜ਼ਮੀਨ ਖਰੀਦਣ ਤੇ ਵੀ ਤੁਰੰਤ ਪਬੰਦੀ ਲੱਗਣੀ ਚਾਹੀਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਤੇ ਬੁੱਧੀਜੀਵੀ ਸ਼ਖਸ਼ੀਅਤ ਭੁਪਿੰਦਰ ਸਿੰਘ ਪਿੰਕੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਹਿਮਾਚਲ,ਜੰਮੂ ਕਸ਼ਮੀਰ ਦੀ ਤਰਜ ਤੇ ਕਾਨੂੰਨ ਬਣਾ ਕੇ ਪੰਜਾਬ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਪ੍ਰਵਾਸੀ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ ! ਉਹਨਾਂ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਪ੍ਰਵਾਸੀਆ ਜੇ ਪੰਜਾਬ ਵਿੱਚ ਆਧਾਰ ਕਾਰਡ,ਵੋਟਰ ਕਾਰਡ ਵਗੈਰਾ ਹਰਜਿੰਗ ਨਹੀਂ ਬਣਨੇ ਚਾਹੀਦੇ ਅਤੇ ਜਿਹਨਾਂ ਦੇ ਬਣੇ ਹੋਏ ਹਨ ਉਹਨਾਂ ਦੇ ਵੀ ਤੁਰੰਤ ਕੈਂਸਲ ਕਰਨੇ ਚਾਹੀਦੇ ਹਨ  !  ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਪ੍ਰਵਾਸੀ ਸੋਨੇ ਦੀ ਚਿੜੀ ਦੇ ਪਰ ਕੁਤਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਹੁਸ਼ਿਆਰਪੁਰ ਦਾ ਸਰਵੇਖਣ ਕੀਤਾ ਜਾਵੇ ਤਾਂ ਹਜ਼ਾਰਾਂ ਲੋਕ ਅਜਿਹੇ ਹੋਣਗੇ ਜਿਨ੍ਹਾਂ ਦਾ ਹੁਸ਼ਿਆਰਪੁਰ ਜਾਂ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਕਿਸੇ ਵੱਡੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਬਾਹਰੀ ਲੋਕਾਂ ਦੀ ਆਬਾਦੀ ਵਸਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਬਹੁਤ ਪ੍ਰਵਾਸੀ ਤਾਂ ਯੂਪੀ ਬਿਹਾਰ ਵਿੱਚ ਵੱਡੇ ਵੱਡੇ ਕ੍ਰਾਈਮ ਕਰਕੇ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ ਅਗਰ ਪ੍ਰਵਾਸੀਆਂ ਦੇ ਪਿਛੋਕੜ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਕਰਵਾਈ ਜਾਵੇ ਤਾਂ ਬਹੁਤ ਪ੍ਰਵਾਸੀਆ ਦਾ ਪਰਦਾਫਾਸ਼ ਹੋ ਸਕਦਾ! ਉਹਨਾਂ ਕਿਹਾ ਕਿ ਇਸ ਵਿੱਚ ਸਾਡੇ ਕਈ ਪੰਜਾਬੀ ਵੀ ਕਸੂਰਵਾਰ ਹਨ ਜੋ ਕਿ ਆਪਣੇ ਮੁਨਾਫ਼ੇ ਲਈ ਉਹ ਇਹ ਵੀ ਨਹੀਂ ਦੇਖਦੇ ਕਿ ਜਿਸ ਵਿਅਕਤੀ ਨੂੰ ਉਹ ਘਰ ਜਾਂ ਦੁਕਾਨ ਦੇ ਰਹੇ ਹਨ, ਉਹ ਕੌਣ ਹੈ ਅਤੇ ਕਿੱਥੋਂ ਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 17/09/2025
Next articleਆਸ਼ਾ ਕਿਰਨ ਸਕੂਲ ਵਿੱਚ ਜਸਮੀਤ ਦੀ ਯਾਦ ਵਿੱਚ ਅਧਿਆਪਕਾਂ ਦਾ ਕੀਤਾ ਸਨਮਾਨ