HOME ਕੌਮ ਦੀ ਅਣਖੀ ਧੀ ਸ਼੍ਰੀਮਤੀ ਹਰਵਿੰਦਰ ਕੌਰ ਉਸਮਾ ਨੂੰ ਸਰਕਾਰ ਤੁਰੰਤ ਸੁਰੱਖਿਆ...

ਕੌਮ ਦੀ ਅਣਖੀ ਧੀ ਸ਼੍ਰੀਮਤੀ ਹਰਵਿੰਦਰ ਕੌਰ ਉਸਮਾ ਨੂੰ ਸਰਕਾਰ ਤੁਰੰਤ ਸੁਰੱਖਿਆ ਦੇਵੇ-ਕਰੀਮਪੁਰੀ

5

 ਤਰਨਤਾਰਨ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਪੰਜਾਬ ਸੰਭਾਲੋ ਮਹਿਮ ਤਹਿਤ ਅੱਜ ਤਰਨ ਤਰਨ ਬਹੁਜਨ ਸਮਾਜ ਪਾਰਟੀ ਦੇ ਜਿਲਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਬੀ ਹਰਵਿੰਦਰ ਕੌਰ ਉਸਮਾ ਜਿਨਾਂ ਨੇ ਪਿਛਲੇ ਦਿਨੀ ਇੱਕ ਐਮਐਲਏ ਤੇ ਵਿਰੁੱਧ ਅਣਖ ਦੀ ਲੰਬੀ ਲੜਾਈ ਲੜ ਕੇ ਕੋਰਟ ਦੇ ਵਿੱਚੋਂ ਜਿੱਤੀ ਅਤੇ ਵਿਧਾਇਕ ਨੂੰ ਜੇਲ ਜਾਣਾ ਪਿਆ ਉਹ ਲੜਕੀ ਨੇ ਦੱਸਿਆ ਕਿ ਵਿਧਾਇਕ ਦੇ ਹਮਾਇਤੀ ਹੁਣ ਵੀ ਉਹਨਾਂ ਨੂੰ ਧਮਕੀਆਂ ਦੇ ਰਹੇ ਆ ਅੱਜ ਜਿਲ੍ਾ ਮੀਟਿੰਗ ਚ ਬੀਬੀ ਹਰਵਿੰਦਰ ਕੌਰ ਉਸਮਾ ਦਾ ਸਨਮਾਨ ਵੀ ਕੀਤਾ ਅਤੇ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨੂੰ ਸੁਰੱਖਿਆ ਦੇਣ ਲਈ ਵੀ ਕਿਹਾ ਬਸਪਾ ਪੰਜਾਬ ਉਸ ਅਣਖੀ ਧੀ ਦੀ ਬਿਲਕੁਲ ਪਿੱਠ ਤੇ ਹੈ, ਅਪਰਾਧੀ ਲੋਕਾਂ ਨੂੰ ਆਮ ਪਾਰਟੀ ਚੋਂ ਤੁਰੰਤ ਕੱਢਿਆ ਜਾਵੇ ਅਗਰ ਬਲਾਤਕਾਰੀ, ਛੇੜਛਾੜ ਕਰਨੇ ਵਾਲੇ ਵਿਧਾਇਕ ਨਹੀਂ ਕੱਢੇ ਜਾਂਦੇ ਇਸਦਾ ਮਤਲਬ ਸਰਕਾਰ ਦੇ ਇਹ ਅਪਰਾਧੀ ਮਾਨਸਿਕਤਾ ਨੂੰ ਪ੍ਰੋਟੈਕਸ਼ਨ ਦੇਣ ਵਾਲੀ ਨੀਤੀ ਹੈ ਜਿਸ ਨੂੰ ਜਨਤਾ ਹਰਗਿਜ ਬਰਦਾਸ਼ਤ ਨਹੀਂ ਕਰੇਗੇ ਔਰ 2027 ਚ ਇਹਨਾਂ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ ਨਿਰਵਾਨ ਦਿਵਸ ਤੇ ਵੱਡੀ ਗਿਣਤੀ ਚ ਸੰਗਤਾਂ ਨੂੰ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਚ ਫਲੋਰ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਮੀਟਿੰਗ ਵਿੱਚ ਚੌਧਰੀ ਗੁਰਨਾਮ ਸਿੰਘ ਸਟੇਟ ਕੋਆਰਡੀਨੇਟਰ ਸੁਖਦੇਵ ਸਿੰਘ ਜੀਰਾ ਸਟੇਟ ਜਨਰਲ ਸੈਕਟਰੀ, ਜਿਲਾ ਪ੍ਰਧਾਨ ਜਗਤਾਰ ਖਵਾਸਪੁਰਾ ਸਤਨਾਮ ਸਿੰਘ ਤੋਂ ਇਲਾਵਾ ਪਾਰਟੀ ਦੀ ਲੀਡਰਸ਼ਿਪ ਵਰਕਰ ਬਾਬਾ ਨਛੱਤਰ ਪਾਲ ਜੀ ਅਤੇ ਹੋਰ ਸੰਗਤਾਂ ਵੱਡੇ ਪੱਧਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਧੱਮ ਚੱਕਰ ਪ੍ਰੀਵਰਤਨ ਦਿਵਸ” ਇਤਿਹਾਸਿਕ ਸਥਾਨ ਅੰਬੇਡਕਰ ਭਵਨ ‘ਚ ਮਨਾਇਆ ਜਾਵੇਗਾ
Next articleਬਸਪਾ ਬਨਾਮ ਕਾਂਗਰਸ-ਭਾਜਪਾ-ਆਪ