HOME “ਧੱਮ ਚੱਕਰ ਪ੍ਰੀਵਰਤਨ ਦਿਵਸ” ਇਤਿਹਾਸਿਕ ਸਥਾਨ ਅੰਬੇਡਕਰ ਭਵਨ ‘ਚ ਮਨਾਇਆ...

“ਧੱਮ ਚੱਕਰ ਪ੍ਰੀਵਰਤਨ ਦਿਵਸ” ਇਤਿਹਾਸਿਕ ਸਥਾਨ ਅੰਬੇਡਕਰ ਭਵਨ ‘ਚ ਮਨਾਇਆ ਜਾਵੇਗਾ

1
ਫੋਟੋ ਕੈਪਸ਼ਨ: ਅੰਬੇਡਕਰ ਮਿਸ਼ਨ ਸੁਸਾਇਟੀ ਦੇ ਅਹੁਦੇਦਾਰ ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋਏ।

ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ ): ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੁਆਰਾ 14 ਅਕਤੂਬਰ, 1956 ਨੂੰ ਆਰੰਭੀ ਧੰਮ-ਕ੍ਰਾਂਤੀ ਦੀ ਮਸ਼ਾਲ ਨੂੰ ਮੱਘਦੀ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਕਤੂਬਰ, 2025 ਨੂੰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ‘ਧੰਮ ਚੱਕਰ ਪ੍ਰੀਵਰਤਨ ਦਿਵਸ’ ਦਾ ਸਮਾਗਮ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਸਰਬ ਸੰਮਤੀ ਨਾਲ ਲਿਆ ਗਿਆ। ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਆਪਣੀ ਪਤਨੀ ਅਤੇ ਲੱਗਭਗ ਪੰਜ ਲੱਖ ਪੈਰੋਕਾਰਾਂ ਨਾਲ 14 ਅਕਤੂਬਰ, 1956 ਨੂੰ ਨਾਗਪੁਰ ਦੀ ਦੀਕਸ਼ਾ ਭੂਮੀ ਵਿਖੇ ਰਸਮੀ ਤੌਰ ‘ਤੇ ਬੁੱਧ ਧਰਮ ਅਪਣਾਇਆ। ਧਰਮ ਪਰਿਵਰਤਨ ਸਮਾਰੋਹ ਦੀ ਅਗਵਾਈ ਬਰਮੀ ਭਿਕਸ਼ੂ ਮਹਾਸਥਵੀਰ ਚੰਦਰਮਣੀ ਨੇ ਕੀਤੀ ਸੀ। ਧੱਮ ਚੱਕਰ ਪ੍ਰਵਰਤਨ ਦਿਵਸ ਸਮਾਗਮ ਵਿੱਚ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ ਦਾ ਸਹਿਯੋਗ ਰਹੇਗਾ। ਮੀਟਿੰਗ ਵਿੱਚ ਸਰਬ ਸ੍ਰੀ ਪ੍ਰੋਫੈਸਰ ਬਲਬੀਰ ਜੀ, ਡਾ. ਜੀ. ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਬਲਦੇਵ ਜੱਸਲ, ਡਾ. ਮਹਿੰਦਰ ਸੰਧੂ ਅਤੇ ਨਿਰਮਲ ਬਿੰਜੀ ਸ਼ਾਮਿਲ ਹੋਏ। ਮੀਟਿੰਗ ਦੇ ਅੰਤ ਵਿੱਚ ਸਮਾਜ ਸੇਵੀ ਬਲਵੰਤ ਭਾਟੀਆ ਅਤੇ ਸਾਬਕਾ ਮੰਤਰੀ /ਐਮ.ਪੀ. ਸ੍ਰੀ ਮਹਿੰਦਰ ਸਿੰਘ ਕੇ.ਪੀ. ਦੇ ਜਵਾਨ ਬੇਟੇ ਰਿਚੀ ਕੇ.ਪੀ. ਦੀ ਅਚਾਨਕ ਦੁਖਦਾਈ ਮੌਤ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleThe Real Game: What Mohsin Naqvi is Actually Playing
Next articleਕੌਮ ਦੀ ਅਣਖੀ ਧੀ ਸ਼੍ਰੀਮਤੀ ਹਰਵਿੰਦਰ ਕੌਰ ਉਸਮਾ ਨੂੰ ਸਰਕਾਰ ਤੁਰੰਤ ਸੁਰੱਖਿਆ ਦੇਵੇ-ਕਰੀਮਪੁਰੀ