HOME *ਯੂਨਾਈਟਿਡ ਸਿੱਖਜ਼ ਤੇ ਗਿਆਨ ਪਰਗਾਸ ਟਰੱਸਟ ਵੱਲੋਂ ਹੜ੍ਹਾਂ ਦੀ ਸਥਿਤੀ ਅਤੇ ਸਥਾਈ...

*ਯੂਨਾਈਟਿਡ ਸਿੱਖਜ਼ ਤੇ ਗਿਆਨ ਪਰਗਾਸ ਟਰੱਸਟ ਵੱਲੋਂ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ ਸੰਬੰਧੀ ਕਰਵਾਈ ਗਈ ਵਿਸੇਸ਼ “ਵਿਚਾਰ ਚਰਚਾ “*

 *ਪ੍ਰਮੁੱਖ ਸ਼ਖਸੀਅਤਾਂ, ਚਿੰਤਕਾਂ ਨੇ ਆਪਣੇ ਖੋਜ ਭਰਪੂਰ ਵਿਚਾਰਾਂ ਦੀ ਸਾਂਝ ਕੀਤੀ* 

ਲੁਧੀਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਯੂਨਾਈਟਿਡ ਸਿੱਖਜ਼ ਦੇ ਨਿੱਘੇ ਸਹਿਯੋਗ ਨਾਲ ਗਿਆਨ ਪਰਗਾਸ ਟਰੱਸਟ ਵੱਲੋਂ ਅੱਜ ਗੁਰਦੁਆਰਾ ਸ੍ਰੀ ਅਕਾਲ ਬੁੰਗਾ, ਬੁੱਢੇਵਾਲ ਜ਼ਿਲ੍ਹਾਂਂ ਲੁਧਿਆਣਾ ਵਿਖੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ, ਪਿੰਡਾਂ ਦੀਆਂ ਸਾਮਲਾਟ ਜ਼ਮੀਨਾਂ ਨੂੰ ਬਚਾਉਣ ਦੇ ਨਾਲ-ਨਾਲ ਆਗਾਮੀ ਹੋਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆ ਚੋਣਾਂ ਨੂੰ ਅੱਗੇ ਪਾਉਣ ਸੰਬੰਧੀ ਵਿਸੇਸ਼ ਵਿਚਾਰ ਚਰਚਾ ਆਯੋਜਿਤ ਕੀਤੀ । ਜਿਸ ਅੰਦਰ ਪ੍ਰਮੁੱਖ ਵਿਦਵਾਨ ਸ਼ਖਸੀਅਤਾਂ ਸਮੇਤ ਇਲਾਕੇ ਦੇ ਸਰਪੰਚਾਂ ਤੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਮਿਸ਼ਨ  “ਪਿੰਡ ਬਚਾਉ ਤੇ ਪੰਜਾਬ ਬਚਾਉ” ਤੇ ਤਹਿਤ ਸਮੁੱਚੇ ਪੰਜਾਬ ਅੰਦਰ ਆਰੰਭੀ ਗਈ ਮੁਹਿੰਮ ਦੇ ਅੰਤਰਗਤ ਆਯੋਜਿਤ ਕੀਤੀ ਗਈ ਵਿਚਾਰ ਚਰਚਾ ਅੰਦਰ ਆਪਣੀ ਪ੍ਰਭਾਵਸਾਲੀ ਸ਼ਬਦਾਂ ਦੀ ਸਾਂਝ ਕਰਦਿਆਂ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ਼੍ਰੀ ਤਲਵੰਡੀ ਸਾਬੋ ਨੇ ਕਿਹਾ ਕਿ ਅੱਜ ਪੰਜਾਬ ਕਈ ਤਰ੍ਹਾਂ ਦੀਆਂ ਵੱਡੀਆਂ ਸਿਆਸੀ, ਆਰਥਿਕ ਮੁਸ਼ਕਿਲਾਂ ਨਾਲ ਜਿੱਥੇ ਜੂਝ ਰਿਹਾ ਹੈ, ਉੱਥੇ ਭਿਆਨਕ ਹੜ੍ਹਾਂ ਦੀ ਮਾਰ ਦਾ ਸਾਹਮਣਾ ਵੀ ਕਰ ਰਿਹਾ ਹੈ ਜੋ ਕਿ ਸਮੁੱਚੇ ਪੰਜਾਬ ਲਈ ਇੱਕ ਵੱਡੀ ਤਰਾਸਦੀ ਹੈ । ਸੋ ਇਸ ਵੱਡੀ ਤਰਾਸਦੀ ਵਿੱਚੋਂ ਨਿਕਲਣ ਹੜ੍ਹਾਂ ਨੂੰ ਰੋਕਣ ਤੇ ਆਪਣੇ ਪਿੰਡਾਂ ਦੀਆਂ ਸਾਮਲਾਟ ਜ਼ਮੀਨਾਂ ਨੂੰ ਬਚਾਉਣ ਸੰਬੰਧੀ ਵਿਆਪਕ ਠੋਸ ਨੀਤੀ ਬਣਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਪੂਰੀ ਇਕਜੁੱਟਤਾ ਦਿਖਾਉਣੀ ਪਵੇਗੀ ਤਾਂ ਹੀ ਪੰਜਾਬ ਦੇ ਪਿੰਡਾਂ ਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ । ਇਸ ਦੌਰਾਨ ਯੂਨਾਈਟਿਡ ਸਿੱਖਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਵਿਸ਼ੇਸ਼ ਵਿਚਾਰ ਚਰਚਾ ਅੰਦਰ ਪੁੱਜੇ ਪੰਜਾਬੀ ਚਿੰਤਕ ਤੇ ਸੀਨੀਅਰ ਪੱਤਰਕਾਰ ਸ੍ਰ: ਹਮੀਰ ਸਿੰਘ, ਪ੍ਰਮੁੱਖ ਸਿਆਸੀ ਚਿੰਤਕ ਡਾ: ਪਿਆਰੇ ਲਾਲ ਗਰਗ ਨੇ ਆਪਣੀਆਂ ਜ਼ਬਾਤੀ ਤਕਰੀਰਾਂ ਵਿੱਚ ਪੰਜਾਬੀਆਂ ਦਾ ਧਿਆਨ ਉਪਰੋਕਤ ਮੁੱਦਿਆਂ ਪ੍ਰਤੀ ਕੇਂਦਰਿਤ ਕਰਦਿਆਂ ਹੋਇਆਂ ਕਿਹਾ ਕਿ ਵਿਕਾਸ ਦੀ ਤੀਬਰ ਗਤੀ ਦੀ ਆੜ ਹੇਠ ਕੁਦਰਤੀ ਵਸੀਲਿਆਂ, ਵਾਤਾਵਰਨ ਤੇ ਪਾਣੀਆਂ ਦਾ ਹੋ ਰਿਹਾ ਘਾਣ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ, ਖਾਸ ਕਰਕੇ ਜਲਵਾਯੂ ਪ੍ਰਤੀ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਲਾਹਪ੍ਰਵਾਹੀ, ਸਾਡੀਆਂ ਨਿੱਜੀ ਖੁਦਗਰਜੀਆਂ,ਕੁਦਰਤੀ ਪਾਣੀ ਦੀ ਸਿਆਸਤ ਨਾਲ ਹੋ ਰਿਹਾ ਖਿਲਵਾੜ ਇੱਕ ਗੰਭੀਰ ਮਸਲਾ ਬਣ ਚੁੱਕਾ ਹੈ । ਜਿਸ ਦੇ ਸਦਕਾ ਅੱਜ ਪੰਜਾਬ ਵਾਸੀਆਂ ਨੂੰ ਭਿਆਨਕ ਹੜ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ । ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਦੂਜੇ ਪਾਸੇ ਪੰਜਾਬ ਅੰਦਰ ਜਿਸ ਢੰਗ ਨਾਲ ਪਿੰਡਾਂ ਦੀਆਂ ਸਾਮਲਾਟ ਜ਼ਮੀਨਾਂ ਉੱਪਰ ਨਜਾਇਜ਼ ਕਬਜਿਆਂ ਦਾ ਰੁਝਾਨ ਚੱਲ ਰਿਹਾ ਹੈ । ਉਹ ਵੀ ਸਿੱਧੇ ਰੂਪ ਵਿੱਚ ਇੱਕ ਖਤਰਨਾਕ ਰੁਝਾਨ ਤੇ ਕੁਦਰਤੀ ਸਮਤੋਲ ਵਾਲੀਆਂ ਜ਼ਮੀਨਾਂ ਨੂੰ ਬਰਬਾਦ ਕਰਨ ਵਾਲਾ ਮਸਲਾ ਹੈ ।ਜਿਸ ਤੋਂ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ।‌ਵਿਚਾਰ ਚਰਚਾ ਦੌਰਾਨ ਸ੍ਰ: ਕਰਨੈਲ ਸਿੰਘ ਜਖੇਪਾਲ ਪ੍ਰਮੁੱਖ ਆਗੂ “ਪਿੰਡ ਬਚਾਉ, ਪੰਜਾਬ ਬਚਾਉ” ਲਹਿਰ, ਦਰਸ਼ਨ ਸਿੰਘ ਆਗੂ ਆਈ਼.ਡੀ.ਪੀ, ਜਸਕੀਰਤ ਸਿੰਘ ਆਗੂ ਬੁੱਢਾ ਨਾਲਾ ਬਚਾਉ ਐਕਸ਼ਨ ਕਮੇਟੀ ਤੇ ਵਾਤਾਵਰਣ ਪ੍ਰੇਮੀ, ਡਾ: ਖੁਸ਼ਹਾਲ ਸਿੰਘ ਚੰਡੀਗੜ੍ਹ, ਜਨਾਬ ਅਬਦੁੱਲ ਸ਼ਕੂਰ ਆਗੂ ਜਮਾਤ-ਏ-ਇਸਲਾਮੀਆਂ ਸਮੇਤ ਕਈ ਪ੍ਰਮੁੱਖ ਚਿੰਤਕਾਂ ਨੇ ਆਪਣੇ ਖੋਜ ਭਰਪੂਰ ਵਿਚਾਰਾਂ ਦੀ ਸਾਂਝ ਪਾਈ ਅਤੇ ਉਪਰੋਕਤ ਮੁੱਦਿਆਂ ਦੇ ਹੱਲ ਲਈ ਸਮੂਹ ਪੰਜਾਬੀਆਂ ਨੂੰ ਇੱਕ ਸਾਂਝੀ ਲੋਕ ਰਾਏ ਬਣਾਉਣ ਦਾ ਸੱਦਾ ਦਿੱਤਾ । ਵਿਚਾਰ ਚਰਚਾ ਦੀ ਸਮਾਪਤੀ ਮੌਕੇ ਗਿਆਨ ਪ੍ਰਕਾਸ਼ ਟਰੱਸਟ ਦੇ ਪ੍ਰਮੁੱਖ ਸ੍ਰ: ਸਲੋਚਨਬੀਰ ਸਿੰਘ ਨੇ ਸਮੂਹ ਬੁਲਾਰਿਆਂ, ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ । ਇਸ ਮੌਕੇ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼, ਸੁਰਿੰਦਰ ਸਿੰਘ ਮੱਕੜ, ਸ੍ਰ: ਮੇਜਰ ਸਿੰਘ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਮੱਕੜ, ਕਰਨਲ ਰਿਟਾ. ਜੇ.ਐਸ. ਗਿੱਲ, ਸ੍ਰ: ਗੁਰਦੀਪ ਸਿੰਘ ਪ੍ਰਧਾਨ ਵਿਸੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਦੁੱਗਰੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਰਵਾਨਾ*
Next articleਊਂ ਗੱਲ ਆ ਇੱਕ