HOME *ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਦੁੱਗਰੀ ਵੱਲੋਂ ਸੰਗਤਾਂ...

*ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਦੁੱਗਰੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਰਵਾਨਾ*

ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਪੰਜਾਬ ਦੇ ਅੰਦਰ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਝੱਲ ਰਹੇ ਇਲਾਕਿਆਂ ਅੰਦਰ ਪੂਰੀ ਤਨਦੇਹੀ ਨਾਲ ਚਲਾਏ ਜਾ ਰਹੇ ਰਾਹਤ ਕਾਰਜ ਆਪਣੇ ਆਪ ਵਿੱਚ ਮਿਸਾਲੀ ਕਾਰਜ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਰਵਿੰਦਰ ਠਾਕੁਰ ਏ.ਡੀ.ਸੀ ਅਤੇ ਹਰਜਿੰਦਰ ਸਿੰਘ {ਆਈ.ਏ.ਐਸ) ਜ਼ਿਲ੍ਹਾ ਗੁਰਦਾਸਪੁਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਭਨ ਅਸਟੇਟ, ਫੇਸ-1, ਦੁੱਗਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ੍ਰ: ਕੁਲਵਿੰਦਰ ਸਿੰਘ ਬੈਨੀਪਾਲ ਤੇ ਉਨ੍ਹਾਂ ਦੇ ਸਾਥੀਆਂ ਦੇ ਅਣਥੱਕ ਉੱਦਮਾਂ ਸਦਕਾ ਇਲਾਕੇ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੀ ਗਈ ਰਾਹਤ ਸਮੱਗਰੀ ਪ੍ਰਾਪਤ ਕਰਨ ਉਪਰੰਤ ਕੀਤਾ । ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਰਹੱਦੀ ਇਲਾਕੇ ਦੇ ਪਿੰਡਾਂ ਅੰਦਰ ਸਥਾਪਿਤ ਕੀਤੇ ਗਏ ਰਾਹਤ ਕੈਪਾਂ ਲਈ ਭੇਜੀ ਗਈ ਰਾਹਤ ਸਮੱਗਰੀ ਇੱਕ ਸ਼ਲਾਘਾਯੋਗ ਸੇਵਾ ਹੈ, ਖਾਸ ਕਰਕੇ ਸੰਕਟ ਦੀ ਘੜੀ ਵਿੱਚ ਲੋੜਵੰਦਾਂ ਦੀ ਮੱਦਦ ਕਰਨੀ ਇਨਸਾਨ ਦਾ ਇਖ਼ਲਾਕੀ ਫ਼ਰਜ਼ ਹੈ । ਸੰਗਤਾਂ ਨੇ ਇਹ ਮਾਨਵਪੱਖੀ ਸੇਵਾ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਇਸ ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਰਾਹਤ ਸਮੱਗਰੀ ਪਹੁੰਚਾਣ ਵਾਲੇ ਵਲੰਟੀਅਰਾਂ ਦੀ ਟੀਮ ਨੂੰ ਲੁਧਿਆਣਾ ਤੋਂ ਰਵਾਨਾ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ: ਕੁਲਵਿੰਦਰ ਸਿੰਘ ਬੈਨੀਪਾਲ ਨੇ ਆਪਣੀ ਗੱਲਬਾਤ ਦੌਰਾਨ  ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਦੇ 50 ਤੋਂ ਵੱਧ ਪਿੰਡ ਜੋ ਕਿ ਪੂਰੀ ਤਰ੍ਹਾਂ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਸਨ, ਉੱਥੋ ਦੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਕਰਨ, ਦਵਾਈਆਂ, ਰਾਸ਼ਨ, ਪੀਣ ਵਾਲਾ ਪਾਣੀ ਅਤੇ ਮੁੱਢਲੀਆਂ ਲੋੜਾਂ ਦਾ ਘਰੇਲੂ ਸਮਾਨ, ਪਸ਼ੂਆਂ ਲਈ ਹਰਾ ਤੇ ਸੁੱਕਾ ਚਾਰਾ ਉਪਲੱਬਧ ਕਰਵਾਉਣ ਵਿੱਚ ਗੁਰਦੁਆਰਾ ਸਾਹਿਬ ਦੇ ਵਲੰਟੀਅਰ ਪੂਰੀ ਤਨਦੇਹੀ ਨਾਲ ਸੇਵਾ ਕਾਰਜਾਂ ਵਿੱਚ ਜੁੱਟੇ ਹੋਏ ਹਨ ਤੇ ਰਾਹਤ ਕਾਰਜਾਂ ਵਿੱਚ ਆਪਣਾ ਮੋਹਰੀ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ।  ਇਸੇ ਮਿਸ਼ਨ ਦੀ ਪ੍ਰਾਪਤੀ ਲਈ ਅੱਜ ਹੜ੍ਹ ਪੀੜਤਾਂ ਲਈ ਫੂਡ ਕਿੱਟਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤੇ ਗਏ ਨਿੱਘੇ ਸਹਿਯੋਗ ਦਾ ਧੰਨਵਾਦ  ਪ੍ਰਗਟ ਕੀਤਾ ਅਤੇ ਵਲੰਟੀਅਰਾਂ ਨੂੰ ਰਾਹਤ ਸਮੱਗਰੀ ਵਾਲੀ ਗੱਡੀ ਰਾਹੀਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ। ਇਸ ਸਮੇ ਡਾ: ਨਵਨੀਤ ਸਿੰਘ ਪੰਚਾਇਤ ਅਫਸਰ, ਗੁਰਦੀਪ ਸਿੰਘ ਕਾਲੜਾ, ਤਰਲੋਕ ਸਿੰਘ ਸਚਦੇਵਾ, ਬਲਬੀਰ ਸਿੰਘ, ਸਰਬਜੀਤ ਸਿੰਘ ਚੰਗਰ, ਜਗਜੀਵਨ ਸਿੰਘ ਸੋਹਨਪਾਲ ਆਦਿ ਵਿਸੇਸ਼ ਤੋਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੇਵਾ ਭਾਵਨਾ
Next article*ਯੂਨਾਈਟਿਡ ਸਿੱਖਜ਼ ਤੇ ਗਿਆਨ ਪਰਗਾਸ ਟਰੱਸਟ ਵੱਲੋਂ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ ਸੰਬੰਧੀ ਕਰਵਾਈ ਗਈ ਵਿਸੇਸ਼ “ਵਿਚਾਰ ਚਰਚਾ “*