ਮਾਨਸਾ (ਸਮਾਜ ਵੀਕਲੀ) ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਹੜਾਂ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿਂਚ ਬਿਮਾਰੀਆਂ ਦੇ ਫੈਲਣ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਅਗਾਂਹੁ ਤੌਰ ਤੇ ਸਿਹਤ ਅਤੇ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ ਅਤੇ ਭਲਾਈ ਪੰਜਾਬ ਡਾ ਹਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਮਾਨਸਾ ਡਾਕਟਰ ਅਰਵਿੰਦ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਜਿਲੇ ਦੇ ਸਾਰੇ ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਵਿਖੇ ਮੈਡੀਕਲ ਚੈੱਕ ਅਪ ਕੈਂਪ ਲਗਾਏ ਜਾ ਰਹੇ ਹਨ। ਸਿਵਲ ਸਰਜਨ ਮਾਨਸਾ ਤੇ ਜਾਣਕਾਰੀ ਸਾਂਝੇ ਕਰਦੀ ਦੱਸਿਆ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਾ ਮਾਨਸਾ ਵਿਖੇ 28 ਆਮ ਆਦਮੀ ਕਲੀਨਿਕ ਅਤੇ ਹੈਲਥ ਐਂਡ ਬੈਲਨੈਸ ਸੈਂਟਰ ਪੀਐਚ ਸੀ ਅਤੇ ਸੀ ਐਸ ਸੀ ਪੱਧਰ ਤੇ ਅਗਲੇ ਹੁਕਮਾਂ ਤੱਕ ਲਗਾਤਾਰ ਛੁੱਟੀ ਵਾਲੇ ਦਿਨ ਵੀ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਸਿਹਤ ਕੈਂਪ ਲਗਾਣਗੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇੰਨਾ ਸੈਂਟਰਾਂ ਵਿੱਚ ਹਰ ਤਰ੍ਹਾਂ ਦੀ ਦਵਾਈ ਅਤੇ ਟੈਸਟ ਉਪਲਬਧ ਹਨ ਜੇ ਕਿਸੇ ਨੂੰ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਹਾਂ ਨਾਲ ਹੀ, ਉਹਨਾਂ ਦੱਸਿਆ ਕਿ ਲੋਕਾਂ ਨੂੰ ਸਮੇਂ ਸਮੇਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਸ਼ਾ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਕਿਉਂਕਿ ਬਰਸਾਤ ਦੇ ਮੌਸਮ/ਹੜਾਂ ਤੋਂ ਬਾਅਦ ਡੇਂਗੂ,ਮਲੇਰੀਆ, ਚਮੜੀ ਦੀਆਂ ਸਮੱਸਿਆ,ਅੱਖਾਂ ਦੀਆਂ ਸਮੱਸਿਆਵਾਂ, ਫੋੜੇ, ਫਿਨਸ਼ੀਆ, ਵਾਟਰ ਬੋਰਨ ਡਿਜੀਜ ਅਤੇ ਹੋਰ ਕਈ ਤਰ੍ਹਾਂ ਦੀ ਇਨਫੈਕਸ਼ਨ ਹੋਣ ਦੀ ਡਰ ਜਿਆਦਾ ਵੱਧ ਜਾਂਦਾ ਹੈ, ਸੋ ਇਨਾਂ ਤੋਂ ਬਚਣ ਲਈ ਸਾਨੂੰ ਇਲਾਜ ਅਤੇ ਪ੍ਰਹੇਜ ਦੋਨਾਂ ਦੀ ਹੀ ਜਰੂਰਤ ਹੁੰਦੀ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਮੌਸਮ ਵਿੱਚ ਸਾਨੂੰ ਤਾਜ਼ੇ ਫਲ ਸਬਜ਼ੀਆਂ ਅਤੇ ਘਰ ਦਾ ਬਣਿਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ ਬਾਜ਼ਾਰ ਦੀਆਂ ਬਣੀਆਂ ਵਸਤਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜਿਆਦਾ ਸਮੇਂ ਦੇ ਕੱਟੇ ਹੋਏ ਫਲ ਅਤੇ ਗਲੇ ਹੋਏ ਫਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ,ਹਰ ਖਾਣ ਵਾਲੀ ਵਸਤੂ ਨੂੰ ਡੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਤੇ ਮੱਖੀ ਮੱਛਰ ਨਾ ਬੈਠ ਸਕੇ, ਇਸ ਮੌਸਮ ਵਿੱਚ ਘਰਾਂ ਵਿੱਚ ਜਾਲੀ ਵਾਲੇ ਦਰਵਾਜੇ ਤੇ ਮੱਛਰਦਾਨੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ, ਪੂਰੀਆਂ ਬਾਹਾਂ ਦੇ ਕੱਪੜੇ ਅਤੇ ਜੁਰਾਬਾਂ ਤੇ ਬੂਟ ਪਹਿਣ ਕੇ ਰੱਖੋ,ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਘਰਾਂ ਵਿਚ ਤੌਲੀਏ,ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ, ਜੇਕਰ ਜ਼ਖ਼ਮ, ਛਾਲੇ, ਜਾਂ ਸੈਕੰਡਰੀ ਇਨਫੈਕਸ਼ਨ ਦਿਖਾਈ ਦਿੰਦੀ ਹੈ ਤਾਂ ਸਿਹਤ ਕਰਮਚਾਰੀ/ਨੇੜਲੀ ਸਿਹਤ ਸੰਭਾਲ ਸਹੂਲਤ ਨੂੰ ਰਿਪੋਰਟ ਕਰੋ। ਢਿੱਲੇਪਣ ਦੇ ਪਹਿਲੇ ਸੰਕੇਤ ‘ਤੇ ਓ ਆਰ ਐੱਸ ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੈਂਪ/ਸੰਸਥਾ ਵਿਚ ਜਾਓ। ਪਾਣੀ ਨੂੰ ਖੜ੍ਹਾ ਨਾ ਹੋਣ ਦਿਓ -ਖਾਲੀ ਕਰ ਦਿਓ ਅਤੇ ਸਾਰੇ ਡੱਬਿਆਂ ਨੂੰ ਚੱਕ ਦਿਓ। ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਹਰ ਰਾਤ ਸਮੇਂ ਮੱਛਰਦਾਨੀ ਵਰਤੋਂ ਕਰੋ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਧਿਆਨ ਨਾਲ ਚੱਲੋ – ਸੱਪ ਦੇ ਡੰਗ ਤੋਂ ਬਚਣ ਲਈ ਜੁੱਤੀਆਂ ਅਤੇ ਟਾਰਚ ਦੀ ਵਰਤੋਂ ਕਰੋ। ਧੱਫੜ ਅਤੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਸੁੱਕੇ ਕੱਪੜੇ ਪਾਓ ਅਤੇ ਆਪਣੀ ਚਮੜੀ ਨੂੰ ਸਾਫ਼ ਰੱਖੋ। ਨਾਲ ਹੀ ਉਹਨਾਂ ਨੇ ਦੱਸਿਆ ਕਿ ਬਜ਼ੁਰਗ,ਛੋਟੇ ਬੱਚੇ ਅਤੇ ਗਰਵਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ, ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ/ ਕਰਮਚਾਰੀ, ਬਲਾਕ ਐਜੂਕੇਟਰ , ਸਿਹਤ ਸੁਪਰਵਾਈਜ਼ਰ ਅਤੇ ਸਿਹਤ ਕਰਮਚਾਰੀ ਵੀ ਜਾਣਕਾਰੀ ਸਾਂਝੀ ਕਰਦੇ ਰਹਿਣਗੇ ।ਬਲਾਕ ਸਰਦੂਲਗੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਗਜੀਤ ਸਿੰਘ ਨੇ ਜਾਨਕਾਰੀ ਦਿੰਦਿਆ ਦੱਸਿਆ ਕਿ ਬਲਾਕ ਦੇ 14 ਪਿੰਡਾਂ ਵਿੱਚ ਮੈਡੀਕਲ ਟੀਮਾਂ ਵੱਲੋਂ ਕੈਂਪਾਂ ਦੇ ਨਾਲ ਨਾਲ ਫੋਗਿੰਗ ਵੀ ਕੀਤੀਆਂ ਜਾ ਰਹੀ ਹੈ।ਜਿਲਾ ਪੱਧਰੀ ਸੁਪਰਵਾਇਜਰੀ ਡਾ ਬਲਜੀਤ ਕੌਰ ਅਵਤਾਰ ਸਿੰਘ ਡੀ ਪੀ ਐਮ ਅਤੇ ਮਾਸ ਮੀਡੀਆ ਅਫਸਰ ਦਰਸ਼ਨ ਸਿੰਘ ਵੱਲੋਂ ਕੰਮ ਕਰ ਰਹੀਆਂ ਟੀਮਾਂ ਨੁੰ ਨੇਕ ਕੰਮ ਲਈ ਉਤਸ਼ਾਹਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



