HOME ਗੁ: ਟਿੱਬੀ ਸਾਹਿਬ, ਰੋਪੜ ਵਿਖੇ ਲੱਗਿਆ ਤਿੰਨ ਦਿਨਾਂ ਗੱਤਕਾ ਰੈਫਰੀ ਟ੍ਰੇਨਿੰਗ ਕੈਂਪ

ਗੁ: ਟਿੱਬੀ ਸਾਹਿਬ, ਰੋਪੜ ਵਿਖੇ ਲੱਗਿਆ ਤਿੰਨ ਦਿਨਾਂ ਗੱਤਕਾ ਰੈਫਰੀ ਟ੍ਰੇਨਿੰਗ ਕੈਂਪ

2
ਰੋਪੜ,  (ਸਮਾਜ ਵੀਕਲੀ)   (ਰੋਮੀ ਘੜਾਮਾਂ): ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਐਸੋਸੀਏਸ਼ਨ, ਰੋਪੜ ਦੇ ਸਾਂਝੇ ਉਪਰਾਲੇ ਨਾਲ਼ ਗੁਰਦੁਆਰਾ ਹੈੱਡ ਦਰਬਾਰ, ਟਿੱਬੀ ਸਾਹਿਬ ਵਿਖੇ ਤਿੰਨ ਦਿਨਾਂ ਗੱਤਕਾ ਰੈਫਰੀ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿੱਥੇ ਪੰਜਾਬ ਭਰ ਤੋਂ ਆਏ ਸਿਖਿਆਰਥੀਆਂ ਨੇ ਗੱਤਕਾ ਖੇਡ ਦੀ ਵਿਸਥਾਰ ਨਾਲ ਸਿੱਖਿਆ ਪ੍ਰਾਪਤ ਕੀਤੀ। ਇਸੇ ਦੌਰਾਨ ਐਸੋਸੀਏਸ਼ਨ ਵੱਲੋਂ ਨਰਿੰਦਰਪਾਲ ਸਿੰਘ ਪਾਰਸ, ਸ਼ੈਰੀ ਸਿੰਘ ਭਾਂਬਰੀ, ਹਰਸਿਮਰਨ ਸਿੰਘ ਅਤੇ ਰਵਲੀਨ ਕੌਰ ਨੇ ਰੈਫਰੀ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ। ਤਿੰਨ ਦਿਨਾਂ ਦੇ ਸਿਲਸਿਲੇਵਾਰ ਸੈਸ਼ਨਾਂ ਰਾਹੀਂ ਸਿਧਾਂਤਕ ਸਿੱਖਿਆ ਦੇ ਨਾਲ਼-ਨਾਲ਼ ਪ੍ਰੈਕਟੀਕਲ ਡੈਮੋ ਵੀ ਕਰਵਾਏ ਗਏ। ਆਖਰੀ ਦਿਨ ਪ੍ਰੈਕਟੀਕਲ ਇਮਤਿਹਾਨ ਲੈ ਕੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲ਼ੇ ਸਿਖਰਲੇ ਪੰਜਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮੇਂ ਗੁ: ਟਿੱਬੀ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸਰਬਜੀਤ ਸਿੰਘ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਖਜ਼ਾਨਚੀ ਬਲਜੀਤ ਸਿੰਘ ਨੇ ਖ਼ਾਸ ਹਾਜ਼ਰੀ ਭਰੀ। ਉਕਤ ਸਭਨਾਂ ਨੇ ਸਿਖਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਗੱਤਕਾ ਸਿਰਫ਼ ਖੇਡ ਨਹੀਂ ਸਗੋਂ ਰੂਹਾਨੀ ਅਤੇ ਸੰਸਕਾਰੀ ਵਿਰਾਸਤ ਹੈ। ਜਿਸਦੀ ਸੰਭਾਲ ਅਤੇ ਪ੍ਰਚਾਰ ਨੌਜਵਾਨ ਪੀੜ੍ਹੀ ਦੀ ਜਿੰਮੇਵਾਰੀ ਹੈ। ਇਸ ਮੌਕੇ ਐਸੋਸੀਏਸ਼ਨ, ਰੂਪਨਗਰ ਦੇ ਪ੍ਰਧਾਨ ਬੀਬੀ ਮਨਜੀਤ ਕੌਰ, ਗੁਰਵਿੰਦਰ ਸਿੰਘ ਘਨੌਲੀ, ਗੁਰਪ੍ਰੀਤ ਸਿੰਘ ਭਾਊਵਾਲ, ਗੁਰਵਿੰਦਰ ਸਿੰਘ ਰੂਪਨਗਰ, ਜਸਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਹਤ ਵਿਭਾਗ ਵੱਲੋਂ ਹੜਾਂ ਉਪਰੰਤ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ ਪੱਧਰ ਤੇ ਲਗਾਏ ਜਾ ਰਹੇ ਹਨ ਕੈਂਪ :- ਡਾਕਟਰ ਅਰਵਿੰਦ ਪਾਲ ਸਿੰਘ ਸਿਵਲ ਸਰਜਨ ਮਾਨਸਾ।
Next articleਹੜ੍ਹਾਂ ਮਗਰੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ-ਪਿੰਡ ਲੱਗ ਰਹੇ ਹਨ ਸਿਹਤ ਕੈਂਪ