HOME ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਕੀਤੇ ਐਲਾਨ ਕਿਸਾਨਾਂ...

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਕੀਤੇ ਐਲਾਨ ਕਿਸਾਨਾਂ ਮਜ਼ਦੂਰਾਂ ਛੋਟੇ ਕਾਰੋਬਾਰੀਆਂ ਦੁਕਾਨਦਾਰਾਂ ਦੇ ਜ਼ਖ਼ਮਾਂ ‘ਚ ਲੂਣ ਮਿਰਚਾਂ ਭਰੀਆਂ : ਲੱਖੋਵਾਲ

2
ਹਰਿੰਦਰ ਸਿੰਘ ਲੱਖੋਵਾਲ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਦੌਰਾਨ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਮਾਫ ਕਰਕੇ ਉਹਨਾਂ ਨੂੰ ਰਾਹਤ ਦਵੇ l

 ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹਨ ਉਹਨਾਂ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹ ਐਲਾਨ ਅਣਪੂਰੇ ਅਤੇ ਨਾਕਾਫ਼ੀ ਦੱਸਦਿਆਂ ਰੱਦ ਕਰ ਦਿੱਤੇ ਹਨ।  ਲੱਖੋਵਾਲ ਸਾਹਿਬ ਨੇ ਕਿਹਾ ਹੈ ਕਿ 20,000 ਪ੍ਰਤੀ ਏਕੜ ਮੁਆਵਜ਼ਾ ਬਹੁਤ ਘੱਟ ਹੈ ਕਿਸਾਨ ਇਸ ਨਾਲ ਰੇਤ ਹਟਾਉਣ, ਡੀਜ਼ਲ, ਬੀਜ, ਖਾਦਾਂ ਅਤੇ ਦਵਾਈਆਂ ਦਾ ਪ੍ਰਬੰਧ ਨਹੀਂ ਕਰ ਸਕਦੇ ਪਸ਼ੂਆਂ, ਮਸ਼ੀਨਰੀ ਅਤੇ ਘਰਾਂ ਦੇ ਨੁਕਸਾਨ ਲਈ ਕੋਈ ਸਪਸ਼ਟ ਐਲਾਨ ਨਹੀਂ ਕੀਤਾ ਗਿਆ  । ਕਰਜ਼ਾ ਮੁਆਫ਼ ਕਰਨ ਦੀ ਬਜਾਏ ਕੇਵਲ 6 ਮਹੀਨਿਆਂ ਲਈ ਅੱਗੇ ਪਾ ਦਿੱਤਾ ਗਿਆ ਹੈ । ਦਰਿਆਵਾਂ ਨੇ ਕਈ ਕਿਸਾਨਾਂ ਦੀ ਜ਼ਮੀਨ ਰੋੜ ਕੇ ਆਪਣੇ ਕਲਾਵੇ ਵਿੱਚ ਲੈ ਲਈ ਪਰ ਸਰਕਾਰ ਨੇ ਇਸ ਬਾਰੇ ਕੋਈ ਹੱਲ ਨਹੀਂ ਦਿੱਤਾ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਇਹ ਹੜ੍ਹ ਕੁਦਰਤੀ ਨਹੀਂ ਸਨ, ਸਗੋਂ ਮਨੁੱਖੀ ਗਲਤੀਆਂ ਅਤੇ BBMB ਦੀ ਲਾਪਰਵਾਹੀ ਨਾਲ ਪੈਦਾ ਹੋਏ । ਹੜ੍ਹਾਂ ਦੌਰਾਨ ਸਰਕਾਰ ਗ਼ਾਇਬ ਰਹੀ, ਲੋਕਾਂ ਅਤੇ ਸੇਵਾਦਾਰਾਂ ਨੇ ਆਪ ਮੁਹਾਰੇ ਬੰਨ੍ਹਾਂ ਨੂੰ ਬਚਾਇਆ।  ਪੰਜਾਬ ਸਰਕਾਰ ਕੇਂਦਰ ਸਰਕਾਰ ‘ਤੇ ਫੰਡਾਂ ਲਈ ਦੋਸ਼ ਤਾਂ ਲਾ ਰਹੀ ਹੈ ਪਰ BBMB ਦੀਆਂ ਗ਼ਲਤੀਆਂ ‘ਤੇ ਚੁੱਪ ਹੈ । ਪ੍ਰਧਾਨ ਮੰਤਰੀ ਮੋਦੀ ਤੋਂ ਵੀ ਕਿਸਾਨਾਂ ਨੂੰ ਕੋਈ ਵੱਡੀ ਉਮੀਦ ਨਹੀਂ ਇਸ ਲਈ ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸਮੁੱਚੇ ਪੰਜਾਬ, ਪੰਜਾਬੀਅਤ ਤੇ ਕਿਸਾਨਾਂ ਲਈ ਮੰਗ ਕਰਦੇ ਹਾਂ।  ਫਸਲਾਂ ਲਈ 70,000 ਪ੍ਰਤੀ ਏਕੜ ਮੁਆਵਜ਼ਾ ਹਰ ਪਰਿਵਾਰ ਨੂੰ ਤੁਰੰਤ 1 ਲੱਖ ਸਹਾਇਤਾ (ਕਿਸਾਨਾਂ, ਮਜ਼ਦੂਰਾਂ, ਛੋਟੇ ਧੰਦਿਆਂ ਅਤੇ ਦੁਕਾਨਦਾਰਾਂ ਲਈ) ਪਸ਼ੂਆਂ ਲਈ 1 ਲੱਖ ਪ੍ਰਤੀ ਪਸ਼ੂ, ਢਹਿ ਗਏ ਘਰਾਂ ਲਈ 10 ਲੱਖ, ਮੌਤਾਂ ਲਈ 10 ਲੱਖ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇ ਪਰ (ਸਰਕਾਰ ਕੇਵਲ 4 ਲੱਖ ਦੇ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ 10 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਸੀ ਜੋ ਕਿ ਅੱਜ ਦੇ ਟਾਈਮ ਵਿੱਚ ਇੰਜ ਸਾਫ਼ ਹੁੰਦਾ ਹੈ ਕਿ ਸਰਕਾਰ ਸਿਰਫ਼ ਤੇ ਸਿਰਫ਼ ਸ਼ਰਾਬ ਤੇ ਨਸ਼ੇ ਨਾਲ ਮਰਨ ਵਾਲਿਆਂ ਨੂੰ ਹੀ ਜ਼ਿਆਦਾ ਮੁਆਵਜ਼ਾ ਤੇ ਨੌਕਰੀ ਦੇਵੇਗੀ ਪਰ ਜੋ ਸਰਕਾਰ ਦੀ ਨਲਾਇਕੀ ਕਾਰਨ ਆਏ ਹੜ੍ਹਾਂ ਦੇ ਨੁਕਸਾਨ ਤੇ ਹੋਈਆਂ ਮੌਤਾਂ ਲਈ ਮੁਆਵਜ਼ੇ ਦੇ ਤੌਰ ਤੇ ਸਿਰਫ਼ ਤੇ ਸਿਰਫ਼ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਕਰ ਦਿਖਾਈ ਹੈ ) ਜੋ ਕਿ ਬਿਲਕੁਲ ਸਾਨੂੰ ਨਾ ਮਨਜ਼ੂਰ ਹੈ ਇਸ ਸਮੇਂ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਇਸ ਵਾਰ ਸੰਯੁਕਤ ਕਿਸਾਨ ਮੋਰਚਾ(SKM) ਸਰਕਾਰ ਨੂੰ ਆਸਾਨੀ ਨਾਲ ਭੱਜਣ ਨਹੀਂ ਦੇਵੇਗਾ ਪਹਿਲਾਂ ਪੰਜਾਬ ਦੇ ਲੋਕਾਂ ਪੰਜਾਬੀਅਤ ਅਤੇ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਦੀ ਸੰਭਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸਰਕਾਰ ਖਿਲਾਫ਼ ਵੱਡੀ ਲੜਾਈ ਲੜੀ ਜਾਵੇਗੀ। ਲੱਖੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਕਾਰਨ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਕਿਉਂਕਿ ਇਹ ਸਾਰੇ ਕਰਜੇ ਕਿਸਾਨਾਂ ਦੀਆਂ ਫਸਲਾਂ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਮਿਥੇ ਹੋਏ ਭਾਅ ਤੋਂ ਘੱਟ ਰੇਟ ਤੇ ਸਰਕਾਰ ਦੁਆਰਾ ਖਰੀਦੀਆਂ ਗਈਆਂ ਜਿਸ ਕਾਰਨ ਕਿਸਾਨਾਂ ਦੇ ਕਰਜੇ ਵਧਦੇ ਗਏ । ਕੇਂਦਰ ਸਰਕਾਰ ਕਿਸਾਨਾਂ ਦੇ ਇਸ ਔਖੀ ਘੜੀ ਵਿੱਚ ਕਰਜੇ ਮਾਫ ਕਰਕੇ ਅਤੇ ਸਾਰੀਆਂ ਫਸਲਾਂ ਤੇ ਫਸਲੀ ਬੀਮਾ ਯੋਜਨਾ ਨੂੰ ਲਾਗੂ ਕਰਕੇ ਉਹਨਾਂ ਨੂੰ ਰਾਹਤ ਦਵੇ ਤੇ ਨਾਲ ਹੀ ਮਜ਼ਦੂਰਾਂ ਦੇ ਕਰਜ਼ਿਆਂ ਦੇ ਵੀ ਲੀਕ ਮਾਰੀ ਜਾਵੇ । ਮਜ਼ਦੂਰਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਨਵੇਂ ਕਰਜ਼ੇ ਘੱਟ ਵਿਆਜ ਦਰਾਂ ਤੇ ਦਿੱਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਦੁਆਰਾ ਲੀਹ ਤੇ ਆ ਸਕੇ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੋਸ਼ਲ ਮੀਡੀਆ ਸਬੰਧੀ ਪ੍ਰਦਰਸ਼ਨ ਅਗਜ਼ਨੀ ਮੌਤਾਂ ਦੇਸ਼ ਨੂੰ ਤਬਾਹ ਕਰਨ ਵਿੱਚ ਬਦਲਿਆ
Next articleਨਗਰ ਕੇਂਦਰੀ ਮੰਡਲ ਪੈਨਸ਼ਨਰ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਨੂੰ ਸਹਿਯੋਗ ਦੇਣ ਦਾ ਮਤਾ ਪਾਸ ਕੀਤਾ