HOME ਲੈਸਟਰ ਦੇ ਗੁਰਦਵਾਰਾ ਸਾਹਿਬ ਵਿਖੇ ਗਿਆਨੀੇ ਜਤਿੰਦਰ ਸਿੰਘ ਜੀ ਦਾ ਸਨਮਾਨ

ਲੈਸਟਰ ਦੇ ਗੁਰਦਵਾਰਾ ਸਾਹਿਬ ਵਿਖੇ ਗਿਆਨੀੇ ਜਤਿੰਦਰ ਸਿੰਘ ਜੀ ਦਾ ਸਨਮਾਨ

5

ਸਮਾਜ ਵੀਕਲੀ ਯੂ ਕੇ

ਲੈਸਟਰ- ਗੁਰਦਵਾਰਾ ਸ਼੍ਰੀ ਗੁਰੂ ਦਸਮੇਸ਼ ਸਾਹਿਬ ਜਿਪਸੀ ਲੇਨ ਲੈਸਟਰ ਵਿਖੇ ਗਿਆਨੀ ਜਤਿੰਦਰ ਸਿੰਘ ਜੀ ਹਿਆਲਾ ਦਾ ਸਨਮਾਨ ਐਤਵਾਰ ਸੱਤ ਸਤੰਬਰ ਨੂੰ ਦੁਪਿਹਰ ਬਾਅਦ ਤਿੰਨ ਵਜੇ ਲੰਗਰ ਹਾਲ ਵਿਖੇ ਕੀਤਾ ਗਿਆ। ਇੱਕ ਵਜੇ ਅਰੰਭ ਹੋਏ ਇਸ ਸਮਾਗਮ ਵਿੱਚ ਲੈਸਟਰ ਦੇ ਕਵੀ ਭਾਈ ਬਲਵੰਤ ਸਿੰਘ ਲਿਤਰਾਂਵਾਲੇ, ਭਾਈ ਦਰਸਣ ਸਿੰਘ, ਭਾਈ ਮੋਹਿੰਦਰਪਾਲ ਸਿੰਘ, ਅਮਰਜੀਤ ਕੌਰ ਜੀ ਨੇ ਕਵਿਤਾਵਾਂ ਪੜੀਆਂ ਅਤੇ ਸੰਗਤਾਂ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ।

ਗਿਆਨੀ ਜਤਿੰਦਰ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਲੜੀਵਾਰ ਸਰੂਪ ਹੱਥੀਂ ਲਿੱਖ ਰਹੇ ਹਨ। ਇਹ ਇੱਕ ਚੌਂਕੜੇ ਵਿੱਚ ਸੰਪੂਰਨ ਸ਼੍ਰੀ ਅਖੰਡ ਪਾਠ ਸਾਹਿਬ ਲੜੀਵਾਰ ਸਰੂਪ ਤੋਂ ਕਰ ਲੈਂਦੇ ਹਨ, ਇੱਕ ਹੱਥ ਨਾਲ 70 ਕਿਲੋਗ੍ਰਾਮ ਦਾ ਬਾਲਾ ਕੱਢਣਾ, ਦੰਦਾ ਨਾਲ 83 ਕਿਲੋਗ੍ਰਾਮ ਵਜਨ ਚੱਕਣਾ, ਲੱਕ ਨਾਲ ਬੰਨ ਕੇ ਕੰਬਾਈਨ ਖਿੱਚਣੀ, ਤਿੰਨ ਤਿੰਨ ਟਰੈਕਟਰ ਹੱਥ ਨਾਲ ਖਿੱਚ ਲੈਂਦੇ ਹਨ।

ਨਵਾਂ ਸ਼ਹਿਰ ਜ਼ਿਲੇ ਦੀ ਸ਼ਾਂਨ ਪਿੰਡ ਹਿਆਲਾ ਦੇ ਰਹਿਣ ਵਾਲੇ ਗਿਆਨੀ ਜਤਿੰਦਰ ਸਿੰਘ ਜੀ ਅਨੇਕਾਂ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੇ ਚੁੱਕੇ ਹਨ। ਗਿਆਨੀ ਜੀ ਦੀ ਲਿਖੀ ਕਿਤਾਬ ਦਾ ਉਦਘਾਟਨ ਕੀਤਾ ਗਿਆ। ਇਸ ਸਮੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਰਾਣਾ, ਸ਼੍ਰੀ ਚੰਦ ਸੇਵਾ ਸੋਸਾਇਟੀ ਕੁਲਵਿੰਦਰ ਸਿੰਘ ਜੀ, ਭਾਈ ਹਰਭਜਨ ਸਿੰਘ ਜੀ, ਭਾਈ ਜਤਿੰਦਰ ਸਿੰਘ ਜੀ ਤੋਂ ਇਲਾਵਾ ਹੋਰ ਸਿੱਖ ਹਾਜਰ ਸਨ।

ਸਟੇਜ ਦੀ ਸੇਵਾ ਗਿਆਨੀ ਰਣਧੀਰ ਸਿੰਘ ਜੀ ਸੰਭਲ ਨੇ ਵਧੀਆ ਨਿਭਾਈ।

Previous article“Discard the Zoo Safari Project: Conserve the Aravalli Ecosystem and Uphold Community Rights”
Next articleSAMAJ WEEKLY = 09/09/2025