HOME ਗਾਇਕ ਰਵ ਤੱਤਲਾ ਦੇ ਨਵੇਂ ਗੀਤ ਅੱਜ ਹੋਣਗੇ ਰਿਲੀਜ : ਗੀਤਕਾਰ ਇੰਦਰ...

ਗਾਇਕ ਰਵ ਤੱਤਲਾ ਦੇ ਨਵੇਂ ਗੀਤ ਅੱਜ ਹੋਣਗੇ ਰਿਲੀਜ : ਗੀਤਕਾਰ ਇੰਦਰ ਲੰਮੇ

1

 ਚੰਡੀਗਡ਼੍ਹ   (ਸਮਾਜ ਵੀਕਲੀ)  ਗੁਰਭਿੰਦਰ ਗੁਰੀ: ਪੰਜਾਬੀ ਮਿਊਜਿਕ ਇੰਡਸਟਰੀਜ਼ ਵਿੱਚ ੳੁੱਭਰਦੇ ਗਾਇਕ ਰਵ ਤੱਤਲਾ ਆਪਣੀ 5 ਗੀਤਾਂ ਦੀ ਨਵੀਂ ਈਪੀ  ਲੈ ਕੇ ਹਾਜ਼ਰ ਹੋ ਰਹੇ ਹਨ, ਜੋ 5 ਸਤੰਬਰ ਨੂੰ ਵੱਖ ਵੱਖ ਸ਼ੋਸ਼ਲ ਸਾਇਟਾਂ ਤੇ ਸੁਣਨ ਨੂੰ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਇੰਦਰ ਲੰਮੇ ਨੇ ਦੱਸਿਆ ਕਿ ਈਪੀ ਦਾ ਨਾਮ ‘ਦੇਸੀ ਜੱਟ’ ਰਿਲੀਜ ਕੀਤੀ ਜਾ ਰਹੀ ਹੈ, ਜਿਸ ਵਿੱਚ ਲੁਧਿਆਣਾ, ਫੈਸਲੇ, ਆਜਾ ਵੇ ਆਜਾ, ਦੇਸ਼ੀ ਜੱਟ, ਵੰਗਾਂ ਆਦਿ 5 ਗੀਤ ਹਨ, ਜੋ ਉਸਦੇ ਲਿਖੇ ਹਨ, ਜਿੰਨ੍ਹਾਂ ਦਾ ਮਿਊਜਿਕ ਅਤੇ ਅਵਾਜ਼ ਗਾਇਕ ਰਵ ਤੱਤਲਾ ਨੇ ਦਿੱਤੀ ਹੈ। ਗੀਤਕਾਰ ਇੰਦਰ ਲੰਮੇ ਨੇ ਦੱਸਿਆ ਕਿ ਦੇਸ਼ੀ ਜੱਟ ਈਪੀ ਨੂੰ ਸਿੰਘ ਫਲੱਨਟ ਦੇ ਯੂ-ਟਿਊਬ ਚੈਨਲ ਅਤੇ ਵੱਖ ਵੱਖ ਸਾਇਟਾਂ ਤੇ ਰਿਲੀਜ ਕੀਤਾ ਜਾ ਰਿਹਾ ਹੈ। ਗੀਤਕਾਰ ਇੰਦਰ ਲੰਮੇ ਨੇ ਕਿਹਾ ਕਿ ਪੰਜਾਬੀ ਗੀਤ ਦੁਨੀਆ ਭਰ ਵਿੱਚ ਆਪਣੇ ਸੁਰਾਂ ਬੋਲਾਂ ਅਤੇ ਧੁਨਾਂ ਨਾਲ ਨਾਮਣਾਂ ਖੱਟ ਕੇ ਪੰਜਾਬ ਦੀ ਸੰਸਕ੍ਰਿਤੀ, ਰਿਵਾਇਤਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸੁਣਨ ਵਾਲਿਆਂ ਨੂੰ ਇਹ ਨਵੀਂ ਈਪੀ ਦੇਸ਼ੀ ਜੱਟ ਦੇ ਗੀਤ ਪਸੰਦ ਆਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੱਤਰਕਾਰਾਂ ਦੀ ਮੌਜੂਦਾ ਸਥਿਤੀ – ਦਿਸ਼ਾ ਅਤੇ ਦਸ਼ਾ
Next articleਪੀਐਮ ਮੋਦੀ ਇਸ ਵਾਰ ਯੂਐਨਜੀਏ ਦੀ ਆਮ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ, ਜੈਸ਼ੰਕਰ ਭਾਰਤ ਦੀ ਨੁਮਾਇੰਦਗੀ ਕਰਨਗੇ