HOME ਮਹੰਤ ਬਾਬਾ ਅਰਜੁਨ ਮੁਨੀ ਜੀ ਦੀ ਬਰਸੀ ਤੇ ਹਰ ਸਾਲ ਦੀ ਇਸ...

ਮਹੰਤ ਬਾਬਾ ਅਰਜੁਨ ਮੁਨੀ ਜੀ ਦੀ ਬਰਸੀ ਤੇ ਹਰ ਸਾਲ ਦੀ ਇਸ ਸਾਲ ਲਗਾਇਆਂ ਵਿਸਾਲ ਖੂਨਦਾਨ ਕੈਂਪ।

3

ਫ਼ਰੀਦਕੋਟ   (ਸਮਾਜ ਵੀਕਲੀ)   ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਮਹੰਤ ਬਾਬਾ ਅਰਜੁਨ ਮੁਨੀ ਜੀ ਦੀ ਸਲਾਨਾ ਬਰਸੀ ਤੇ ਪੰਜਗਰਾਈ ਖੁਰਦ ਵਿਖੇ, ਸਾਲ ਦੀ ਤਰਾਂ , ਇਸ ਵਾਰ ਸੁਸਾਇਟੀ ਵੱਲੋ ਵਿਸਾਲ ਖੂਨਦਾਨ ਕੈਂਪ ਲਗਾਇਆਂ ਜਾਵੇਗਾ। ਜਿਸ ਵਿਚ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁੰਦਰ ਦਾਸ ਜੀ ਤੇ ਓਨਾ ਦੀ ਕਮੇਟੀ ਵੱਲੋ ਪੂਰਾ ਪੂਰਾ ਸਹਿਯੋਗ ਦਿੱਤਾ ਗਿਆਂ। ਕੈਪ ਵਿਚ ਉਚੇਚੇ ਤੌਰ ਤੇ ਬਾਘਾਪੁਰਾਣਾ ਦੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਜੀ ਪਹੁੰਚੇ ਤੇ ਕੈਪ ਦੇ ਵਲੰਟੀਅਰਾਂ ਦੀ ਹੌਸਲਾ ਅਫ਼ਜਾਈ ਕੀਤੀ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਸਾਂਝੀ ਕੀਤੀ। ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ ਗੋਲੇਵਾਲਾ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ,ਸਤਨਾਮ ਮਗੇੜਾ ਖ਼ਜਾਨਚੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਮਨੇਜਰ ਜੱਸੀ ਥਾੜਾ, ਸਟੋਕ ਮਨੇਜਰ ਸਵਰਾਜ ਸਿੰਘ ਬਰਾੜ, ਕਰਨ,ਗੁਰਨੂਰ, ਸਾਹਿਲ ਢਿਲਵਾਂ, ਸਤਨਾਮ ਫ਼ਰੀਦਕੋਟ ਆਦਿ ਹਾਜ਼ਰ ਸਨ। ਇਸ ਸਮੇ ਸਰਕਾਰੀ ਬਲੱਡ ਬੈਂਕ ਦੀ ਟੀਮ ਪਹੁੰਚੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੋਹਣਾ ਪੰਜਾਬ
Next articleਅਕਾਲੀਆਂ ਅਤੇ ਕਾਂਗਰਸੀਆਂ ਨੂੰ ਝਟਕਾ ਦੇਣ ਵਾਲੀ ਵਿਧਾਇਕਾ ਬੀਬੀ ਅੱਜ ਖੁਦ ਹੋਈ ਝਟਕੇ ਦਾ ਸ਼ਿਕਾਰ