
*ਪਿਛਲੇ 12 ਸਾਲਾਂ ਤੋਂ ‘ਆਪ’ ਵਿੱਚ ਸੇਵਾ ਨਿਭਾ ਰਹੇ ਪੰਮਾ ਚਾਹਲ ਨੇ ਕਾਂਗਰਸ ਦਾ ਹੱਥ ਫੜਿਆ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਹਾਲ ਹੀ ਵਿੱਚ ਨਕੋਦਰ ਹਲਕੇ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਨੂਰਮਹਿਲ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਸੈਂਕੜੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਝਾੜੂ ਦਾ ਪੱਲਾ ਫੜਿਆ ਸੀ। ‘ਆਪ’ ਹੌਲੀ-ਹੌਲੀ ਨੂਰਮਹਿਲ ਸ਼ਹਿਰ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਹੀ ਸੀ, ਪਰ ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਸਭ ਤੋਂ ਪੁਰਾਣੇ ਸਾਥੀ ਪਰਮਜੀਤ ਉਰਫ਼ ਪੰਮਾ ਚਾਹਲ ਜੌ ਕਿ ਪਿਛਲੇ ਬਾਰਾਂ ਸਾਲਾਂ ਤੋਂ ਤਨ ਮਨ ਅਤੇ ਧਨ ਨਾਲ ਪਾਰਟੀ ਦੀ ਸੇਵਾ ਕਰ ਰਹੇ ਸਨ ਨੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਨਾ ਮਿਲਦਾ ਦੇਖ ਕਾਂਗਰਸ ਨਾਲ ਹੱਥ ਮਿਲਾ ਲਿਆ। ਚਾਹਲ ਦੇ ਨਿਵਾਸ ਸਥਾਨ ‘ਤੇ ਹੋਏ ਪ੍ਰੋਗਰਾਮ ਵਿੱਚ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਨਕੋਦਰ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਇੱਕ ਭਰੇ ਇਕੱਠ ਵਿੱਚ ਪਰਮਜੀਤ ਉਰਫ਼ ਪੰਮਾ ਚਾਹਲ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਪੰਡਾਲ ਕਾਂਗਰਸ ਪਾਰਟੀ ਅਤੇ ਚਰਨਜੀਤ ਚੰਨੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪਾਰਟੀ ਆਗੂਆਂ ਨੇ ਕਿਹਾ ਕਿ ਪੰਮਾ ਚਾਹਲ ਨੂੰ ਪੂਰਾ ਸਤਿਕਾਰ ਮਿਲੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਵੱਖ-ਵੱਖ ਪਿੰਡਾਂ ਤੋਂ ਆਏ ਕਈ ਸਾਥੀ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸਾਰਿਆਂ ਨੇ ਪੰਜਾਬ ਦੀ ਭਲਾਈ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਸਮੇਂ ਸ਼ਹਿਰੀ ਪ੍ਰਧਾਨ ਸੰਦੀਪ ਅਰੋੜਾ, ਕੌਂਸਲਰ ਜੰਗ ਬਹਾਦੁਰ ਕੋਹਲੀ, ਸੀਨੀਅਰ ਆਗੂ ਰਾਕੇਸ਼ ਕਲੇਰ, ਚਰਨ ਸਿੰਘ ਰਾਜੋਵਾਲ, ਅਵਤਾਰ ਸਿੰਘ ਸ਼ਮਸ਼ਾਬਾਦ, ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਅਸ਼ੋਕ ਸੰਧੂ, ਜਗਦੀਸ਼ ਸਿੰਘ ਰਾਮੇਵਾਲ, ਸਾਬਕਾ ਕੌਂਸਲਰ ਬਲਵਿੰਦਰ ਕੁਮਾਰ ਬਾਲੂ, ਜਤਿੰਦਰ ਨਈਅਰ, ਮਨੀਸ਼ ਸਰਪੰਚ, ਹਰਜੀਤ ਸਿੰਘ ਗਹੀਰ, ਕੌਂਸਲਰ ਦੀਪਕ ਕੁਮਾਰ, ਸਰਪੰਚ ਅਮਨਦੀਪ ਸਿੰਘ ਦਿਓਲ, ਹਰਮੇਸ਼ ਲਾਲ ਉਰਫ ਮਿੰਟਾ ਕਲੇਰ, ਜਸਵੀਰ ਸਹਿਜਲ, ਮੰਥਨ ਕਲੇਰ, ਨਗਰ ਕੌਂਸਲ ਪ੍ਰਧਾਨ ਬੀਬੀ ਹਰਦੀਪ ਕੌਰ ਜੌਹਲ, ਮੈਡਮ ਸੁਮਨ ਪਾਠਕ, ਬੀਬੀ ਸੁਰਜੀਤ ਕੌਰ, ਮੰਗਤ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸਾਬਕਾ ਸਰਪੰਚ ਮੋਹਨ ਲਾਲ, ਕੁਲਵਿੰਦਰ ਸਿੰਘ ਸੁੰਨੜ, ਸੁਭਾਸ਼ ਸੌਧੀ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


