ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਕੰਗ ਜਗੀਰ ਦੇ ਵਸਨੀਕ ਹਰੀ ਸਿੰਘ ਕੰਗ ਜੋ ਕਿ ਰੋਜ਼ੀ ਰੋਟੀ ਦੀ ਖਾਤਰ 1990 ਦੇ ਲਗਭਗ ਕੈਨੇਡਾ ਚਲੇ ਗਏ ਸਨ, ਅੱਜ ਜਰੂਰਤਮੰਦਾਂ ਦੀ ਮੱਦਦ ਕਰਨ ਤੇ ਪਿੰਡ ਦੇ ਵਿਕਾਸ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਾਇਰ ਤੇ ਲੇਖਰ ਗੁਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਹਰੀ ਸਿੰਘ ਕੰਗ ਨੇ ਬੀਤੀ 14 ਅਗਸਤ ਨੂੰ ਹੀ ਆਪਣਾ 60ਵਾਂ ਜਨਮ ਦਿਨ ਮਨਾਇਆ ਹੈ ਪਰੰਤੂ ਉਹ ਇਸ ਵੇਲੇ ਹੀ ਪੂਰੀ ਫਿੱਟ ਦਿਖਾਈ ਦੇ ਰਹੇ ਹਨ, ਕਿਉਂਕਿ ਉਨਾਂ ਨੇ ਕਦੇ ਵੀ ਜਿੰਮ ਤੇ ਕਸਤਰ ਨਹੀਂ ਛੱਡੀ | ਗੁਰਵਿੰਦਰ ਸਿੰਘ ਕੰਗ ਦੇ ਅਨੁਸਾਰ ਹਰੀ ਸਿੰਘ ਕੰਗ ਲੋੜਵੰਦ ਧੀਆਂ ਦੇ ਵਿਆਹ, ਕਿਸੇ ਜਰੂਰਤਮੰਦ ਦੀ ਮੱਦਦ, ਪਿੰਡ ਦੇ ਵਿਕਾਸ ਲਈ ਹਰ ਤਰਾਂ ਦੇ ਸਹਿਯੋਗ ਲਈ ਹਮੇਸ਼ਾ ਖੜੇ ਦਿਖਾਈ ਦਿੱਤੇ ਹਨ | ਹਰੀ ਸਿੰਘ ਕੰਗ ਦਾ ਪੰਜਾਬ ਦੇ ਨੌਜਵਾਨਾਂ ਲਈ ਇਹੀ ਸੁਨੇਹਾ ਹੈ ਕਿ ਉਹ ਨਸ਼ੇ ਤਿਆਗ ਕੇ ਆਪਣੇ ਸਰੀਰ ਦੀ ਸੰਭਾਲ ਕਰਨ ਤੇ ਸਮਾਜ ਸੇਵਾ ‘ਚ ਆਪਣਾ ਅਹਿਮ ਯੋਗਦਾਨ ਪਾਉਣ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



