ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਜਿਲਾ ਲੁਧਿਆਣਾ ਦੇ ਬਲਾਕ ਮਾਛੀਵਾੜਾ ਦੋ ਦੇ ਅਧੀਨ ਪੈਂਦੇ ਸ਼ਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੱਖਰਾਂ ਨੇ 69ਵੀਆਂ ਜਿਲਾ ਪੱਧਰੀ ਖੇਡਾਂ ਵਿੱਚ ਭਾਗ ਲਿਆ। ਅੰਡਰ 14 ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆ ਵਿੱਚ ਸਾਰੇ ਹੀ ਮੈਚ ਇੱਕ ਤਰਫਾ ਖੇਡ ਕੇ ਤੱਖਰਾਂ ਸਕੂਲ ਦੇ ਖਿਡਾਰੀ ਵਿਦਿਆਰਥੀਆਂ ਨੇ ਖੇਡਾਂ ਵਿੱਚ ਮੱਲਾਂ ਮਾਰ ਕੇ ਗੋਲਡ ਮੈਡਲ ਉੱਤੇ ਕਬਜ਼ਾ ਕੀਤਾ। ਇਸ ਸਕੂਲ ਦੇ ਚਾਰ ਖਿਡਾਰੀ ਪੰਜਾਬ ਰਾਜ ਖੇਡਾਂ ਲਈ ਚੁਣੇ ਗਏ। ਇਹ ਜਿੱਤ ਡੀਪੀਆਈ ਡਾਕਟਰ ਨਾਨਕ ਸਿੰਘ ਦੀ ਅਣਥੱਕ ਤੇ ਸਖ਼ਤ ਮਿਹਨਤ ਦੇ ਨਤੀਜੇ ਬਾਬਤ ਹੋਈ ਹੈ। ਇਸ ਮੌਕੇ ਉੱਤੇ ਸਮਰਾਲਾ ਜੋਨ ਪ੍ਰਧਾਨ ਪ੍ਰਿੰਸੀਪਲ ਕੰਨਿਆ ਸਮਰਾਲਾ ਸਰਦਾਰ ਰਜਿੰਦਰ ਸਿੰਘ ਜੀ ਨੇ ਸਕੂਲ ਇੰਚਾਰਜ ਸ੍ਰੀਮਤੀ ਕਮਲਦੀਪ ਕੌਰ ਡੀਪੀਈ ਡਾਕਟਰ ਨਾਨਕ ਸਿੰਘ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਵਧਾਈ ਦੇ ਕੇ ਹੌਸਲਾ ਵਧਾਇਆ। ਇਸ ਪੇਂਡੂ ਖੇਤਰ ਦੇ ਸਕੂਲ ਦੇ ਵਿਦਿਆਰਥੀਆਂ ਨੇ ਜਿਲੇ ਵਿੱਚ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਇੱਥੇ ਵਰਨਣਯੋਗ ਹੈ ਕਿ ਇਹ ਪੇਂਡੂ ਇਲਾਕੇ ਦਾ ਸਕੂਲ ਹੈ ਤੇ ਤੱਖਰਾਂ, ਪੂਨੀਆਂ, ਰਾਣਵਾਂ, ਬੋਹਾਪੁਰ, ਹਾੜੀਆ, ਇਰਾਕ ਭੱਟੀਆਂ ਪਿੰਡਾਂ ਦੇ ਬੱਚੇ ਇਸ ਸਕੂਲ ਦੇ ਵਿਦਿਆਰਥੀ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



