HOME ਸੰਯੁਕਤ ਕਿਸਾਨ ਮੋਰਚਾ ਵੱਲੋਂ ਲੈਂਡ ਪੂਲਿੰਗ ਪਾਲਸੀ ਰੱਦ ਸਬੰਧੀ ਵੱਡੀ ਜਿੱਤ ਰੈਲੀ...

ਸੰਯੁਕਤ ਕਿਸਾਨ ਮੋਰਚਾ ਵੱਲੋਂ ਲੈਂਡ ਪੂਲਿੰਗ ਪਾਲਸੀ ਰੱਦ ਸਬੰਧੀ ਵੱਡੀ ਜਿੱਤ ਰੈਲੀ ਸਮਰਾਲਾ ਵਿੱਚ

3
ਮਾਛੀਵਾੜਾ ਸਾਹਿਬ/ਸਮਰਾਲਾ   (ਸਮਾਜ ਵੀਕਲੀ)   (ਬਲਬੀਰ ਸਿੰਘ ਬੱਬੀ) ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਦਿਨੀ ਸਮੁੱਚੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਸੀ ਸ਼ੁਰੂ ਕੀਤੀ ਸੀ ਜਿਸ ਦਾ ਵਿਰੋਧ ਕਿਸਾਨਾਂ ਨੇ ਖੁਦ ਹੀ ਕੀਤਾ ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਲੋਕ ਸੰਘਰਸ਼ ਸਦਕਾ ਇਹ ਪਾਲਸੀ ਸਰਕਾਰ ਨੂੰ ਰੱਦ ਕਰਨੀ ਪਈ ਇਸ ਜਿੱਤ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਾਣਾ ਮੰਡੀ ਸਮਰਾਲਾ ਵਿਖੇ ਇੱਕ ਵੱਡੀ ਜਿੱਤ ਰੈਲੀ ਕੀਤੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਰੈਲੀ ਹੋਵੇ ਤੇ ਫਿਰ ਉਸ ਰੈਲੀ ਦੇ ਵਿੱਚ ਕਿਸਾਨ ਯੂਨੀਅਨ ਨਾਲ ਸੰਬੰਧਿਤ ਵੱਡੇ ਆਗੂਆਂ ਨੇ ਤਾਂ ਹਾਜ਼ਰ ਹੋਣਾ ਹੀ ਸੀ। ਸਮਰਾਲਾ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਯਤਨਾਂ ਸਦਕਾ ਇਹ ਰੈਲੀ ਸਮਰਾਲਾ ਵਿੱਚ ਕੀਤੀ ਗਈ ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋਂ ਹੀ ਵੱਖ-ਵੱਖ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਅੱਜ ਦੀ ਜਿੱਤ ਦੀ ਰੈਲੀ ਨੂੰ ਸਫ਼ਲ ਬਣਾਇਆ। ਰੈਲੀ ਲਈ ਦਾਣਾ ਮੰਡੀ ਦੇ ਵਿੱਚ ਖੁੱਲਾ ਡੁੱਲਾ ਪੰਡਾਲ ਲੱਗਿਆ ਹੋਇਆ ਸੀ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਸਨ ਪਰ ਕੁਦਰਤ ਜ਼ਿਆਦਾ ਮਿਹਰਬਾਨ ਹੋ ਗਈ ਤੇ ਲਗਾਤਾਰ ਤੇ ਰੁਕ ਰੁਕ ਕੇ ਮੀਂਹ ਪੈਣਾ ਸ਼ੁਰੂ ਰਿਹਾ ਮੀਂਹ ਪੈਂਦਾ ਰਿਹਾ ਤੇ ਮੀਂਹ ਦੇ ਬਾਵਜੂਦ ਵੀ ਜਿਹੜੇ ਲੋਕ ਇਸ ਰੈਲੀ ਵਿੱਚ ਪੁੱਜੇ ਹੋਏ ਸਨ ਉਹਨਾਂ ਨੇ ਆਪਣੇ ਆਗੂਆਂ ਦੀ ਗੱਲਬਾਤ ਵਰ੍ਹਦੇ ਮੀਹ ਵਿੱਚ ਸੁਣੀ। ਇਸ ਮੌਕੇ ਪ੍ਰਮੁੱਖ ਕਿਸਾਨ ਆਗੂਆਂ ਦੇ ਵਿੱਚੋਂ ਬਲਵੀਰ ਸਿੰਘ ਰਾਜੇਵਾਲ,ਹਰਿੰਦਰ ਸਿੰਘ ਲੱਖੋਵਾਲ ਹਰਮੀਤ ਸਿੰਘ ਕਾਦੀਆਂ,ਰੂਲਦੂ ਸਿੰਘ ਮਾਨਸਾ ਮਨਜੀਤ ਸਿੰਘ ਧਨੇਰ ਬੂਟਾ ਸਿੰਘ ਬੁਰਜ ਡਾਕਟਰ ਮਹਿੰਦਰ ਪਾਲ ਹਰਜਿੰਦਰ ਸਿੰਘ ਸੁਖਵਿੰਦਰ ਸਿੰਘ ਭੱਟੀਆਂ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸਭ ਕੁਝ ਬਹੁਤ ਵਧੀਆ ਚੱਲਿਆ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਦੀ ਸਾਂਭ ਸੰਭਾਲ ਲਈ ਲੰਗਰਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ ਪਰ ਮੀਂਹ ਕਾਰਨ ਥੋੜੀ ਗੜਬੜ ਹੋ ਗਈ ਇਸ ਮੌਕੇ ਸਮੁੱਚੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੇ ਆਗੂਆਂ ਵਰਕਰਾਂ ਦੇ ਵਾਂਗ ਹੀ ਸਮਰਾਲਾ ਮਾਛੀਵਾੜਾ ਇਲਾਕੇ ਦੇ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ ਅਖੀਰ ਵਿੱਚ ਇਹੀ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਜਿੱਤ ਰੈਲੀ ਰੱਖੀ ਗਈ ਸੀ ਉਹ ਪੂਰੀ ਤਰ੍ਹਾਂ ਕਾਮਯਾਬ ਰਹੀ। ਸਮਰਾਲਾ ਨਾਲ ਸੰਬੰਧਿਤ ਕਿਸਾਨ ਆਗੂ ਪਰਮਿੰਦਰ ਸਿੰਘ ਪਾਲ ਮਾਜਰਾ ਤੇ ਮਨਜੀਤ ਸਿੰਘ ਢੀਂਡਸਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਸਮੇਸ਼ ਯੂਥ ਕਲੱਬ, ਰੋਪੜ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Next articleSAMAJ WEEKLY = 25/08/2025