ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਰੋਪੜ ਇਲਾਕੇ ਵਿੱਚ ਮਾਨਵਤਾਵਾਦੀ ਕਾਰਜਾਂ ਲਈ ਪ੍ਰਸਿੱਧ ਦਸਮੇਸ਼ ਯੂਥ ਕਲੱਬ, ਗਰੀਨ ਐਵੇਨਿਊ ਵੱਲੋਂ ਰੋਟਰੀ ਕਲੱਬ (ਸੈਂਟਰਲ) ਦੇ ਸਹਿਯੋਗ ਨਾਲ਼ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਮੁਫ਼ਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਗਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਇੱਥੇ ਇਸਤਰੀ ਸਤਿਸੰਗ ਸਭਾ ਵੱਲੋਂ ਸਲਾਨਾ ਭਾਦਰੋਂ ਦੀ ਮੱਸਿਆ ਸਬੰਧੀ ਸਮਾਗਮ ਮੌਕੇ ਲਗਾਏ ਗਏ ਇਸ ਕੈਂਪ ਵਿੱਚ ਸੰਨੀ ਹਸਪਤਾਲ, ਰੋਪੜ ਦੇ ਡਾ. ਅਵਜੀਤ ਸਿੰਘ ਤੇ ਡਾ. ਕੁਲਵਿੰਦਰ ਕੌਰ ਨੇ ਲੱਗਭਗ 125 ਮਰੀਜਾਂ ਦਾ ਚੈੱਕਅੱਪ ਕੀਤਾ ਅਤੇ ਡੇਂਗੂ ਦਿਆਂ ਕਾਰਨਾਂ, ਬਚਾਅ ਤੇ ਰੋਕਥਾਮ ਬਾਰੇ ਜਾਗਰੂਕ ਕੀਤਾ। ਕੈਂਪ ਦੌਰਾਨ ਬਾਬਾ ਅਵਤਾਰ ਸਿੰਘ (ਟਿੱਬੀ ਸਾਹਿਬ), ਪਰਮਜੀਤ ਸਿੰਘ ਲੱਖੇਵਾਲ ਮੈਂਬਰ ਐੱਸਜੀਪੀਸੀ, ਜਸਵੀਰ ਸਿੰਘ ਮੈਨੇਜਰ ਭੱਠਾ ਸਾਹਿਬ, ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਰੋਪੜ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਕਲੱਬ ਵੱਲੋਂ ਸੰਗਤ ਨੂੰ ਪ੍ਰਸ਼ਾਦ ਵਜੋਂ ਬੂਟੇ ਵੰਡਣ ਦਾ ਕਾਰਜ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਰੋਟਰੀਅਨ ਐਡਵੋਕੇਟ ਹਰਸਿਮਰਤ ਸਿੰਘ ਸਿੱਟਾ, ਰੋਟਰੀਅਨ ਗੁਰਜਿੰਦਰ ਸਿੰਘ, ਮਨਜਿੰਦਰ ਸਿੰਘ, ਨਰਿੰਦਰ ਸਿੰਘ, ਜਗਨੰਦਰ ਸਿੰਘ ਰੀਹਲ, ਗੁਰਨਾਮ ਸਿੰਘ ਧਾਮੀ, ਨਰਿੰਦਰ ਸਿੰਘ, ਸਰਬਜੀਤ ਸਿੰਘ, ਹਰਜੋਤ ਸਿੰਘ, ਕਰਨੈਲ ਸਿੰਘ, ਅਜਮੇਰ ਸਿੰਘ ਬੱਬੀ, ਪਰਮਜੀਤ ਸਿੰਘ, ਮਨਮੋਹਨ ਸਿੰਘ, ਗੁਰਮੇਲ ਸਿੰਘ ਭੱਲੜੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



