ਯੂ ਕੇ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਗਲਾਸਗੋ ਵਿੱਚ 12 ਤੋਂ 14 ਸਤੰਬਰ ਤੱਕ ਭਾਰਤੀ ਫਿਲਮ ਫੈਸਟੀਵਲ ਮਨਾਇਆ ਜਾ ਰਿਹਾ ਹੈ, ਜਿਸਨੂੰ ਸਕਾਟਲੈਂਡ ਵਿੱਚ ਭਾਰਤ ਦੇ ਸਫ਼ਾਰਤਖ਼ਾਨੇ ਦੁਆਰਾ ਗਲਾਸਗੋ ਫਿਲਮ ਥੀਏਟਰ, ਮੋਮੈਂਟਮ ਫਿਲਮਜ਼ ਅਤੇ ਗਲਾਸਗੋ ਇੰਡੀਅਨਜ਼ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਉਤਸਵ ਵਿੱਚ ਪੰਜਾਬੀ, ਹਿੰਦੀ, ਮਲਿਆਲਮ, ਮਰਾਠੀ, ਬੋਡੋ ਅਤੇ ਤਾਮਿਲ ਭਾਸ਼ਾ ਦੀਆਂ ਪ੍ਰਸ਼ੰਸਾਯੋਗ ਫਿਲਮਾਂ ਦਿਖਾਈਆਂ ਜਾਣਗੀਆਂ । 12 ਸਤੰਬਰ ਨੂੰ ਹਿੰਦੀ ਫਿਲਮ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ , 13 ਸਤੰਬਰ ਪੰਜਾਬੀ ਫਿਲਮ ‘ਸੁਰਖ਼ੀ ਬਿੰਦੀ’ , ਮਲਿਆਲਮ ਫ਼ਿਲਮ ‘ਥੋਂਡੀਮੁਥਲਮ ਦ੍ਰਿਕਸਾਕਸ਼ਿਯੂਮ’ ਅਤੇ ਹਿੰਦੀ ਫ਼ਿਲਮ ‘ਇੰਗਲਿਸ਼ ਵਿੰਗਲਿਸ਼’ , 14 ਸਤੰਬਰ ਨੂੰ ਮਰਾਠੀ ਫ਼ਿਲਮ ‘ਮਹੋਰਕਿਆ’ , ਬੋਡੋ ਫਿਲਮ ‘ਸਿਜੌ’ ਅਤੇ ਤਮਿਲ ਫ਼ਿਲਮ ‘ਚਿੱਠਾ’ ਦਿਖਾਈਆਂ ਜਾਣਗੀਆਂ । ਸਾਰੀਆਂ ਫਿਲਮਾਂ ਗਲਾਸਗੋ ਫਿਲਮ ਥੀਏਟਰ ਵਿੱਚ ਅਤੇ ਸਾਰੀਆਂ ਫਿਲਮਾਂ ਅੰਗਰੇਜ਼ੀ ਉਪਸਿਰਲੇਖਾਂ ਨਾਲ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਦਾਖਲਾ ਮੁਫ਼ਤ ਹੋਵੇਗਾ ਅਤੇ ਗਲਾਸਗੋ ਫਿਲਮ ਥੀਏਟਰ ਦੀ ਵੈੱਬਸਾਇਟ ਤੋਂ ਟਿਕਟ ਪਹਿਲਾਂ ਤੋਂ ਬੁੱਕ ਕੀਤੀ ਜਾ ਸਕਦੀ ਹੈ। ਇਹਨਾਂ ਫਿਲਮਾਂ ਰਾਹੀਂ ਭਾਰਤੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨਾਲ ਸਕਾਟਲੈਂਡ ਦੀ ਸਾਂਝ ਪਾਈ ਜਾ ਸਕੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


