HOME ਜਾਗਰਣ ਦੇ ਸੰਪਾਦਕ ਸ੍ਰ ਵਰਿੰਦਰ ਸਿੰਘ ਵਾਲੀਆ ਦਾ ਬਰੈਂਪਟਨ ‘ਚ ਸਨਮਾਨ

ਜਾਗਰਣ ਦੇ ਸੰਪਾਦਕ ਸ੍ਰ ਵਰਿੰਦਰ ਸਿੰਘ ਵਾਲੀਆ ਦਾ ਬਰੈਂਪਟਨ ‘ਚ ਸਨਮਾਨ

5
ਸੁਰਜੀਤ ਸਿੰਘ ਫਲੋਰਾ
ਬਰੈਂਪਟਨ ਕੈਨੇਡਾ(ਸਮਾਜ ਵੀਕਲੀ)   ਰੋਜ਼ਾਨਾ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਡਾ. ਵਰਿੰਦਰ ਸਿੰਘ ਵਾਲੀਆ ਅੱਜਕੱਲ੍ਹ ਕੈਨੇਡਾ ਦੌਰੇ ‘ਤੇ ਹਨ। ਬੀਤੇ ਮੰਗਲਵਾਰ ਨੂੰ ਉਹਨਾਂ ਦੀ ਖੁਸ਼ਆਮਦੀਦ ਤੇ ਕੈਨੇਡਾ ਵਿਚ ਜੀ ਆਂਇਆ ਕਹਿਣ ਲਈ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਤੋਂ ਡਾ. ਦਲਬੀਰ ਸਿੰਘ ਕਥੂਰੀਆਂ ਵਲੋਂ ਇਕ ਖਾਸ ਸ਼ਾਮ ਉਹਨਾਂ ਦੇ ਮਾਨ – ਸਨਮਾਨ’ਚ ਰੱਖੀ ਗਈ। ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਡਾ. ਵਰਿੰਦਰ ਸਿੰਘ ਵਾਲੀਆ ਦੀ ਪੰਜਾਬੀ ਬੋਲੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਜਿਹਨਾਂ ਵਿਚ ਖਾਸ ਤੌਰ ਤੇ ਪਹੁੰਚੇ ਹੋਏ ਸਨ ਉਹਨਾਂ ਦੇ ਪ੍ਰੋਫੇਸਰ ਡ ਬਲਵਿੰਦਰ ਸਿੰਘ ਜਿਹਨਾਂ ਨੇ ਡਾ.  ਵਰਿੰਦਰ ਸਿੰਘ ਵਾਲੀਆ ਹੋਰਾਂ ਦੇ ਜੀਵਨ ਤੇ ਉਹਨਾਂ ਦੀ ਹਿੰਮਤ ਹੌਂਸਲੇ ਤੇ ਕਾਬੀਲੀਅਤ ਵਾਰੇ ਜਿਗਰ ਕੀਤਾ। ਡਾ. ਬਲਵਿੰਦਰ ਸਿੰਘ ਨੇ ਉਹਨਾਂ ਵਾਰੇ ਅੱਗੇ ਬੋਲਦੇ ਕਿਹਾ ਕਿ ਵਰਿੰਦਰ ਸਿੰਘ ਵਾਲੀਆ ਪੰਜਾਬੀ ਟ੍ਰਿਿਬਊਨ ਦਾ ਸੰਪਾਦਕ ਵੀ ਰਹੇ। ਹੁਣ ਉਹ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਹਨ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਰਹੇ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕ ਪੁਰਸਕਾਰ ਲਈ ਵੀ ਚੁਣੇ ਗਏ ਸਨ। ਇਸੇ ਤਰ੍ਹਾ ਦਲਬੀਰ ਸਿੰਘ ਕਥੂਰੀਆ ਅਤੇ ਪ੍ਰਵਾਸੀ ਮੀਡੀਏ ਤੋਂ ਰਜਿੰਦਰ ਸੈਣੀ ਹੋਰਾਂ ਵਲੋ ਵੀ ਉਹਨਾਂ ਦੀ ਮਹਾਨ ਸਖ਼ਸੀਅਤ ਵਾਰੇ ਆਪਣੇ ਵਿਚਾਰ ਸਾਂਝਿਆ ਕੀਤੇ। ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਲੋਂ ਉਹਨਾਂ ਨੂੰ ਕੈਨੇਡਾ ਆਉਣ ਤੇ ਪਲੇਕ ਨਾਲ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਦੇ ਚੱਲਦਿਆਂ ਉਹਨਾਂ ਦੇ ਮਾਨ ਸਨਮਾਨ- ਉਹਨਾਂ ਦੇ ਅਭਿਨੰਦਨ ਉਹਨਾਂ ਦੀ ਖੁਸ਼ਆਮਦੀਦ, ਉਹਨਾਂ ਦੇ ਉੱਚੇ ਤੇ ਸੁੱਚੇ ਕੱਦ ਕਾਠ, ਵਾਰੇ ਕਈ ਕਵਿਆਂ ਵਲੋਂ ਆਪਣੇ ਕਲਾਮਾਂ ਰਾਂਹੀ ਉਹਨਾਂ ਦੇ ਮਾਣ ਵਧਾਇਆ। ਪੂਰੇ ਪ੍ਰੋਗਰਾਮ ਨੂੰ ਬਹੁਤ ਹੀ ਸਲੀਕੇ ਨਾਲ ਸਾਹਿਤਕ ਰੰਗਤ ਵਿਚ ਰੰਗਿਆਂ। ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਵਾਲੀਆ ਨੇ ਜਿੱਥੇ ਪੱਤਰਕਾਰੀ ਵਿਚ ਨਾਮਣਾ ਖੱਟਿਆ ਹੈ, ਉਥੇ ਉਨ੍ਹਾਂ ਨੇ ਅੰਮ੍ਰਿਤਸਰ ਬਾਰੇ ਇਕ ਇਤਿਹਾਸਕ ਕਿਤਾਬ ਵੀ ਲਿਖੀ ਹੈ, ਜਿਸ ਵਿਚ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਬੋਲਦਿਆਂ ਵਰਿੰਦਰ ਸਿੰਘ ਵਾਲੀਆ ਨੇ ਆਪਣੀ ਕਿਤਾਬ ਖ਼ਬਰਨਾਮਾ ਦੀ ਕਿਵੇਂ ਰਚਨਾ ਹੋਈ ਤੇ ਇਹ ਕਿਸ ਮੁੱਦੇ ਦੀ ਗੱਲ ਕਰਦੀ ਹੈ ਵਾਰੇ ਗੱਲ ਕੀਤੀ। ਉਹਨਾਂ  ਅੱਗੇ ਬੋਲਦੇ ਹੋਏ ਕਿਹਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਬੜੇ ਵੱਡਮੁੱਲੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਪੂਰੇ ਵਿਸ਼ਵ ਵਿਚ ਫੈਲ ਚੁੱਕੇ ਹਨ, ਜਿੱਥੇ ਉਹ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਆਪੋ-ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ, ਜੋ ਕਿ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਅਪੀਲ ਕੀਤੀ ਕਿ ਆਪਣੀ ਆਉਣ ਵਾਲੀ ਨਸਲ ਨੂੰ ਜ਼ਰੂਰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖਣ, ਤਾਂ ਕਿ ਦੇਸ਼ਾਂ-ਵਿਦੇਸ਼ਾਂ ਵਿਚ ਇਹ ਬੋਲੀ ਜਿਊਂਦੀ ਰਹਿ ਸਕੇ ਜਿਸ ਨੂੰ ਉਹਨਾਂ ਬਹੁਤ ਹੀ ਹਲੀਮੀ ਤੇ ਜ਼ੋਰ ਦੇ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTHE 130TH CONSTITUTION AMENDMENT BILL IS AIMED AT PUSHING INDIA TO ONE PARTY RULE
Next articleਸੰਜੀਵ ਪਿੰਕਾ ਨੂੰ ਕੀਤਾ “ਮਹਾ ਰਕਤਵੀਰ”ਦੇ ਸਨਮਾਨ ਨਾਲ ਸਨਮਾਨਿਤ।