HOME ਔੜ ਬਲਾਕ ਨੂੰ ਤੋੜਨ ਵਿਰੁੱਧ ਸੈਂਕੜੇ ਲੋਕਾਂ ਦੇ ਇਕੱਠ ਨੇ ਕੀਤਾ ਰੋਸ...

ਔੜ ਬਲਾਕ ਨੂੰ ਤੋੜਨ ਵਿਰੁੱਧ ਸੈਂਕੜੇ ਲੋਕਾਂ ਦੇ ਇਕੱਠ ਨੇ ਕੀਤਾ ਰੋਸ ਪ੍ਰਦਰਸ਼ਨ, ਇਕੱਠ ਵਿਚ ਗੂੰਜੇ ਬਲਾਕ ਨੂੰ ਮੁੜ ਬਹਾਲ ਕਰਨ ਦੇ ਨਾਅਰੇ

1

ਔੜ,   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ‘ਔੜ ਬਲਾਕ ਬਚਾਓ ਸੰਘਰਸ਼ ਕਮੇਟੀ’ ਦੇ ਸੱਦੇ ’ਤੇ ਬਲਾਕ ਦਫ਼ਤਰ ਔੜ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ, ਔਰਤਾਂ ਅਤੇ ਪਿੰਡਾਂ ਦੇ ਹੋਰ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਕੱਠ ਨੂੰ ਬਸਪਾ ਦੇ ਸੂਬਾਈ ਆਗੂ ਪ੍ਰਵੀਨ ਬੰਗਾ, ਸੰਘਰਸ਼ ਕਮੇਟੀ ਦੇ ਮੈਂਬਰ ਰਾਜ ਕੁਮਾਰ ਮਾਹਲ ਖ਼ੁਰਦ, ਰੂਪ ਲਾਲ ਧੀਰ, ਬੂਟਾ ਸਿੰਘ ਮਹਿਮੂਦਪੁਰ, ਸਰਪੰਚ ਨਿੰਦਰਪਾਲ ਮਾਈਦਿੱਤਾ, ਤਲਵਿੰਦਰ ਸਿੰਘ ਸ਼ੇਰਗਿੱਲ ਸਰਪੰਚ ਗੁਣਾਂਚੌਰ, ਸੀਟੂ ਦੇ ਸੂਬਾਈ ਆਗੂ ਮਹਾਂ ਸਿੰਘ ਰੌੜੀ, ਐੱਸਜੀਪੀਸੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਭਾਜਪਾ ਦੇ ਹਲਕਾ ਇੰਚਾਰਜ ਪਿ੍ਰਤਪਾਲ ਬਜਾਜ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ, ਪਰਮ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਛੋਕਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਰਪੰਚ ਮਨੋਹਰ ਕਮਾਮ ਕਮੇਟੀ ਮੈਂਬਰ ਮਾਸਟਰ ਸੱਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ , ,ਵਿਜੇ ਕੁਮਾਰ ਗੁਣਾਚੌਰ ਪਿ੍ਰੰਸੀਪਲ ਨਛੱਤਰ ਸੁਮਨ, ਕਾ. ਚਰਨਜੀਤ ਸਿੰਘ ਜ਼ਿਲ੍ਹਾ ਸਕੱਤਰ ਸੀ.ਪੀ.ਐੱਮ., ਜੋਗਿੰਦਰ ਸਿੰਘ ਔੜ, ਚਰਨਜੀਤ ਮੰਢਾਲੀ,ਪੰਚ ਗੁਰਦੀਪ ਕੌਰ ਔੜ, ਪ੍ਰੈੱਸ ਰਿਪੋਰਟਰ ਸੁਖਵਿੰਦਰ ਸਿੰਘ ਮਨਜੀਤ ਸਿੰਘ ਚਾਹਲ ਸਰਪੰਚ ਕਮਲਜੀਤ ਔੜ, ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔੜ ਬਲਾਕ ਨੂੰ ਖ਼ਤਮ ਕਰਨ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ ਕਿਸੇ ਵੀ ਤਰ੍ਹਾਂ ਲੋਕ ਹਿਤੈਸ਼ੀ ਅਤੇ ਤਰਕਪੂਰਨ ਨਹੀਂ ਹੈ। ਕੋਈ ਵੀ ਫ਼ੈਸਲਾ ਲੋਕਾਂ ਅਤੇ ਇਲਾਕੇ ਦੇ ਹਿਤਾਂ ਨੂੰ ਸਾਹਮਣੇ ਰੱਖਕੇ ਲਿਆ ਜਾਣਾ ਚਾਹੀਦਾ ਹੈ ਨਾ ਕਿ ਵਿਧਾਨ-ਸਭਾ ਹਲਕੇ ਦੀਆਂ ਕੁਝ ਕੁ ਤਕਨੀਕੀ ਮੁਸ਼ਕਲਾਂ ਨੂੰ ਮੁੱਖ ਰੱਖਕੇ। ਇਲਾਕੇ ਦੇ ਲੋਕ ਦੂਰਅੰਦੇਸ਼ ਬਜ਼ੁਰਗ ਆਗੂਆਂ ਵੱਲੋਂ ਵੱਡੇ ਘਾਲਣਾ ਘਾਲ਼ ਕੇ ਸਥਾਪਤ ਕੀਤੇ ਬਲਾਕ ਨੂੰ ਤੋੜਨ ਦੇ ਨਾਦਰਸ਼ਾਹੀ ਫ਼ਰਮਾਨ ਨੂੰ ਸਵੀਕਾਰ ਨਹੀਂ ਕਰਨਗੇ। ਸਾਰੀਆਂ ਹੀ ਪਾਰਟੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਜਨੀਤੀ ਤੋਂ ਉੱਪਰ ਉੱਠਕੇ ਅਤੇ ਇਲਾਕੇ ਦੇ ਹਿਤਾਂ ਦੀ ਰਾਖੀ ਲਈ ਸੰਘਰਸ਼ ਦਾ ਡੱਟਕੇ ਸਾਥ ਦੇਣਗੇ। ਇਕੱਠ ਵਿਚ ਹਾਜ਼ਰ ਸੈਂਕੜੇ ਲੋਕਾਂ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਲਾਕ ਨੂੰ ਤੋੜਨ ਦਾ ਫ਼ੈਸਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਔੜ ਬਲਾਕ ਨੂੰ ਮੁੜ ਬਹਾਲ ਕੀਤਾ ਜਾਵੇ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਕੇ ਇਸ ਲੋਕ ਵਿਰੋਧੀ ਫ਼ੈਸਲੇ ਦਾ ਵਿਰੋਧ ਕੀਤਾ ਜਾਵੇਗਾ। ਸੰਘਰਸ਼ ਕਮੇਟੀ, ਪੰਚਾਇਤਾਂ ਅਤੇ ਹੋਰ ਆਗੂ ਵਫ਼ਦ ਦੇ ਰੂਪ ’ਚ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਕੇ ਮਤੇ ਦੀ ਕਾਪੀ ਪੰਜਾਬ ਸਰਕਾਰ ਨੂੰ ਭੇਜਣ ਲਈ ਸੌਂਪਣਗੇ ਅਤੇ ਬਲਾਕ ਨੂੰ ਬਹਾਲ ਨਾ ਕੀਤੇ ਜਾਣ ਦੀ ਸੂਰਤ ’ਚ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ੍ਹ ਡਰੱਗ ਮਾਫੀਆ ਕਾਲਜਾਂ ਤੋਂ ਪ੍ਰਾਇਮਰੀ ਸਕੂਲਾਂ ਤੱਕ ਪਹੁੰਚਿਆ ਬਸਪਾ ਨੇ ਕੀਤਾ ਰੋਸ ਮਾਰਚ ਪੰਜਾਬ ਸੰਭਾਲੋ ਮੁਹਿੰਮ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ —ਕਰੀਮਪੁਰੀ
Next articleSTRAY DOGS, HUMAN COMPASSION AND THE QUESTION OF JUSTICE ?