HOME ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ 120ਵੇਂ ਜਨਮ-ਦਿਹਾੜੇ ‘ਤੇ ਪਿੰਡ ਜਰਖੜ...

ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ 120ਵੇਂ ਜਨਮ-ਦਿਹਾੜੇ ‘ਤੇ ਪਿੰਡ ਜਰਖੜ ਵਿਖੇ ਖੂਨਦਾਨ ਕੈਂਪ ਲਾਇਆ

4

ਖੂਨਦਾਨ ਕਰਨ ਵਾਲੇ ਦਾਨੀ ਦੇ ਸ ਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ- ਜੱਥੇਦਾਰ ਨਿਮਾਣਾ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਧੰਨ ਧੰਨ ਮਾਤਾ ਸਾਹਿਬ ਕੌਰ ਜੀ ਮੋਹੀ ਵਾਲੇ ਦਾ 120ਵਾਂ ਅਵਤਾਰ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਜੀ ਦੀ ਅਗਵਾਈ ਹੇਠ 826ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਜਰਖੜ ਵਿਖੇ ਲਗਾਇਆ ਗਿਆ। ਇਸ ਸਮੇਂ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਕਿਹਾ ਅਜੇ ਤੱਕ ਮੈਡੀਕਲ ਸਾਇੰਸ ਨੂੰ ਖੂਨ ਦਾ ਦੂਸਰਾ ਬਦਲ ਨਹੀਂ ਮਿਲਿਆ, ਇੱਕ ਇਨਸਾਨ ਖੂਨਦਾਨ ਕਰਕੇ ਮਰੀਜ਼ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਅਤੇ ਖੂਨਦਾਨ ਕਰਨ ਵਾਲੇ ਦਾਨੀ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਅਤੇ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।  ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਖੂਨਦਾਨ ਕਰਨ ਵਾਲੇ ਪ੍ਰਾਣੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਸੇਵਾਦਾਰ ਰਾਣਾ ਸਿੰਘ ਦਾਦ ਨੇ ਦੱਸਿਆ ਖੂਨਦਾਨ ਕੈਂਪ ਲਾਈਫ ਲਾਈਨ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤੇ ਦਿਲਬਾਗ ਸਿੰਘ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕੱਤਰ, ਹਰਪਾਲ ਸਿੰਘ ਲਹਿਲ, ਪ੍ਰੀਤ ਮਹਿੰਦਰ ਸਿੰਘ, ਦਪਿੰਦਰ ਸਿੰਘ ਡਿੰਪੀ ਸਾਬਕਾ ਸਰਪੰਚ, ਸਰਪੰਚ ਸੰਦੀਪ ਸਿੰਘ ਤਪਿੰਦਰ ਸਿੰਘ ਗੋਗਾ, ਪਰਮਜੀਤ ਸਿੰਘ, ਨਿਰਭੈ ਸਿੰਘ ਭੋਲਾ ਪਹਿਲਵਾਨ, ਜੰਗ ਸਿੰਘ, ਤਜਿੰਦਰ ਸਿੰਘ, ਨਿਪੀ ਜਰਖੜ, ਤਜਿੰਦਰ ਸਿੰਘ, ਗੋਲਾ ਜਰਖੜ, ਹੈਪੀ ਜਰਖੜ, ਬਹਾਦਰ ਸਿੰਘ ਢਿੱਲੋਂ ਪ੍ਰਧਾਨ ਸੈਣ ਸਮਾਜ, ਜਗਜੀਤ ਸਿੰਘ ਢੀਂਗਰਾ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleभारतीय स्वतंत्रता के 78 वर्ष, लेकिन ये स्वास्थ्य समस्याएँ आज भी हमें परेशान कर रही हैं
Next article“1947 ਦੀ ਵੰਡ– ਇੱਕ ਇਤਿਹਾਸਕ ਵਿਸ਼ਲੇਸ਼ਣ”