HOME ਬਾਦਲਾਂ ਦਾ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਹੋਇਆ ਆਪੇ ਤੋਂ ਬਾਹਰ, ਹਰਪ੍ਰੀਤ...

ਬਾਦਲਾਂ ਦਾ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਹੋਇਆ ਆਪੇ ਤੋਂ ਬਾਹਰ, ਹਰਪ੍ਰੀਤ ਸਿੰਘ ਤੂੰ ਦਫ਼ਤਰ ਦੇ ਮੂਹਰੇ ਆ ਕੇ ਦਿਖਾ ਤੱਤੇ ਖੁਰਚਣੇ ਲਾਵਾਂਗੇ

6
ਸਰਬਜੀਤ ਸਿੰਘ ਝਿੰਜਰ
  (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਬੀਤੇ ਦਿਨ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਸਿਆਸੀ ਧਮਾਕਾ ਹੋਇਆ ਜਦੋਂ ਸੁਖਬੀਰ ਸਿੰਘ ਬਾਦਲ ਧੜੇ ਤੋਂ ਨਾਰਾਜ ਚੱਲ ਰਹੇ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਅਧੀਨ ਨਵੇਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਹੈ। ਰਾਜਨੀਤੀ ਹੈ ਇਸ ਵਿੱਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬੇਗਾਨੇ ਤਾਂ ਕੁਝ ਨਹੀਂ ਕਹਿ ਰਹੇ ਪਰ ਅਕਾਲੀ ਦਲ ਬਾਦਲ ਵਾਲੇ ਹਰਪ੍ਰੀਤ ਸਿੰਘ ਦੇ ਮਗਰ ਬਹੁਤ ਬੁਰੇ ਤਰੀਕੇ ਦੇ ਨਾਲ ਪੈ ਗਏ ਹਨ। ਗਾਹੇ ਬਗਾਹੇ ਬਿਆਨ ਤਾਂ ਆਉਂਦੇ ਰਹੇ ਰਹਿੰਦੇ ਹਨ ਪਰ ਅੱਜ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਬਹੁਤ ਹੀ ਹੋਸ਼ੀਆਂ ਘਟੀਆ ਗੱਲਾਂ ਉੱਤੇ ਉੱਤਰ ਆਇਆ ਜਿਸ ਨੂੰ ਆਮ ਬੰਦਾ ਸੁਣ ਵੀ ਨਹੀਂ ਸਕਦਾ ਸੋਚਣਾ ਤਾਂ ਦੂਰ ਦੀ ਗੱਲ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਦਿਨ ਹੀ ਇਹ ਕਿਹਾ ਸੀ ਕਿ ਅਸੀਂ ਅਕਾਲੀ ਦਲ ਦਾ ਚੰਡੀਗੜ੍ਹ ਵਿਚਲਾ ਦਫਤਰ ਸ਼੍ਰੋਮਣੀ ਕਮੇਟੀ ਹੋਰ ਸਭ ਕੁਝ ਆਪਣੇ ਕਬਜ਼ੇ ਹੇਠ ਕਰਾਂਗੇ ਇਹ ਸਿਆਸੀ ਸੁਰਲੀਆਂ ਨੇ ਹਰ ਕੋਈ ਛੱਡਦਾ ਰਹਿੰਦਾ ਹੈ ਪਰ ਅੱਜ ਈਸੜੂ ਵਿੱਚ ਹੋਈ ਸ਼ਹੀਦੀ ਕਾਨਫਰੰਸ ਦੇ ਵਿੱਚ ਸਰਬਜੀਤ ਸਿੰਘ ਝਿੰਜਰ ਨੇ ਸਭ ਹੱਦਾ ਬੰਨੇ ਪਾਰ ਕਰ ਦਿੱਤੀਆਂ ਜਦੋਂ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਜੋ ਸੁਖਬੀਰ ਸਿੰਘ ਬਾਦਲ ਵੱਲੋਂ ਹੀ ਥਾਪਿਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਸਖ਼ਤ ਗਲਤ ਬੋਲੇ ਬੋਲੇ ਤੇ ਆਪਣੀ ਅਕਲ ਔਕਾਤ ਬਾਰੇ ਵੀ ਦੱਸ ਦਿੱਤਾ ਕਿ ਮੈਂ ਕਿੰਨੀ ਕੁ ਸੋਚ ਦਾ ਮਾਲਕ ਹਾਂ। ਸਰਬਜੀਤ ਸਿੰਘ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਤੂੰ ਅਕਾਲੀ ਦਲ ਤੋਂ ਦਫਤਰ ਖੋਹਣ ਦੀ ਗੱਲ ਕਰਦਾ ਹੈ ਤੂੰ ਦਫਤਰ ਦੇ ਮੂਹਰੇ ਆ ਕੇ ਦਿਖਾ ਤੇਰੇ ਤੱਤੇ ਖੁਰਚਣੇ ਲਾਵਾਂਗੇ ਨਾ ਤੂੰ ਬੈਠਣ ਜੋਗਾ ਰਹੇਗਾ ਤੇ ਨਾ ਉੱਠਣ ਜੋਗਾ ਸਰਬਜੀਤ ਤਾਂ ਇਥੋਂ ਤੱਕ ਚਲੇ ਗਿਆ ਕਿ ਤੁਹਾਡੇ ਜਿਹੇ ਹੰਕਾਰੀ ਬੰਦਿਆਂ ਦਾ ਅਸੀਂ ਖੁਦ ਇਲਾਜ ਕਰਾਂਗੇ ਅਸੀਂ ਸਿਰਾਂ ਉੱਤੇ ਕਫਣ ਬੰਨੀ ਫਿਰਦੇ ਹਾਂ ਹੋਰ ਵੀ ਕਾਫੀ ਗਲਤ ਸ਼ਬਦਾਵਲੀ ਆਪਣੇ ਆਕਾ ਨੂੰ ਖੁਸ਼ ਕਰਨ ਲਈ ਸਰਬਜੀਤ ਸਿੰਘ ਨੇ ਸ਼ਰੇਆਮ ਸਟੇਜ ਉੱਪਰ ਬੋਲੀ। ਉਸ ਤੋਂ ਵੀ ਵੱਡੀ ਗੱਲ ਕਿ ਜਿਹੜੇ ਮੂਹਰੇ ਅਕਾਲੀ ਦਲ ਦੇ ਵਰਕਰ ਬੈਠੇ ਸੁਣ ਰਹੇ ਸਨ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਾਉਣ ਲੱਗ ਗਏ ਇਹ ਹੈ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੀ ਸੋਚ, ਚਾਹੀਦਾ ਤਾਂ ਇਹ ਸੀ ਕਿ ਜੇਕਰ ਸਰਬਜੀਤ ਸਿੰਘ ਨੇ ਜੋਸ਼ ਵਿੱਚ ਆ ਕੇ ਕੋਈ ਗਲਤ ਸ਼ਬਦ ਵਰਤ ਲਏ ਤਾਂ ਉਸ ਨੂੰ ਉੱਥੇ ਕੋਈ ਸਿਆਣਾ ਬੰਦਾ ਰੋਕਦਾ ਜਾਂ ਫਿਰ  ਉਸ ਦਾ ਖੰਡਨ ਕਰਦਾ ਬਈ ਕਾਕਾ ਤੂੰ ਜੋਸ਼ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਗਿਆ ਪਰ ਅਜਿਹਾ ਨਹੀਂ ਹੋਇਆ ਇਹ ਸਾਰੀਆਂ ਗੱਲਾਂ ਬਾਤਾਂ ਆਉਣ ਵਾਲੇ ਸਮੇਂ ਵਿੱਚ ਕਿੱਧਰ ਨੂੰ ਜਾਣਗੀਆਂ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹਾਲਾਂਕਿ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਹੱਥ ਜੋੜ ਕੇ ਬਾਗ਼ੀ ਹੋਏ ਆਗੂਆਂ ਨੂੰ ਅਕਾਲੀ ਦਲ ਵਿੱਚ ਆਉਣ ਲਈ ਬੇਨਤੀ ਕਰ ਰਿਹਾ ਹੈ ਤੇ ਦੂਜੇ ਪਾਸੇ ਉਸ ਦੇ ਹੀ ਬੰਦੇ ਸ਼ਰੇਆਮ ਸਟੇਜਾਂ ਦੇ ਉੱਪਰ ਕਿਹੋ ਜਿਹੇ ਗਲਤ ਸ਼ਬਦ ਵਰਤ ਰਹੇ ਹਨ ਸਮਝ ਤੋਂ ਬਾਹਰ। ਅਸੀਂ ਸਰਬਜੀਤ ਸਿੰਘ ਝਿੰਜਰ ਨੂੰ ਸਲਾਹ ਦਿੰਦੇ ਹਾਂ ਕਿ ਮਹਰੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਸਿੱਖਣ ਕਿ ਵਿਰੋਧੀਆਂ ਦੇ ਨਾਲ ਕਿਵੇਂ ਪੇਸ਼ ਆਈਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articlePSYLLIUM HUSK- The Nature’s Gentle Fiber for Gut and Heart Health
Next articleभारतीय स्वतंत्रता के 78 वर्ष, लेकिन ये स्वास्थ्य समस्याएँ आज भी हमें परेशान कर रही हैं