ਸਮਾਜ ਵੀਕਲੀ ਯੂ ਕੇ
ਕੋਈ ਵੀ ਅਣਖ ਗ਼ੈਰਤ ਵਾਲਾ ਵਿਅਕਤੀ ਜੋ ਪੰਜਾਬ, ਭਾਰਤ ਦੀ ਧਰਤੀ ਤੇ ਪੈਦਾ ਹੋਇਆ ਹੈ। ਬਹੁਜਨ ਸਮਾਜ ਦੇ ਰਹਿਬਰਾਂ ਦੀ ਧਰਤੀ ਉੱਤੇ ਕਿਸ ਤਰ੍ਹਾਂ ਅਜਿਹਾ ਬਰਦਾਸ਼ਤ ਕਰੇਗਾ ਕਿ ਉਸਦੀ ਧੀ-ਭੈਣ ਆਪਣੀ ਖੁਦਦਾਰੀ ਨੂੰ ਤਿਆਗ ਕੇ ਹਰ ਸਾਲ ਪੁਰਖ (ਮਰਦ) ਦਾ ਰੂਪ ਭਰਾ ਕੋਲੋਂ ਕੇਵਲ ਇਸ ਵਾਸਤੇ ਅਪਣੀ ਰਖਿਆ ਲਈ ਤਰਲੇ ਕੱਢਦੀ। ਕੀ ਉਹ ਇਸਤਰੀ ਜਾਤ (ਵਰਗ) ਤੋਂ ਹੈ ਕਿ ਉਹ ਆਪਣੀ ਰਖਿਆ ਆਪ ਨਹੀ ਕਰ ਸਕਦੀ ਹੈ ਇਸਤਰੀ ਆਪਣੀ ਹਿੰਮਤ, ਹੌਸਲਾ ਛੱਡ ਕੇ ਅਪਣੀ ਰਖਿਆ ਵਾਸਤੇ ਦਰ-ਦਰ ਭੱਟਕਦੀ ਫ਼ਿਰੇ, ਅਜਿਹੇ ਕਾਨੂੰਨ ਮਨੂੰ ਸਿਮਰਤੀ ਦਰਜ ਹਨ “ਇਸਤਰੀ ਦੀ ਰਖਿਆ ਉਸਦੇ ਬਚਪਨ ਵਿਚ ਉਸਦਾ ਭਰਾ ਅਤੇ ਪਿਤਾ ਕਰਦਾ ਹੈ। ਯੁਵਕ (ਮੁਟਿਆਰ) ਵਿਆਹੀ-ਅਵਸਥਾ ਵਿਚ ਉਸਦਾ ਪਤੀ, ਜਦੋਂ ਪਤੀ ਮਰ ਜਾਂਦਾ ਹੈ। ਤਾਂ ਬਿਰਧ-ਅਵਸਥਾ ਵਿੱਚ ਉਸਦੇ ਪੁੱਤਰ ਉਸ ਦੀ ਰਖਿਆ ਕਰਦੇ ਹੈ। ਇਸਤਰੀ ਕਦੀ ਮੁਕਤ ਰਹਿਣ ਯੋਗ ਨਹੀ ਹੈ।
(ਮੰਨੂ ਸਿਮ੍ਰਤੀ :- 9.3, ਨਾਰੀ ਕ੍ਰਾਂਤੀ ਅਤੇ ਪ੍ਰਤੀਕ੍ਰਾਂਤੀ, ਡਾ.ਅੰਬੇਡਕਰ ਰਾਇਟਿੰਗ ਅਤੇ ਸਪੀਚਿੰਗ, ਭਾਰਤ ਸਰਕਾਰ ਪ੍ਰਕਾਸ਼ਿਤ)
ਇਹੋ ਅਜਿਹੀ ਵਿਵਸਥਾ ਕਿਵੇਂ ਮਾਨਵਤਾ ਵੱਧਦੀ ਹੋ ਸਕਦੀ ਹੈ ਇਹੋ ਅਜਿਹੀ ਵਿਵਸਥਾ ਅਤੇ ਕਾਨੂੰਨ ਮਨੂੰ ਸਮ੍ਰਿਤੀ ਦੇ ਵਿੱਚ ਅਨੇਕਾਂ ਦਰਜ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ “ਇਸਤਰੀ ਇਸ ਸੰਸਾਰ ਵਿਚ ਕੇਵਲ ਮੂਰਖ ਨੂੰ ਹੀ ਨਹੀ ਬਲਕਿ ਵਿਦਵਾਨਾਂ ਦਾ ਵੀ ਮਾਰਗ ਭਿ੍ਰਸ਼ਟ ਕਰਨੇ ਵਿਚ ਅਤੇ ਉਨ੍ਹਾਂ ਨੂੰ ਕਾਮ ਅਤੇ ਕ੍ਰੋਧ ਦਾ ਦਾਸ ਬਣ ਦੇਣ ਵਿੱਚ ਸਮਰੱਥ ਹੈ।
(ਮਨੂੰ ਸਮ੍ਰਿਤੀ :- 2.214, ਨਾਰੀ ਅਤੇ ਪ੍ਰਤੀਕ੍ਰਾਂਤੀ, ਡਾ.ਅੰਬੇਡਕਰ ਰਾਇਟਿੰਗ ਅਤੇ ਸਪੀਚਿੰਗ, ਭਾਰਤ ਸਰਕਾਰ ਪ੍ਰਕਾਸ਼ਿਤ)
ਇਸੇ ਤਰ੍ਹਾ ਹੀ ਇਹ ਵਿਵਸਥਾ ਚੱਲਦੀ ਆ ਰਹੀ ਪਰ ਹੁਣ ਤਾਂ ਭਾਰਤ ਇਕ ਲੋਕਤੰਤਰੀ ਦੇਸ਼ ਭਾਰਤੀ ਸੰਵਿਧਾਨ ਮੁਤਾਬਕਿ ਹਰ ਵਿਅਕਤੀ ਨੂੰ ਵਿਗਿਆਨਿਕ ਸੋਚ ਰੱਖਣ ਦੀ ਆਜ਼ਾਦੀ ਹੈ ਪਰ ਫਿਰ ਵੀ ਔਰਤ ਨੂੰ ਖੁਦ ਮੁਖਤਿਆਰੀ ਦੀ ਆਜ਼ਾਦੀ ਕਿਉ ਨਹੀ ਇਸ ਕਰਕੇ ਕਿ ਉਹ ਇਸਤਰੀ ਵਰਗ (ਜਾਤ) ਤੋਂ ਹੈ ਅਤੇ ਉਸਦੀ ਰਖਿਆ ਕਿਸੇ ਪੁਰਖ ਤੋਂ ਹੀ ਹੋਣੀ ਹੈ? ਅਜਿਹੀ ਗੰਦੀ ਮਾਨਸਿਕਤਾ ਵਾਲੀ ਸੋਚ ਕਿਉਂ। ਕਿਉਂਕਿ ਅਜੋਕੇ ਸਮੇਂ ਵਿੱਚ ਵੀ ਮੰਨੂ ਸਿਮਰਤੀ ਵਾਲੀ ਵਿਵਸਥਾ ਕਾਬਜ ਹੈ।
ਆਮ ਤੌਰ ਤੇ ਬ੍ਰਹਾਮਣ ਪ੍ਰੋਹਿਤ ਤੇ ਸਾਧਾਂ ਨੇ ਲੋਕਾਂ ਦੇ ਮਨਾਂ ਵਿੱਚ ਇਹ ਵਿਸ਼ਵਾਸ ਬੈਠਾਇਆ ਹੋਇਆ ਹੈ ਕਿ ਇਹ ਭੈਣ ਦੇ ਭਰਾ ਦੇ ਪਵਿੱਤਰ ਪਿਆਰ ਨਾਲ ਸਬੰਧਿਤ ਤਿਉਹਾਰ ਹੈ ਜੋ ਇਹ ਸੱਚਾਈ ਨਹੀਂ ਹੈ ਦੁਨੀਆਂ ਦੇ 90% ਲੋਕ ਜੋ ਤਿਉਹਾਰ ਨੂੰ ਨਹੀਂ ਮਿਲਾਉਂਦੇ ਹਨ ਕੀ ਉਨ੍ਹਾਂ ਵਿੱਚ ਦੋਵਾਂ ਭੈਣ ਭਰਾ ਦਾ ਪਿਆਰ ਜ਼ਿਆਦਾ ਨਹੀਂ ਦੇਖਿਆ ਜਾ ਸਕਦਾ ਅਸਲ ਵਿੱਚ ਇਹ ਤਿਉਹਾਰ ਹਿੰਦੂ ਸਮਾਜ ਦੀ ਉਪਜ ਹੈ ਜਿੱਥੇ ਜਨਮ ਤੋਂ ਇਸਤਰੀ ਜਾਤ ਨਾਲ ਵੱਡਾ ਧੱਕਾ ਕੀਤਾ ਗਿਆ ਹੈ। ਲੜਕੇ ਦੇ ਜਨਮ ਹੋਵੇ ਤਾਂ ਮੁਬਾਰਕਾਂ ਬੈਂਡ ਵਾਜੇ ਪਾਰਟੀਆਂ ਕੀਤੀਆਂ ਜਾਂਦੀਆਂ ਹਨ ਅਤੇ ਤਰਾਂ-ਤਰਾਂ ਦੀਆਂ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਪਰ ਕਈਆ ਥਾਵਾਂ ਉੱਤੇ ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਗਰਭ ਵਿਚ ਹੀ ਮਾਰ ਦਿੱਤਾ ਜਾਂਦਾ ਹੈ ਜੇਕਰ ਲੜਕੀ ਦੇ ਜਨਮ ਲੈ ਲਏ ਤਾਂ ਬਹੁਤੇ ਦੀ ਧੌਣ ਲੁੜਕ ਜਾਂਦੀ ਹੈ ਅਤੇ ਫਿਰ ਦੂਜੇ ਪਾਸੇ ਅਨੇਕਾਂ ਪ੍ਰਕਾਰ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਕੀ ਇਨ੍ਹਾਂ ਰਸਮਾਂ ਦੇ ਅਧਿਕਾਰ ਪੁੱਤਰ ਨੂੰ ਹੈ ਪੁੱਤਰੀ ਨੂੰ ਨਹੀਂ ਹੈ ਇਹ ਫੈਸਲਾ ਸਾਨੂੰ ਹੀ ਕਰਨਾ ਪਵੇਗਾ।
ਔਰਤ ਆਜ਼ਾਦੀ ਦਾ ਆਨੰਦ ਮਾਣ ਸਕਣ ਲਈ ਬਾਬਾ ਸਾਹਿਬ ਡਾ. ਅੰਬੇਡਕਰ ਜੀ 25 ਦਸੰਬਰ 1927 ਰਾਤ ਨੂੰ 9 ਵਜੇ ਮਹਾੜ (ਮਹਾਰਾਸ਼ਟਰ) ਦੇ ਸੁਮੇਲਣ ਵਿਚ ਗ੍ਰੰਥ ਮੂੰਨਸਮ੍ਰਿਤੀ ਨੂੰ ਜਲਾਇਆ ਜੋ ਕਿ ਸਵਰਨ ਹਿੰਦੂ ਦੇ ਕਲੇਜੇ ਉੱਪਰ ਇਕ ਕਰਾਰੀ ਚੋਟ ਸੀ। ਇਸੇ ਕਰਕੇ ਔਰਤਾ ਦੇ ਸਨਮਾਨ ਲਈ ਡਾ. ਅੰਬੇਡਕਰ ਜੀ ਨੇ ਅਸਤੀਫਾ ਤੱਕ ਦਿੱਤਾ ਸੀ।
ਰੱਖੜੀ ਅਤੇ ਭਈਆ ਦੂਜੇ ਜਾਂ ਟਿਕਾ ਦੋਵੇ ਹੀ ਪੁਰਾਤਨ ਬ੍ਰਾਹਮਣੀ ਤਿਉਹਾਰ ਹੈ। ਇਸ ਦਾ ਮੂਲ ਨਾਮ ‘ਰਖਸ਼ਾ ਬੰਧਨ’ ਭਾਵ ‘ਰਖਿਆ (ਰਖ਼ਸ਼ਾ) ਦਾ ਬੰਧਨ’ ਹੈ। ‘ਰਖਸ਼ਾ ਬੰਧਨ’ ਦਾ ਪੰਜਾਬੀ ਰੂਪ ‘ਰੱਖੜੀ’ ਹੈ। ਲੜਕੀ ਭੈਣ ਦੇ ਰੂਪ ਵਿਚ ਅਪਣੇ ਵੀਰ/ਭਰਾ ਦੇ ਗੁੱਟ ‘ਤੇ ‘ਰੱਖੜੀ’ ਬਨ੍ਹ ਕੇ, ਹਰ ਸਾਲ ਵੀਰ ਤੋਂ ਅਪਣੀ ਰਖਿਆ ਦਾ ਪ੍ਰਣ ਲੈਂਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹ ਸਕਦੇ ਹਾਂ ਕਿ ਉਹ ਆਪਣੀ ਰੱਖਿਆ ਦੇ ਕਬਾਲ ਨਹੀਂ ਹੈ।
ਹਵਾਲਾ :- ਡਾ. ਐੱਸ.ਐੱਲ. ਵਿਰਦੀ
ਇਸ ਤਰ੍ਹਾਂ ਦੀ ਹੀਣ-ਭਾਵਨਾ ਜਨਮ ਦੇ ਪਹਿਲੇ ਦਿਨ ਤੋਂ ਸ਼ੁਰੂ ਹੀ ਹੁੰਦੀ ਹੈ ਅਤੇ ਦੂਜੇ ਪਾਸੇ ਮੰਨੂਵਾਦੀਆਂ ਦੁਆਰਾ ਅਤੇ ਸਮਾਜਿਕ ਬੁਰਾਈਆਂ ਦੇ ਤਿਉਹਾਰਾਂ ਰਾਹੀਂ ਹੀ ਔਰਤ ਨੂੰ ਮਾਨਸਿਕ/ਸਰੀਰਕ ਗੁਲਾਮ ਬਣਾ ਗਿਆ ਜਿਸ ਤਰ੍ਹਾਂ ਕਿ ਲੜਕੀਆਂ ਦੀ ਹੱਤਿਆ, ਬਾਲ ਵਿਆਹ ਪ੍ਰਥਾ,ਜਾਤੀ ਪ੍ਰਥਾ, ਸਤੀ ਪ੍ਰਥਾ, ਰੱਥ ਪ੍ਰਥਾ, ਵਿਧਾਵਾ ਪ੍ਰਥਾ, ਦੇਵਦਾਸੀ ਪ੍ਰਥਾ, ਪਰਦਾ ਪ੍ਰਥਾ, ਦਹੇਜ਼ ਪ੍ਰਥਾ, ਜਾਤੀ ਪ੍ਰਥਾ ਹਨ। ਟਿੱਕਾ ਭਾਵ ‘ ਭਾਈਆ ਦੂਜ ‘ ਵਾਲੇ ਦਿਨ ਵੀ ਭੈਣ ਹੀ ਆਪਣੇ ਭਰਾ ਦੀ ਲੰਮੀ ਉਮਰ ਵਾਸਤੇ ਅਰਦਾਸ ਕਰਦੀ ਹੈ ਕਿ ਅਨੇਕਾਂ ਤਿਉਹਾਰ ਵਿੱਚ ਭੈਣ-ਔਰਤ ਹੀ ਭਰਾ ਅਤੇ ਪਤੀ ਲਈ ਅਰਦਾਸ ਕਰਦੀ ਹੈ ਕਿ ਉਸ ਦੀ ਉਮਰ ਲੰਮੀ ਹੋਵੇ ਕਿ ਕੋਈ ਅਜਿਹਾ ਤਿਉਹਾਰ ਜਾ ਰਾਸਮ ਰਿਵਾਜ਼ ਨਹੀਂ ਜਿਸ ਵਿੱਚ ਭਰਾ ਜਾ ਪਤੀ ਭੈਣ ਅਤੇ ਔਰਤ ਲਈ ਅਰਦਾਸ ਕਰੇ ਮੰਨੂਵਾਦੀਆਂ ਦੇ ਇਤਿਹਾਸ ਅਤੇ ਮਿਥਿਹਾਸ ਵਿੱਚ ਨਹੀਂ ਮਿਲਦਾ ਹੈ ਜਿੱਥੇ ਇਸਤਰੀ ਜਾਤ ਨੂੰ ਹਰ ਪਖੋਂ ਪੁਰਸ਼ ਦੀ ਅਧੀਨ, ‘ਅਬਲਾ’ ਜਾਂ ਅਪਣੀ ਰਖਿਆ ਦੇ ਅਯੋਗ ਅਤੇ ਕਮਜ਼ੋਰ ਹੀ ਸਾਬਤ ਕੀਤਾ ਗਿਆ ਹੈ। ਇਹ ਤਿਉਹਾਰ ਦੇ ਬ੍ਰਾਹਮਣੀ ਤਿਉਹਾਰ ਹੋਣ ਦਾ ਇਕ ਹੋਰ ਵੱਡਾ ਸਬੂਤ ਇਹ ਵੀ ਹੈ ਕਿ ਤਿਉਹਾਰ ਸਮੇਂ ਹਰ ਸਾਲ ਬ੍ਰਾਹਮਣਵਾਦ ਵਿਚ ਹੋਏ ਗ੍ਰਸਤ ਕੁਝ ਲੋਕ ਹੱਥਾਂ ਵਿਚ ਰੱਖੜੀਆਂ, ਮੌਲੀਆਂ ਫੜ ਕੇ ਭੈਂਣਾਂ ਭਰਾ ਦੇ ਘਰ ਜਾਂਦੀਆਂ ਹਨ ਅਤੇ ਰੱਖੜੀਆਂ ਬੰਨ੍ਹ ਕੇ ਬਦਲੇ ਵਿਚ ਅਨੇਕਾਂ ਪ੍ਰਕਾਰ ਦੀਆਂ ਮੰਗਾਂ ਰੱਖੀਆਂ ਜਾਂਦੀਆਂ ਹਨ ਜੋਂ ਕਿ ਆਮ ਤੌਰ ਤੇ ਹੀ ਨਜ਼ਰ ਆਉਂਦੀ ਹਨ।ਅਸਲ ਵਿੱਚ ਇਹ ਤਿਉਹਾਰ ਦਾ ਆਰੰਭ ਕਦੋਂ ਅਤੇ ਕਿਸ ਤਰ੍ਹਾਂ ਹੋਇਆ,ਆਉ ਹੁਣ ਜਾਣਦੇ ਹਾਂ ਰਕਸ਼ਾ ਬੰਧਨ ਦੀ ਸ਼ੁਰੂਆਤ ਕਿਵੇਂ ਹੋਈ।
ਹਿੰਦੂ ਸ਼ਸ਼ਤਰਾਂ ਦੇ ਅਨੁਸਾਰ ਰਕਸ਼ਾ ਬੰਧਨ ਦੀ ਸ਼ੁਰੂਆਤ ਕਿਵੇਂ ਹੋਈ ?
ਹਿੰਦੂਆਂ,ਬ੍ਰਹਾਮਣੀ ਗ੍ਰੰਥਾਂ ਦੇ ਮੁਤਾਬਕ ਰਕਸ਼ਾ ਬੰਧਨ ਪ੍ਰਚਲਿਤ ਕਰਨ ਦੇ ਲਈ ਤਰ੍ਹਾਂ-ਤਰਾ ਦੀ ਕਹਾਣੀਆਂ ਘੜੀਆਂ ਗਈਆਂ ਹੈ। ਇਸ ਲਈ ਇੱਕ ਨਹੀਂ ਅਨੇਕਾਂ ਕਾਰਨ ਦੱਸੇ ਜਾਂਦੀ ਹੈ ਜੋ ਕਿ ਇਸ ਪ੍ਰਕਾਰ ਹੈ।
1). ਇੱਕ ਵਾਰ ਕ੍ਰਿਸ਼ਨਾ ਦੇ ਹੱਥ ਵਿੱਚ ਸੱਟ ਲੱਗ ਗਈ ਅਤੇ ਖੂਨ ਵਗਣ ਲੱਗਾ ਦਰੋਪਤੀ ਨੇ ਦੇਖਿਆ ਤਾਂ ਉਸ ਨੇ ਆਪਣੀ ਸਾੜ੍ਹੀ ਦਾ ਇਕ ਕਿਨਾਰੇ ਤੋ ਪੱਲਾ ਪਾੜ ਕੇ ਭਰਾ ਕ੍ਰਿਸ਼ਨ ਦੇ ਹੱਥ ਕੇ ਬੰਨ੍ਹ ਦਿੱਤਾ ਇਸ ਬੰਧਨ ਦੇ ਕਰਜ਼ ਨਾਲ ਉਧਾਰ ਹੋਣੇ ਦੀ ਨਜ਼ਰ ਨਾਲ ਕ੍ਰਿਸ਼ਨ ਨੇ ਦੁਰਯੋਜਨ ਦੁਆਰਾ ਧੋਤੀ(ਸਾੜੀ) ਖਿੱਚਣ ਸਮੇਂ ਦਰੋਪਦੀ ਦੀ ਲਾਜ ਬਚਾਈ ਇਸ ਦੁਰਘਟਨਾ ਤੋਂ ਪ੍ਰਭਾਵਿਤ ਹੋ ਕੇ ਭੈਣ ਨੇ ਭਰਾ ਦੇ ਹੱਥ ਵਿੱਚ ਧਾਗਾ ਬੰਨ੍ਹਣਾ ਸ਼ੁਰੂ ਕਰ ਦਿੱਤਾ ਅਤੇ ਜੋ ਕਿ ਅੱਗੇ ਚੱਲ ਕੇ ਰਕਸ਼ਾ ਬੰਧਨ ਕਹਿਲਾਇਆ ਗਿਆ ਹੈ।
2). ਪੁਰਾਣਾਂ ਦੇ ਅਨੁਸਾਰ ਇਕ ਕਥਾ ਅਤੇ ਦੱਸੀ ਜਾਂਦੀ ਹੈ ਕਿ ਕਿਹਾ ਜਾਂਦਾ ਹੈ ਕਿ ਗਣੇਸ਼ ਦੇ ਦੋ ਪੁੱਤਰ ਦੁਆਰਾ ਭੈਣ ਦੇ ਲਈ ਜ਼ਿੱਦ ਕਰਨੇ ਉਪੱਰ ਗੇਣਸ਼ ਨੇ ਸੰਤੋਸ਼ੀ ਨਾਮ ਦੀ ਇਕ ਪੁੱਤਰੀ ਬਣਾ ਦਿੱਤੀ ਭੈਣ ਦੇ ਬੋਲਣ ਤੇ ਦੋਹਾਂ ਭਰਾਵਾਂ ਨੂੰ ਪ੍ਰਸੰਨ ਹੋਏ ।ਸੰਤੋਸ਼ੀ ਨੇ ਦੋਨਾਂ ਨੂੰ ਰੱਖੜੀ ਬੰਨੀ। ਅਤੇ ਅਨੇਕਾਂ ਕਥਾਵਾਂ ਹਿੰਦੂ ਸ਼ਸ਼ਤਰਾਂ ਵਿਚ ਮਿਲਦੀ ਹਨ। ਵਿਸਥਾਰ ਪੂਰਵਕ ਜਾਣਕਾਰੀ ਲਈ ‘ ਤਿਉਹਾਰਾਂ ਦਾ ਸੱਚ ‘ ਕਿਤਾਬ – ਰੋਸ਼ਨ ਬੋਧ ਪੋੜੋ।
ਹੁਣ ਇੱਥੇ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਕਦੀ ਰਿਸ਼ਤੇ ਦੀ ਡੋਰ ਧਾਗੇ ਨਾਲ ਬੰਨ੍ਹੇ ਜਾਂ ਸਕਦੇ ਹਨ ਨਹੀ ਰਿਸ਼ਤੇ-ਸੰਸਕ੍ਰਿਤ ਮੰਨ ਤੋਂ ਉਤਪੰਨ ਸਮਾਜਿਕ ਸੋਚ ਦੇ ਪਰਿਮਾਣ ਹੁੰਦੇ ਹੈ। ਇਹਨਾਂ ਨੂੰ ਕਿਸੇ ਧਾਗੇ ਨਾਲ ਨਹੀਂ ਬੰਨਿਆਂ ਜਾ ਸਕਦਾ ਹੈ।ਇਕ ਭਰਾ ਆਪਣੀ ਭੈਣ ਦੀ ਰੱਖਿਆ ਲਈ ਆਪਣਾ ਕਰਤੱਵ ਸਮਝਦਾ ਹੈ। ਇਹ ਕਿਸੇ ਧਾਗੇ (ਰੱਖੜੀ) ਦੀ ਬਦੋਲਤ ਨਹੀ ਬਲਕਿ ਸਮਾਜਿਕ ਨਿਯਮ ਦੇ ਤਹਿਤ ਭੈਣ ਦੇ ਪ੍ਰਤੀ ਆਪਣੇ ਕਰਤੱਵ ਦੀ ਜਾਣਕਾਰੀ ਅਤੇ ਮੰਨ ਨਾਲ ਉਤਪੰਨ ਸਨੇਹ ਦੀ ਬਦੋਲਤ ਸਮਝਦਾ ਹੈ। ਭੈਣ ਚਾਹੇ ਭਰਾ ਨੂੰ ਰੱਖੜੀ ਬੰਨੇ, ਭਰਾ ਆਪਣੀ ਭੈਣ ਨੂੰ ਕਦੀ ਵੀ ਅਪਮਾਨਿਤ ਹੋਣੇ ਨਹੀਂ ਦੇਖ ਸਕਦਾ, ਉਸਦਾ ਸ਼ੋਸ਼ਣ ਹੁੰਦੇ ਨਹੀਂ ਦੇਖ ਸਕਦਾ। ਉਸ ਉਪਰ ਅਤਿਆਚਾਰ ਹੁੰਦੇ ਨਹੀ ਦੇਖ ਸਕਦਾ, ਇੱਥੇ ਤੱਕ ਕਿ ਉਸ ਨੂੰ ਰੋਂਦੇ ਹੋਏ ਵੀ ਨਹੀ ਦੇਖ ਸਕਦਾ।
ਪਰ ਦੂਸਰੇ ਪਾਸੇ ਇਸਤਰੀ ਦੀ ਜਿਊਂਦੀ ਜਾਗਦੀ ਅਨੇਕਾੱ ਮਿਸਾਲ ਹਨ ਕਿ ਅਜੋਕੇ ਸਮੇਂ ਵਿਚ ਵੀ ਔਰਤਾਂ ਨੂੰ ਮੰਦਿਰ ਅੰਦਰ ਪ੍ਰਵੇਸ਼ ਕਰਨ ਨਹੀਂ ਦਿੰਦੇ ਹਾਈਕੋਰਟ ਦੇ ਨਿਰਦੇਸ਼ ਦਿਨ ਦਿਹਾੜੇ ਉਲਾਗਣਾ ਕਰਦੇ ਹਨ ਦੇਸ਼ ਅੰਦਰ ਕਾਨੂੰਨ ਦਾ ਰਾਜ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬ੍ਰਾਹਮਣੀ ਪੁਸਤਕਾਂ ਨੂੰ ਪੜ੍ਹਕੇ ਦੇਖੋ ਮਨੂੰ ਸਿਮਰਤੀ ਅਨੁਸਾਰ ਤਾਂ ਲੜਕੀ ਨੂੰ ਪੜ੍ਹਣ ਦਾ ਵੀ ਹੱਕ ਅਤੇ ਹੋਰ ਅਨੇਕਾਂ ਕਾਨੂੰਨ ਹਨ ਜਿਸ ਵਿੱਚ ਔਰਤਾਂ ਨੂੰ ਮਾਨਸਿਕ ਗੁਲਾਮ ਅਤੇ ਸਰੀਰਕ ਗੁਲਾਮ ਬਣਾਈ ਰੱਖਣ ਲਈ।
ਜਿਸ ਅਨੁਸਾਰ ਇਸਤਰੀ ਜਾਤ ਨੂੰ ਕਮਜ਼ੋਰ, ਕੰਨਿਆ ਦਾਨ ਜਾਂ ਦਹੇਜ-ਦਬਾਉਣ ਪਰਾਇਆ ਧੰਨ, ਸਿਰ ਕਰਜ਼ ਦੀ ਵਸਤੂ ਦਸਿਆ ਗਿਆ ਹੈ, ਜਿਸ ਨਾਲ ਬਹੁਜਨ ਰਹਿਬਰਾਂ ਦੀ ਵਿਚਾਰਧਾਰਾ ਬਿਲਕੁਲ ਮੇਲ ਨਹੀਂ ਖਾਂਦੀ। ਬਹੁਜਨ ਰਹਿਬਰਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਦੀ ਲੋੜ ਹੈ। ਇਸ ਤੋਂ ਇਹ ਸਾਬਤ ਹੋ ਚੁਕਾ ਹੈ ਕਿ ਰੱਖੜੀ ਜਾਂ ਰਕਸ਼ਾਬੰਧਨ, ਉਸੇ ਹੀ ਬ੍ਰਾਹਮਣੀ ਸੋਚ ਦੀ ਉਪਜ ਹੇ।
ਸਾਨੂੰ ਬਹੁਜਨ ਦੇ ਰਹਿਬਰਾਂ ਦੀ ਵਿਚਾਰ ਅਤੇ ਗੁਰਬਾਣੀ ਦਾ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਦੀ ਜਰੂਰਤ ਹੈ।
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” (ਪੰਨਾ 473)॥
“ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ” (ਪੰਨਾ 879) ॥
ਆਉ ਸਾਰੇ ਮਿਲ ਕੇ ਜਾਤੀਵਾਦੀ/ਮਨੂੰਵਾਦੀ/ਬਾਹਮਣਵਾਦੀ ਵਿਵਸਥਾ ਦੇ ਖਿਲਾਫ਼ ਲੜ ਸਕੀਏ। ਤਾ ਜੋ ਭਾਰਤ ਵਿੱਚ ਅੱਧੀ ਆਬਾਦੀ ਔਰਤਾ ਦੀ ਹੈ ਔਰਤ ਵੀ ਆਪਣੀ ਰੱਖਿਆ ਆਪ ਕਰ ਸਕੇ, ਦੂਸਰੇ ਤੇ ਭਰੋਸਾ ਨਾ ਰੱਖੇ ਆਪਣੀ ਆਜ਼ਾਦੀ ਦਾ ਆਨੰਦ ਮਾਣ ਸਕੇ ਪੰਜਾਬ /ਭਾਰਤ ਵਾਸੀਆਂ ਨੂੰ ਰੱਖੜੀ ਜਾਂ ਰਕਸ਼ਾਬੰਧਨ, ਦੀ ਜਾਣਕਾਰੀ ਬਾਰੇ ਦੱਸਣ ਦੀ ਥੋੜੀ ਜਹੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਫੈਸਲਾ ਤਾਂ ਲੋਕਾਂ ਨੇ ਖ਼ੁਦ ਕਰਨਾ ਹੈ।




