HOME ਟਰੱਸਟ ਵੱਲੋਂ ਮਹਿਮਦਵਾਲ ਦੇ ਪਹਿਲੇ ਐਮ ਬੀ ਬੀ ਐਸ ਡਾ.ਸਾਹਿਲ ਪਰਮਾਰ ਸਨਮਾਨਿਤ

ਟਰੱਸਟ ਵੱਲੋਂ ਮਹਿਮਦਵਾਲ ਦੇ ਪਹਿਲੇ ਐਮ ਬੀ ਬੀ ਐਸ ਡਾ.ਸਾਹਿਲ ਪਰਮਾਰ ਸਨਮਾਨਿਤ

1
ਮਾਹਿਲਪੁਰ   (ਸਮਾਜ ਵੀਕਲੀ)   (ਹਰਵੀਰ ਮਾਨ) ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਪਿੰਡ ਮਹਿਮਦਵਾਲ ਕਲਾਂ ਦੇ ਜੰਮਪਲ ਸਾਹਿਲ ਪਰਮਾਰ ਨੂੰ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕਰਨ ਮੌਕੇ ਸੁਰ ਸੰਗਮ ਵਿੱਦਿਅਕ ਟਰੱਸਟ (ਰਜਿ.) ਮਾਹਿਲਪੁਰ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਮੌਕੇ ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਸਾਹਿਲ ਪਰਮਾਰ ਨੇ ਸਾਰੀਆਂ ਜਮਾਤਾਂ ਪਹਿਲੇ ਦਰਜੇ ਵਿੱਚ ਪਾਸ ਕਰਕੇ, ਪਿੰਡ ਦੇ ਪਹਿਲੇ ਐਮ ਬੀ ਬੀ ਐਸ ਡਾਕਟਰ ਬਣਕੇ ਪਿੰਡ ਅਤੇ ਕੰਢੀ ਇਲਾਕੇ ਦੀ ਸ਼ਾਨ ਨੂੰ ਉੱਚਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੀ ਵੱਡੀ ਭੈਣ ਸੋਨੀਆ ਪਰਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐਚਡੀ ਫਿਜਿਕਸ ਕਰਕੇ ਵਿਦੇਸ਼ਾਂ ਵਿੱਚ ਸੇਵਾ ਕਰ ਰਹੀ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਗੁਰਵਿੰਦਰ ਸਿੰਘ ਯੂ ਕੇ, ਕੁਲਵਿੰਦਰ ਸਿੰਘ ਆਸਟਰੇਲੀਆ, ਚੈਂਚਲ ਸਿੰਘ ਬੈਂਸ ਕਨੇਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਮਾਨਦਾਰੀ ਨਾਲ ਕੀਤੀ ਮਿਹਨਤ ਕਦੀ ਅੰਜਾਈਂ ਨਹੀਂ ਜਾਂਦੀ। ਸਾਹਿਲ ਪਰਮਾਰ ਮੈਡੀਕਲ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ ਜਿਸ ਨੇ ਇਲਾਕੇ ਦੇ ਮਾਣ ਵਿੱਚ ਵਾਧਾ ਕੀਤਾ ਹੈ। ਉਚੇਚੇ ਤੌਰ ਤੇ ਹਾਜ਼ਰ ਹੋਏ ਉਹਨਾਂ ਦੇ ਪਿਤਾ ਰਿਟਾਇਰਡ ਬੈਂਕ ਮੈਨੇਜਰ ਦੇਵ ਰਾਜ ਪਰਮਾਰ ,ਮਾਤਾ ਕੁਲਦੀਪ ਕੌਰ ਅਤੇ ਰਾਮ ਤੀਰਥ ਪਰਮਾਰ ਨੇ ਦੱਸਿਆ ਕਿ ਉਸਨੇ ਕਦੇ ਵੀ ਟੀ ਵੀ ਅਤੇ ਫੋਨ ਤੇ ਆਪਣਾ ਸਮਾਂ ਬਰਬਾਦ ਨਹੀਂ ਕੀਤਾ। ਉਸ ਨੇ ਦਿਨ ਰਾਤ ਮਿਹਨਤ ਕਰਕੇ ਇਸ ਮੰਜ਼ਿਲ ਨੂੰ ਪ੍ਰਾਪਤ ਕੀਤਾ ਹੈ। ਸਾਹਿਲ ਪਰਮਾਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀ ਨੇਕ ਨੀਤੀ ਨਾਲ ਮਿਹਨਤ ਕਰਦੇ ਹਨ ਉਹ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਜ਼ਰੂਰ ਪ੍ਰਾਪਤ ਕਰਦੇ ਹਨ। ਇਸ ਲਈ ਸਭ ਨੂੰ ਮਿਹਨਤ ਦਾ ਲੜ ਫੜਨਾ ਚਾਹੀਦਾ ਹੈ। ਬੁੱਧੀਜੀਵੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਸਨਮਾਨ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਪਰਮਾਰ ਅਤੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਦੀ ਉੱਚ ਨੌਕਰੀਆਂ ਵਾਸਤੇ ਫਰੀ ਕੋਚਿੰਗ ਕਰਵਾਈ ਜਾ ਰਹੀ ਹੈ ਜਿਸ ਦਾ ਸਭ ਨੂੰ ਲਾਭ ਲੈਣਾ ਚਾਹੀਦਾ ਹੈ।ਇਸ ਮੌਕੇ ਸਰਪੰਚ ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਭਾਈ, ਕਸ਼ਮੀਰ ਸਿੰਘ ਖਹਿਰਾ, ਨਿਰੰਜਨ ਸਿੰਘ, ਗੁਰਦੀਪ ਚੰਦ, ਕੁਲਦੀਪ ਸਿੰਘ ਧਾਲੀਵਾਲ, ਮਨਜੀਤ ਕੌਰ ਹਰਮਨਪ੍ਰੀਤ ਕੌਰ, ਹਰਵੀਰ ਮਾਨ, ਪਵਨ ਸਕਰੂਲੀ, ਮਨਜਿੰਦਰ ਹੀਰ ਸਮੇਤ ਪਤਵੰਤੇ ਸ਼ਾਮਿਲ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleLahori Ram Balley’s 96th birthday celebrated with great pomp
Next articleਹਠੂਰ ਪੁਲਿਸ ਨੇ ਗੱਡੀ ਖੋਹਣ ਵਾਲਿਆ ਨੂੰ ਗ੍ਰਿਫਤਾਰ ਕੀਤਾ