ਬਰਨਾਲਾ ( ਸਮਾਜ ਵੀਕਲੀ) (ਚੰਡਿਹੋਕ) ਜੰਮੂ ਕਸ਼ਮੀਰ ਅਕਾਦਮੀ ਆਫ ਆਰਟ, ਕਲਚਰ ਐਂਡ ਲੇਗਵੇਜਿਜ ਵਲੋ ਗੁਰਦੁਆਰਾ ਸਿੰਘ ਸਭਾ, ਸਿੰਘਪੁਰਾ, ਪਹਿਲਗਾਮ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਅਕਾਦਮੀ ਦੀ ਸਕੱਤਰ ਹਰਵਿੰਦਰ ਕੌਰ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਸਮਾਗਮ ਦਾ ਆਰੰਭ ਪ੍ਰਸਿੱਧ ਰਾਗੀ ਪੋਪਿੰਦਰ ਸਿੰਘ ਵਲੋ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਇਆ। ਪ੍ਰਚਾਰਕ ਆਯਾ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਲੀਲਾ ਅਤੇ ਉਹਨਾਂ ਦੀ ਬੇਮਿਸਾਲ ਸ਼ਹਾਦਤ ਬਾਰੇ ਵਿਸਥਾਰ ਨਾਲ ਸੰਬੋਧਤ ਕੀਤਾ। ਉਹਨਾਂ ਨੇ ਕਿਹਾ ਕਿ ਗੁਰੂ ਜੀ ਹਿੰਦ ਦੀ ਚਾਦਰ ਵਜੋਂ ਸਨਮਾਨਤ ਹਨ ਕਿਉਂਕਿ ਉਹਨਾਂ ਨੇ 1675 ਵਿਚ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕੀਤਾ। ਕਵੀ ਦਰਬਾਰ ਵਿਚ ਹਰਪ੍ਰੀਤ ਕੌਰ, ਹਰਬੰਸ ਸਿੰਘ, ਗੁਰਦੀਪ ਕੌਰ, ਜਸਪ੍ਰੀਤ ਸਿੰਘ, ਅਮਰਦੀਪ ਸਿੰਘ, ਪਰਮਜੀਤ ਕੌਰ, ਤਨਮੀਤ ਕੌਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਸੈਂਕੜੇ ਸੰਗਤਾਂ ਨੇ ਇਸ ਸਮਾਗਮ ਵਿਚ ਸ਼ਰਧਾ ਨਾਲ ਹਾਜਰੀ ਭਰੀ। ਸ਼ੀਰਾਜਾ ਪੰਜਾਬੀ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਅਕਾਦਮੀ ਵਲੋਂ ਦੂਰ ਦੇ ਇਲਾਕਿਆਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਕੀਤੀਆਂ ਪਹਿਲਕਦਮੀਆਂ ਦਾ ਜਿਕਰ ਕੀਤਾ ਅਤੇ ਗੁਰੂ ਜੀ ਦੇ ਯੋਗਦਾਨ ਨੂੰ ਯਾਦ ਕੀਤਾ। ਸਮਾਗਮ ਦੀ ਕਾਰਵਾਈ ਕਸ਼ਮੀਰ ਸਿੰਘ ਸਕੱਤਰ ਨੇ ਕੀਤੀ ਡਾਕਟਰ ਸੀਤਲ ਸਿੰਘ ਹੁਰਾਂ ਨੇ ਧੰਨਵਾਦ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਅਕਾਦਮੀ ਵਲੋਂ ਤ੍ਰਿਲੋਕ ਸਿੰਘ ਬਾਲੀ ਨੇ ਸਮਾਗਮ ਵਿੱਚ ਪੂਰਨ ਸਹਿਯੋਗ ਦਿੱਤਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



