HOME ਰੱਖੜੀ

ਰੱਖੜੀ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)

ਰੱਖੜੀ ਆਈ ਰੱਖੜੀ ਆਈ|
ਭੈਣ ਭਰਾਵਾਂ ਦੀ ਖੁਸ਼ੀ ਲਈ ਆਈ|
ਭੈਣ ਭਰਾਵਾਂ ਦਾ ਬਹੁਤਾ ਹੈ ਪਿਆਰ|
ਇਸ ਲਈ ਆਇਆ ਰੱਖੜੀ ਦਾ ਤਿਉਹਾਰ|
ਵਿਆਹੀ ਹੋਈ ਲੜਕੀ ਪੇਕੇ ਜਾਣ ਨੂੰ ਤਰਸਦੀ|
ਵਿਆਹ ਕਰਾ ਕੇ ਵੀ ਘਰ ਵਾਲਿਆਂ ਤੇ ਮਰਦੀ|
ਪੇਕੇ ਜਾਣ ਲਈ ਰਹਿੰਦੀ ਸਦਾ ਤਿਆਰ|
ਇਸੇ ਲਈ ਤਾਂ ਆਇਆ ਹੈ ਰੱਖੜੀ ਦਾ ਤਿਉਹਾਰ|
ਭਰਾ ਨੂੰ ਦੇਖ ਕੇ ਆਇਆ ਯਾਦ ਪਿਆਰ ਤੇ ਤਕਰਾਰ|
ਹੋ ਗਏ ਵੱਖਰੇ ਜਿਵੇਂ ਦਿਨ ਹੋਏ ਹੋਣ ਚਾਰ|
ਵੀਰ ਬੈਠਾ ਰੱਖੜੀ ਬਣਾਉਣ ਲਈ ਤਿਆਰ|
ਭੈਣ ਆਖੇ ਦੇਵਾਂ ਜਿੰਦੜੀ ਤੇਰੇ ਤੇ ਵਾਰ|
ਵੀਰ ਆਖੇ ਜਦ ਤੱਕ ਰਹੇਗਾ ਇਹ ਸੰਸਾਰ|
ਤੇਰੀ ਰੱਖਿਆ ਲਈ ਰਹਾਂਗਾ ਸਦਾ ਤਿਆਰ|
ਰਖੜੀ ਤੋਂ ਬਾਅਦ ਮੂੰਹ ਮਿੱਠਾ ਕਰਨ ਦਾ ਆਇਆ ਵਿਚਾਰ|
ਭੈਣ ਭਰਾਵਾਂ ਨੂੰ ਖੁਸ਼ ਦੇਖ ਕੇ ਮਾਤਾ ਪਿਤਾ ਕਹਿਣ
ਰੱਬਾ ਰੱਬਾ ਵਾਰ ਵਾਰ ਆਵੇ ਇਹ ਤਿਉਹਾਰ|

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 9045
ਰੋਹਤਕ ਹਰਿਆਣਾ| 

Previous articleਦਰੱਖਤ ਸਾਡੇ ਲਈ ਵਾਤਾਵਰਣ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਸੰਤ ਸਤਰੰਜਨ ਸਿੰਘ ਧੁੱਗਿਆ ਵਾਲੇ
Next articleਜੰਮੂ ਕਸ਼ਮੀਰ ਅਕਾਦਮੀ ਆਫ ਆਰਟ, ਕਲਚਰ ਐਂਡ ਲੇਗਵੇਜਿਜ ਵਲੋ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ