(ਸਮਾਜ ਵੀਕਲੀ) ਪਿੰਡ ਬਹੂਆ ਦੇ ਪੁਰਾਤਨ ਮਹਾਂ ਮਾਈ ਦੇ ਮੰਦਰ ਵਿਚ ਹਰ ਸਾਲ ਸਾਵਣ ਮਹੀਨੇ ਦੀ ਅਸ਼ਟਮੀ ਦਾ ਤਿਉਹਾਰ ਮੇਲਾ ਪ੍ਰਬੰਧਕ ਅਮਰਜੀਤ ਸਿੰਘ ਅੰਬਾ ਮੈਂਬਰ ਪੰਚਾਇਤ ਬਹੂਆ ਅਤੇ ਪਿੰਡ ਵਾਸੀਆਂ ਨੇ ਰਲਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਇਆ ਦਰਬਾਰ ਦੀਆ ਸਭ ਧਾਰਮਿਕ ਰਸਮਾ ਤੋਂ ਬਾਅਦ ਸਟੇਜ ਸਜਾਈ ਗਈ ਜਿਸ ਵਿਚ ਪੰਜਾਬ ਦੇ ਮਸ਼ੂਹਰ ਕਲਾਕਾਰ ਮੁਸਕਾਨ ਚੋਪੜਾ, ਸਾਬਰੀ ਸਾਬ੍ਹ, ਅਵਤਾਰ ਤਾਰੀ ਤੋਂ ਇਲਾਵਾਂ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਮਾਤਾ ਰਾਣੀ ਦੇ ਭਜਨਾ ਨਾਲ ਹਾਜ਼ਰੀ ਲਗਾਈ, ਮੇਲਾ ਪ੍ਰਧਾਨ ਅਮਰਜੀਤ ਸਿੰਘ ਅੰਬਾ ਨੇ ਸੰਗਤ ਨੂੰ ਮੇਲੇ ਦੀਆ ਵਧਾਈਆਂ ਦਿੰਦਿਆਂ ਕਿਹਾ ਕੇ ਮੇਲੇ ਕਰਾਉਣ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਸਾਨੂੰ ਗੁਰੂਆਂ ਪੀਰਾਂ ਫਕੀਰਾਂ ਦੇ ਦੱਸੇ ਹੋਏ ਮਾਰਗ ਤੇ ਚਲਣਾ ਚਾਹੀਦਾ ਹੈ, ਇਸ ਮੌਕੇ ਅਮਰਜੀਤ ਸਿੰਘ ਅੰਬਾ, ਕਮਲਜੀਤ ਸਿੰਘ ਦੁਬਈ, ਅਵਤਾਰ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਦੁਬਈ, ਰਘਵੀਰ ਸਿੰਘ, ਪਰਵਿੰਦਰ ਸਿੰਘ ਕੋਕੀ, ਬਲਵਿੰਦਰ ਸਿੰਘ ਫੁਫੜ, ਸਤਵਿੰਦਰ ਸਿੰਘ, ਮਾਸਟਰ ਗੁਰਨਾਮ, ਸੁਲੱਖਣ ਸਿੰਘ ਪ੍ਰਧਾਨ ਗੁਰਦੂਆਰਾ ਸਾਹਿਬ, ਬਲਵਿੰਦਰ ਸਿੰਘ, ਸੋਨੂੰ ਬਹੂਆ, ਅਮਰੀਕ ਸਿੰਘ, ਮੀਕਾ ਬਿੱਟੂ ਪ੍ਰਧਾਨ, ਤਾਰਾ ਆਦਿ ਹਾਜ਼ਰ ਸਨ, ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਸ਼ੋਤਮ ਚੋਕੀਦਾਰ ਵਲੋਂ ਨਿਭਾਈ ਗਈ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਭੰਡਾਰੇ ਅਟੁੱਟ ਵਰਤਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


