(ਸਮਾਜ ਵੀਕਲੀ) ਊਧਮ ਸਿੰਘ ਦੇ ਪਿਤਾ ਜੀ ਨੇ, ਕੀਤਾ ਯੂਪੀ ਤੋਂ ਪਰਵਾਸ,ਕੰਮ ਕੀਤਾ ਸੁਨਾਮ ਦੇ ਗੁਰਸਿੱਖ ਜ਼ਿਮੀਂਦਾਰ ਧੰਨਾ ਸਿੰਘ ਪਾਸ। ਬਾਅਦ ਚ ਲੱਗੇ, ਉੱਪਲੀ ਰੇਲਵੇ ਫਾਟਕ ਤੇ ਚੌਂਕੀਦਾਰ। ਦੋਨੋਂ ਭਰਾ ਹੋਏ ਯਤੀਮ, ਮਾਂ(1901) ਪਿਓ (1907)ਪਹੁੰਚੇ ਕੋਲ ਕਰਤਾਰ। ਸਿੱਖੀ ਗ੍ਰਹਿਣ ਕੀਤੀ, ਦੋ ਤੇ ਪੰਜ ਸਾਲ ਦੀ ਉਮਰ, ਦੇ ਬੱਚੇ ਹੋ ਗਏ ਅਨਾਥ, ਅੰਮ੍ਰਿਤਸਰ ਦੇ ਯਤੀਮਖਾਨੇ ‘ਚ ਹੋ ਗਏ ਭਰਤੀ।ਦੋਨੋਂ ਭਰਾਵਾਂ ਦੇ ਨਾਮ ਬਦਲੇ,ਸ਼ੇਰ ਸਿੰਘ ਬਣਿਆ ਊਧਮ ਸਿੰਘ,ਜਿਸ ਨੂੰ ਮਿਲੀ ਕ੍ਰਾਂਤੀਕਾਰੀ ਵਿਚਾਰਾਂ ਦੀ ਧਰਤੀ। ਛੋਟਾ ਭਰਾ, ਸਾਧੂ ਸਿੰਘ ਸਾਧਾਂ ‘ਚ ਰਲ ਗਿਆ, ਜਵਾਨੀ ਚ ਹੀ ਹੋ ਗਿਆ ਫੌਤ,ਊਧਮ ਸਿੰਘ ਬਣਿਆ ਲੱਕੜੀ ਦਾ ਕਾਰੀਗਰ,ਨਾਲ ਨਾਲ ਹੀ ਪੜ੍ਹਾਈ ਕਰ ਲਈ।1919 ਦੀ ਵਿਸਾਖੀ ਜਲ੍ਹਿਆਂਵਾਲੇ ਬਾਗ ਚ ਬਗਾਵਤ ਦਾ ਹੋਇਆ ਇਕੱਠ ,ਊਧਮ ਸਿੰਘ ਦੀ ਡਿਊਟੀ ਲੱਗੀ ਸੰਗਤ ਨੂੰ ਪਾਣੀ ਪਿਲਾਉਣ ਲਈ।ਮਨ ਬਹੁਤ ਦੁਖੀ ਹੋਇਆ, ਜਰਨਲ ਓ-ਡਵਾਇਰ ਦੀ ਅਗਵਾਈ ‘ਚ, ਸ਼ਾਮ ਨੂੰ ਸੱਥਰ ਵਿਛ ਗਏ, ਭਗਦੜ ਐਸੀ ਮੱਚੀ, ਹਨੇਰ ਪੈ ਗਿਆ। ਗੋਰਿਆਂ ਵਿਰੁੱਧ,ਬਦਲੇ ਦੀ ਭਾਵਨਾ ਲੈ ਦੱਖਣੀ ਅਫ਼ਰੀਕਾ ਪਹੁੰਚ ਗਿਆ।ਕੰਮ ਕਰਦਾ ਸਮੁੰਦਰੀ ਜਹਾਜ਼ਾਂ ‘ਚ, ਅਮਰੀਕਾ, ਲਾਲਾ ਹਰਦਿਆਲ ਕੋਲ ਰਹਿ ਪਿਆ। ਗ਼ਦਰ ਪਾਰਟੀ ਦੇ ਮੁਖੀ ਤੇ ਹੋਰ ਸਹਿਯੋਗੀ ਮਿੱਤਰਾਂ ਨਾਲ,ਬੁਣਿਆ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਾਲ। ਲਾਲਾ ਜੀ ਦੀ ਸਲਾਹ ਉੱਤੇ,ਕੀਤਾ ਇੰਗਲੈਂਡ ਜਾਣਾ,ਵਾਪਸ ਆਇਆ ਭਾਰਤ 1923 ਚ ਭਗਤ ਸਿੰਘ ਦੇ ਬੁਲਾਵੇ ਨਾਲ। ਲਾਜਪਤ ਰਾਏ ਕਾਲਜ, ਲਾਹੌਰ ‘ਚ ਦਾਖਲਾ ਲਿਆ, ਬੀਏ ਕਰਨ ਲਈ,ਭਗਤ ਸਿੰਘ ਦਾ ਸਾਰਾ ਗਰੁੱਪ ਵੀ ਉੱਥੇ ਹੀ ਸੀ ਕਰਦਾ ਪੜ੍ਹਾਈ।ਕ੍ਰਾਂਤੀਕਾਰੀਆਂ ਦਾ ਗੜ੍ਹ ਬਣਿਆ, ਆਜ਼ਾਦੀ ਦੀ ਲੜਾਈ,1928’ਚ,ਗ਼ੈਰਕਾਨੂੰਨੀ ਅਸਲਾ ਰੱਖਣ ਕਰਕੇ, ਪੰਜ ਸਾਲ ਦੀ ਕੈਦ ਸੀ ਗਈ ਸੁਣਾਈ।1933 ਚ ਵਾਪਸ ਲੰਡਨ ਆਇਆ, ਟੈਕਸੀ ਲਗਾ ਚਲਾਣ।ਈਸਟ ਇੰਡੀਆ ਕੰਪਨੀ ਤੇ ਰੌਇਲ ਸੁਸਾਇਟੀ ਦੀ ਮੀਟਿੰਗ ‘ਚ, ਰਿਵਾਲਵਰ ਵਿੱਚੋਂ, ਦੋ ਗੋਲੀਆਂ ਮਾਰੀਆਂ, ਮਾਈਕਲ ਓਡਵਾਇਰ ਨੂੰ,ਦੋ ਹੋਰ ਜ਼ਖਮੀ ਕੀਤੇ,1940’ਚ ਬਦਲਾ ਲੈ ਕੇ ਜਲ੍ਹਿਆਂਵਾਲੇ ਬਾਗ ਦਾ, ਮਾਰ ਕੇ ਕੀਤਾ ਲਹੂ ਲੁਹਾਣ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲ੍ਹਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639



