HOME ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ...

ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਧਰਨਾ ਵੀਹਵੇਂ ਦਿਨ ਵੀ ਰਿਹਾ ਜਾਰੀ

4
*31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਾਂਗੇ ਵੱਡੇ ਅੰਦੋਲਨ ਦਾ ਐਲਾਨ :- ਲੋਕ ਇਨਸਾਫ਼ ਮੰਚ*
ਫਿਲੌਰ/ਅੱਪਰਾ   (ਸਮਾਜ ਵੀਕਲੀ)   ਦੀਪਾ:-  ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨੇ  ਅੱਜ ਵੀਹਵੇਂ ਦਿਨ ਵੀ ਜਾਰੀ ਰਿਹਾ। ਅੱਜ  ਪੱਕੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਵਲੋ ਵੱਡੀ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਸਲਾ ਹੱਲ ਨਾ ਕੀਤਾ ਗਿਆ ਤਾਂ ਲੋਕ ਇਨਸਾਫ਼ ਮੰਚ ਵੱਲੋ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਏਗਾ। ਆਗੂਆਂ ਨੇ ਕਿਹਾ ਕਿ ਜਲਦੀ ਹੀ ਬੀ ਡੀ ਪੀ ਓ ਫ਼ਿਲੌਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ। ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ,  ਅਮਰਜੀਤ ਲਾਡੀ ਮਹਿਸਮਪੁਰ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਮੁਠੱਡਾ, ਰਵੀ ਦਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਸੁਨੀਲ ਗੰਨਾ ਪਿੰਡ ਆਦਿ ਨੇ  ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ। ਓਹਨਾਂ ਕਿਹਾ ਕਿ ਅਗਲੇ ਐਕਸ਼ਨ ਦੀ ਤਿਆਰੀ ਪਿੰਡ ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ।ਇਸ ਮੌਕੇ ਸੰਦੀਪ ਕੌਰ ਸਰਪੰਚ ਰਾਮਗੜ੍ਹ, ਰਾਮ ਰਾਜ ਬਿਰਦੀ ਮੰਡਲ ਪ੍ਰਧਾਨ ਭਰਤੀਆਂ ਜਨਤਾ ਪਾਰਟੀ, ਬਖਸ਼ੀ ਰਾਮ ਠਾਕਰ ਕਲੋਨੀ ਫਿਲੌਰ, ਗੁਰਬਚਨ ਰਾਮ ਠਾਕਰ ਕਲੋਨੀ, ਸੁਰਿੰਦਰ ਮਾਹਲਾ, ਦਵਿੰਦਰ ਰਾਮਗੜ੍ਹ, ਕਸ਼ਮੀਰੀ ਲਾਲ ਰਵਿਦਾਸ ਪੁਰਾ, ਤਰਸੇਮ ਲਾਲ ਸੰਤ ਨਗਰ, ਗਗਨ ਕੁਮਾਰ, ਵਿਸ਼ਾਲ ਅਲੋਵਾਲ, ਹੈਰੀ ਡੇਰਾ ਮਈਆ ਭਗਵਾਨ, ਸ਼ਿੰਦਰ ਪਾਲ ਡੇਰਾ ਮਈਆ ਭਗਵਾਨ, ਸੌਰਵ ਡੇਰਾ ਮਈਆ ਭਗਵਾਨ, ਪਵਨ ਕੁਮਾਰ ਡੇਰਾ ਮਈਆ ਭਗਵਾਨ, ਜਸਪ੍ਰੀਤ, ਬਲਜਿੰਦਰ ਕੁਮਾਰ, ਬਿੰਦਰ ਪਵਾਰ ਹਰੀਪੁਰ ਬਲਜਿੰਦਰ ਸਿੰਘ, ਕੁਲਦੀਪ ਗੜਾ ਰੋਡ ਫਿਲੌਰ, ਮਨਦੀਪ ਫਿਲੌਰ, ਸੁਰਜਨ ਦਾਸ ਅਪਰਾ, ਰਘਵੀਰ ਸਿੰਘ, ਗੋਬਿੰਦ ਰਾਮ, ਮੂਰਤੀ ਰਾਮਗੜ੍ਹ,  ਵਿੰਦਰ ਫ਼ਿਲੌਰ,ਸਰੂਪ ਕਲੇਰ,, ਯਸ਼ਪਾਲ ਰਵਿਦਾਸਪੁਰਾ, ਅਜੇ ਹਮਸਰ, ਮੱਘਰ ਜਗਤਪੁਰ, ਸਾਬੀ ਜਗਤਪੁਰ, ਦੀਪਕ ਰਵਿਦਾਸ ਪੁਰਾ,   ਪਰਮਜੀਤ,ਅਰਸ਼ਦੀਪ ਗੁਰੂ, ਰਾਣਾ ਰਵਿਦਾਸ ਪੁਰਾ, ਸੰਦੀਪ ਕੁਮਾਰ ਫਿਲੌਰ, ਬਿੰਦਰ ਫਿਲੌਰ, ਮੂਰਤੀ ਰਾਮਗੜ੍ਹ, ਮਨਦੀਪ ਬੰਗਾ, ਕਰਣ ਬੰਗਾ, ਰਾਜ ਕੁਮਾਰ ਰਵਿਦਾਸ ਪੁਰਾ, ਕਮਲ ਮਾਓ ਸਾਹਿਬ, ਹੈਪੀ ਮਾਓ ਸਾਹਿਬ,  ਚੰਦਰ ਪ੍ਰਕਾਸ਼, ਲੇਖ ਰਾਜ ਬ੍ਰਹਮਪੁਰੀ, ਤਿਲਕ ਰਾਜ, ਰਵਿੰਦਰ ਸੰਤੋਖਪੁਰਾ,  ਲਖਵਿੰਦਰ ਸਿੰਘ, ਵਿਸ਼ਾਖਾ ਸਿੰਘ ਤਹਿੰਗ, ਸੁਨੀਤਾ ਫ਼ਿਲੌਰ, ਹੰਸ ਕੌਰ, ਸੁਰਜੀਤ ਕੌਰ, ਕਾਮਲਜੀਤ ਕੌਰ, ਜੋਤੀ, ਰੇਸ਼ਮੋ, ਦੀਪਾਂ, ਸੰਜਨਾ, ਪਰਵੀਨ ਕੁਮਾਰੀ, ਸਹਿਜਜੀਤ ਕੌਰ, ਕਮਾਲਜੀਤ ਬੰਗਰ, ਰਵੀਨਾ ਚੁੰਬਰ ਰਾਮਗੜ੍ਹ,  ਗੇਜੋ ਮੁਠੱਡਾ, ਮਮਤਾ ਰਾਣੀ, ਰਾਜਿੰਦਰ ਕੌਰ ਸੰਤੋਖਪੁਰਾ, ਗੁਲਸ਼ਨ ਕੁਮਾਰ ਲੁਧਿਆਣਾ, ਬੌਬੀ ਪਾਲ, ਕਮਲਜੀਤ ਕੌਰ, ਕਾਜਲ , ਬੀਬੀ ਕੁਸ਼ਲਿਆ, ਸੋਮਾ ਰਾਣੀ, ਸੀਮਾ ਰਾਮਗੜ੍ਹ, ਸੁਰਿੰਦਰ ਕੌਰ ਰਾਮਗੜ੍ਹ, ਸਿਮਰੋ ਰਾਮਗੜ੍ਹ, ਪਾਲੋ ਰਾਮਗੜ੍ਹ, ਬਖ਼ਸ਼ੋ ਰਾਮਗੜ੍ਹ, ਹਰਬੰਸ ਕੌਰ ਰਾਮਗੜ੍ਹ, ਮਹਿੰਦਰ ਕੌਰ ਰਾਮਗੜ੍ਹ, ਪਿਆਰੀ ਰਾਮਗੜ੍ਹ,  ਕਮਲ, ਬਲਜੀਤ ਕੌਰ,  ਸੰਗੀਤਾ, ਕਾਜਲ, ਸੁਰਿੰਦਰ ਕੌਰ, ਮੀਤੋ, ਬਲਵੀਰ ਕੌਰ, ਸਤਿਆ ਦੇਵੀ, ਬਿੰਦਰ ਕੌਰ, ਦੀਸ਼ੋ ਜਗਤਪੁਰਾ, ਗੁਰਮੀਤ ਕੌਰ ਜਗਤਪੁਰਾ, ਚਰਨਜੀਤ ਜਗਤਪੁਰਾ,ਕਾਂਤਾ ਦੇਵੀ, ਸ਼ਕੁੰਤਲਾ, ਕਮਲਜੀਤ ਕੌਰ, ਕਾਜਲ ਫ਼ਿਲੌਰ, ਦੀਪਾਂ ਫ਼ਿਲੌਰ,ਅਤੇ  ਸੁਰਿੰਦਰ ਕੌਰ  ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਉਣ ਦਾ ਮਹੀਨਾ ਆ ਗਿਆ
Next articleCaste and Punishment in Tamil Nadu