HOME ਦੋਸ਼ੀ ਪੁਲਿਸ ਅਫਸਰ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ – ਬਸਪਾ ਆਗੂ ਨਨਹੇੜੀਆਂ

ਦੋਸ਼ੀ ਪੁਲਿਸ ਅਫਸਰ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ – ਬਸਪਾ ਆਗੂ ਨਨਹੇੜੀਆਂ

2

ਰੂਪਨਗਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ. ਰਜਿੰਦਰ ਸਿੰਘ ਨਨੇੜੀਆਂ ਦੀ ਅਗਵਾਈ ਹੇਠ ਪਾਰਟੀ ਦਾ ਵਫਦ ਐਸਐਸਪੀ ਰੂਪਨਗਰ ਨੂੰ ਮਿਲਿਆ। ਵਫਦ ਨੇ ਮਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਫਤਿਹਪੁਰ ਨਿਵਾਸੀ ਹਰਮੇਸ਼ ਸਿੰਘ ਵੱਲੋਂ ਮਰਿੰਡਾ ਥਾਣੇ ਦੇ ਏਐਸਆਈ ਵਿਰੁੱਧ ਦਰਖਾਸਤ ਦਿੱਤੀ ਕਿ ਥਾਣੇਦਾਰ ਵੱਲੋਂ ਪੀੜਿਤ ਹਰਮੇਸ਼ ਸਿੰਘ ਨੂੰ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਡੇਢ ਲੱਖ ਰੁਪ ਦੀ ਮੰਗ ਕੀਤੀ ਗਈ ਹੈ। ਤੇ ਡਰਾ ਧਮਕਾ ਕੇ ਨਗਦੀ ਵੀ ਲਈ ਗਈ। ਉਪਰੰਤ ਫੇਰ ਵੀ ਉਸ ਦਾ ਗਿਰਵੀ ਰੱਖਿਆ ਗਿਆ ਮੋਬਾਇਲ ਫੋਨ ਨਹੀਂ ਦਿੱਤਾ ਗਿਆ। ਇਸ ਸਬੰਧੀ ਪਹਿਲਾਂ ਵੀ ਵਫਦ ਵੱਲੋਂ ਮਰਿੰਡਾ ਦੇ ਡੀਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸ. ਨਨਹੇੜੀਆਂ ਨੇ ਐਸਐਸਪੀ ਸਾਹਿਬ ਤੋਂ ਮੰਗ ਕੀਤੀ ਕਿ ਪੀੜਿਤ ਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਹਨਾਂ ਨਾਲ ਸਰਦੂਲ ਸਿੰਘ ਬਾਲਸੰਡਾ ਜਿਲ੍ਹਾ ਪ੍ਰਧਾਨ ਰੋਪੜ, ਨਰਿੰਦਰ ਸਿੰਘ ਬੜਵਾਲੀ ਜ਼ਿਲ੍ਹਾ ਜਨਰਲ ਸਕੱਤਰ, ਦਰਸ਼ਨ ਸਿੰਘ ਸਮਾਣਾ ਜ਼ਿਲ੍ਹਾ ਇੰਚਾਰਜ, ਐਡਵੋਕੇਟ ਗੁਰਵਿੰਦਰ ਸਿੰਘ ਗੋਲਡੀ ਪਰਖਾਲੀ ਭੁਪਿੰਦਰ ਸਿੰਘ ਕੋਟਲਾ ਨਿਹੰਗ ਜ਼ਿਲ੍ਾ ਸਕੱਤਰ, ਗੁਰਨਾਮ ਸਿੰਘ ਪਿੱਪਲ ਮਾਜਰਾ ਹਲਕਾ ਪ੍ਰਧਾਨ ਸ਼੍ਰੀ ਚਮਕੌਰ ਸਾਹਿਬ, ਹਰਮੇਸ਼ ਸਿੰਘ ਫਤਿਹਪੁਰ ਖਜਾਨਚੀ, ਕੇਸਰ ਸਿੰਘ ਮੋਰਿੰਡਾ ਆਦਿ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਮੋਹਰ ਵਿਖੇ ਜਾਗਰੂਕਤਾ ਕੈਂਪ ਲਗਾਇਆ
Next articleਨਗਰ ਨਿਗਮ ਵੱਲੋਂ ਖਾਲੀ ਪਲਾਟ ਮਾਲਕਾਂ ਵਿਰੁੱਧ ਕਾਰਵਾਈ ਸ਼ੁਰੂ