HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਿਰਕ ਖੁਰਦ ਵਿਚ ਵਿਸ਼ਾਲ ਮੈਡੀਕਲ ਕੈਂਪ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਿਰਕ ਖੁਰਦ ਵਿਚ ਵਿਸ਼ਾਲ ਮੈਡੀਕਲ ਕੈਂਪ

12

ਪਿੰਡ ਕਰਮਗੜ ਛਤਰਾ ਵਿਖੇ ਜਲਦ ਹੀ ਲੱਗੇਗਾ ਵਿਸ਼ਾਲ ਮੈਡੀਕਲ ਕੈਂਪ – ਪ੍ਰੋ ਜੇ. ਐਸ ਬਰਾੜ

   (ਸਮਾਜ ਵੀਕਲੀ)  ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ.ਐਸ. ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਵਿਰਕ ਖੁਰਦ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਧਾਨ ਬਠਿੰਡਾ ਇਕਾਈ ਅਤੇ ਪ੍ਰਧਾਨ ਮਾਲਵਾ ਜੋਨ ਪ੍ਰੋ: ਜਸਵੰਤ ਸਿੰਘ ਬਰਾੜ ਨੇ ਕੀਤਾ ਗਿਆ । ਇਸ ਵਿਚ ਪ੍ਰੈਗਮਾ ਮੈਡੀਕਲ ਇੰਸਟੀਟਿਊਟ ਬਠਿੰਡਾ ਦੇ ਡਾਕਟਰ ਤੁਸ਼ਾਰ ਆਕਰੇ ਅਤੇ ਉਹਨਾਂ ਦੀ ਸਹਿਯੋਗੀ ਟੀਮ ਵਲੋਂ 105 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਸਿਪਲਾ ਕੰਪਨੀ ਵਲੋਂ ਫੇਫੜਿਆਂ ਦੀ ਜਾਂਚ ਦਾ ਸਫੈਰੋਮੀਟਰੀ ਟੈਸਟ ਮੁਫਤ ਕੀਤਾ ਗਿਆ। ਪੱਤਰਕਾਰਾਂ ਦਾ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਟਰੱਸਟ ਵਲੋਂ ਬਠਿੰਡਾ ਜਿਲ੍ਹੇ ਵਿਚ ਹਰ ਮਹੀਨੇ ਲਗਭਗ 300 ਲੋੜਵੰਦ ਲੋਕਾਂ ਨੂੰ 750 ਰੁ. ਤੋਂ ਲੈ ਕੇ 3000 ਰੁ. ਤੱਕ ਪੈਨਸ਼ਨ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ R.O. ਦਾਨ ਵਜੋਂ ਦਿੱਤੇ ਜਾ ਰਹੇ ਹਨ। ਇਸ ਟਰੱਸਟ ਦੀ ਖਾਸੀਅਤ ਇਹ ਹੈ ਕਿ ਟਰੱਸਟ ਵਲੋਂ ਕਿਸੇ ਤੋਂ 1 ਰੁ. ਵੀ ਦਾਨ ਵਜੋਂ ਨਹੀਂ ਲਿਆ ਜਾਂਦਾ। ਸਾਰਾ ਖਰਚਾ ਡਾ. ਐਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਵਿਚੋਂ ਕਰ ਰਹੇ ਹਨ। ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾ ਤੇ 7 ਲੈਬੋਰੇਟਰੀਆ ਕੰਮ ਕਰ ਰਹੀਆਂ ਹਨ। ਜਿੱਥੇ ਮਾਰਕੀਟ ਰੇਟ ਦੇ 10ਵੇਂ ਹਿੱਸੇ ਤੇ ਟੈਸਟ ਕੀਤੇ ਜਾਂਦੇ ਹਨ। ਟਰੱਸਟ ਵਲੋਂ ਜਲਦ ਹੀ ਪਿੰਡ ਕਰਮਗੜ ਛਤਰਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕੈਸ਼ੀਅਰ ਸਰਦਾਰ ਬਲਦੇਵ ਸਿੰਘ ਮੈਂਬਰ ਸਰਦਾਰ ਸੁਰਿੰਦਰ ਸਿੰਘ ਸਰਦਾਰ ਪ੍ਰੀਤਮ ਸਿੰਘ ਮੇਘਰਾਜ ਜੀ ਗੁਰਪਿਆਰ ਸਿੰਘ ਹਾਜਰ ਸਨ।ਇਸ ਮੌਕੇ ਪਿੰਡ ਵਰਕਲਾਂ ਵੱਲੋਂ ਸਰਦਾਰ ਗੁਰਚਰਨ ਸਿੰਘ ਵਿਰਕ ਰਿਡਾਇਡ ਈਟੀਓ ਸਰਪੰਚ ਅਮਰਜੀਤ ਕੌਰ ਅਤੇ ਸਰਦਾਰ ਜਗਵਿੰਦਰ ਸਿੰਘ ਵਿਰਕ ਹਾਜ਼ਰ ਸਨ ਕੈਂਪ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਸਮੂਹ ਨਗਰ ਨਿਵਾਸੀਆਂ ਸਿਪਲਾ ਕੰਪਨੀ ਰਗਮਾ ਮੈਡੀਕਲ ਇੰਸਟੀਟਿਊਟ ਹਸਪਤਾਲ ਬਠਿੰਡਾ ਗ੍ਰਾਮ ਪੰਚਾਇਤ ਗ੍ਰਾਮ ਪੰਚਾਇਤ ਵਿਰਕ ਖੁਰਦ ਅਤੇ ਬਾਬਾ ਮਸਤ ਰਾਮ ਟਰਸਟ ਦਾ ਧੰਨਵਾਦ ਕੀਤਾ। ਉੱਗੇ ਸਮਾਜ ਸੇਵੀ ਅਤੇ ਰਿਟਾਇਰ ਈਟੀਓ ਸਰਦਾਰ ਗੁਰਚਰਨ ਸਿੰਘ ਵਿਰਕ ਨੇ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਦੀ ਸਲਾਘਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਹਾਣੀਕਾਰ ਅਜੀਤ ਪੱਤੋ ਪੁਰਸਕਾਰ ਜਸਵੀਰ ਕਲਸੀ ਨੂੰ ਮਿਲੇਗਾ
Next articleਬਸਪਾ ਦੇ ਮੁੱਖ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ 27 ਜੁਲਾਈ ਨੂੰ ਪੰਜਾਬ ਆਉਣਗੇ, ਆਕਾਸ਼ ਆਨੰਦ ਸੂਬਾ ਦਫਤਰ ਵਿੱਚ ਬਸਪਾ ਲੀਡਰਸ਼ਿਪ ਨਾਲ ਰੂਬਰੂ ਹੋਣਗੇ : ਰਣਧੀਰ ਸਿੰਘ ਬੈਣੀਵਾਲ