*ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 15 ਜੁਲਾਈ ਨੂੰ ਵੱਡਾ ਇਕੱਠ ਕੀਤਾ ਜਾਵੇਗਾ:- ਜਰਨੈਲ ਫਿਲੌਰ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਪਹਿਲੇ ਦਿਨ ਸੈਕੜੇ ਲੋਕਾਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਧਰਨੇ ਦੀ ਅਗਵਾਈ ਡੇਰਾ ਮਈਆ ਭਗਵਾਨ ਦੇ ਮੁੱਖ ਸੇਵਾਦਾਰ ਸ਼ੰਭੂ ਜੀ ਅਤੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਭਰਾਤਰੀ ਜਥੇਬੰਦੀਆਂ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਸੰਬੋਧਨ ਕਰਦਿਆਂ ਧਰਨੇ ਦੀ ਸਫਲਤਾ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਐਡਵੋਕੇਟ ਸੰਜੀਵ ਕੁਮਾਰ ਭੌਰਾ, ਡਾਕਟਰ ਸੰਦੀਪ ਕੁਮਾਰ, ਲਾਡੀ ਮਹਿਸਮਪੁਰ,ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਜਤਿਨ ਕੁਮਾਰ,ਰਾਜਵਿੰਦਰ ਸਿੰਘ ਮੁਠੱਡਾ, ਜਸਵਿੰਦਰ ਜੱਸੀ, ਰਾਜਿੰਦਰ ਸੰਧੂ, ਜਸਵੰਤ ਬੋਧ, ਤਰਸੇਮ ਸਿੰਘ, ਜਿਲ੍ਹਾ ਸਕੱਤਰ, ਅਤੇ ਸਰਬਜੀਤ ਸਾਬੀ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਤਰਸੇਮ ਸਿੰਘ ਕਡਿਆਣਾ ਅਤੇ ਬਲਦੇਵ ਸੇਲਕੀਆਨਾ,ਕਿਰਤੀ ਕਿਸਾਨ ਯੂਨੀਅਨ, ਇਨਸਾਨੀਅਤ ਦੇ ਸੇਵਾਦਾਰ ਜੱਥੇਬੰਦੀ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ ਅਤੇ 15 ਜੁਲਾਈ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ।ਇਸ ਮੌਕੇ ਬਾਬਾ ਕੁਲਰਾਜ ਦਰਗਾਹ ਪ੍ਰਬੰਧਕ ਕਮੇਟੀ, ਯੁਵਾ ਮੋਰਚਾ ਪੰਜਾਬ ਤੋਂ ਅਨੂੰ ਸਹੋਤਾ, ਅਸ਼ਵਨੀ ਸਹੋਤਾ, ਫਿਲੌਰ ਪੱਤਰਕਾਰ ਭਾਈਚਾਰੇ ਵਲੋਂ ਜਗਨ ਨਾਥ ਜਗੀ, ਆਰ ਐਲ ਰਾਣਾ, ਜਗਜੀਤ ਭੱਟੀ, ਇੰਦਰਜੀਤ ਸਿੰਘ, ਸੁਰਜੀਤ ਬਰਨਾਲਾ, ਮੋਨੂੰ ਸੰਧੀ, ਬੰਟੀ ਕਲੇਰ, ਸੰਦੀਪ ਭੱਟੀਆਰਾ, ਰਮਨ ਮਾਹੀ, ਬੱਗਾ ਸੇਲਕਿਆਣਾ, ਸਾਬਕਾ ਸਰਪੰਚ ਸਰਬਜੀਤ ਸਬੀ, ਸਰਪੰਚ ਅੱਟੀ ਬਲਵੀਰ ਚੋਪੜਾ, ਸਤਪਾਲ ਸਾਹਪੁਰ, ਬਲਦੇਵ ਪੰਚ ਗੜਾ, ਵਰਿੰਦਰ ਪਵਾਰ, ਨਰਿੰਦਰ ਕੁਮਾਰ, ਬਾਬਾ ਮਹਿੰਦਰ ਪਾਲ, ਅਸਦੀਨ ਢੰਡਾ, ਵਿਨੋਦ ਸੋਨੀ, ਸ਼ੌਕਤ ਅਲੀ, ਮਨੋਹਰ ਬਾਲੀ, ਵਸੰਜੀਵ ਕੁਮਾਰ, ਅਵਤਾਰ ਖੈਰਾ, ਸੋਨੂੰ ਗੜਾ, ਮਨਸਾ ਰਾਮ ਪੰਚ, ਇੰਦਰ ਜੀਤ ਸਿੰਘ, ਦਵਿੰਦਰ ਕੈਥ, ਵਿਸ਼ੁ ਭੰਡਾਰੀ, ਅਰੁਣ ਸ਼ਰਮਾ, ਬੰਟੀ ਅਰੋੜਾ, ਜਰਨੈਲ ਪੰਚ, ਰਣਜੀਤ ਕੁਮਾਰ ਸਾਬਕਾ ਸਰਪੰਚ ਅਕਲਪੁਰ, ਗੁਰਮੇਲ ਮੁਠੱਡਾ, ਸੋਮਨਾਥ ਸਖੂਪੁਰ, ਸਰੂਪ ਕਲੇਰ,ਮਨਜੀਤ ਰਾਮਗੜ, ਇਕਬਾਲ ਸਿੰਘ ਜਗਤਪੁਰਾ ,ਅਜੇ ਹਮਸਰ, ਅਮਰਦੀਪ ਟੀਨੂੰ, ਕਰਨ ਕੁਮਾਰ, ਰਾਜੇਸ਼ ਕੁਮਾਰ, ਬਿੱਟੂ ਪ੍ਰਧਾਨ, ਬਲਿਹਾਰ ਧੁਲੇਤਾ, ਜਸਵਿੰਦਰ ਬਿੱਲੂ ,ਮਹਿੰਦਰ ਲੱਲੀਆਂ, ਸਰਵਣ ਲੱਲੀਆਂ, ਸੋਮ ਨਾਥ ਲੱਲੀਆਂ, ਜੀਵਨ ਲਾਲ, ਵੀਜੇ ਜੌਹਲਾਂ, ਸੱਬੀ ਜਗਤਪੁਰ, ਜਸਵੀਰ ਸੰਧੂ, ਦਲਵੀਰ ਹੀਰ,ਬੀਬੀ ਸੋਮਾ ਰਾਣੀ, ਸਲਿੰਦਰ ਕੌਰ, ਬੀਬੀ ਹੰਸ ਕੌਰ, ਸੁਨੀਤਾ ਫਿਲੌਰ, ਕਮਲਜੀਤ ਕੌਰ, ਮੰਮਤਾ ਰਾਣੀ, ਹਰਬੰਸ ਕੌਰ, ਗੇਜੌ, ਸੁਰਜੀਤ ਕੌਰ ਆਦਿ ਹਾਜ਼ਰ ਸਨ।



