
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਮਾਨਯੋਗ ਐਸਡੀਐਮ ਫਿਲੌਰ ਕਮ ਚੋਣ ਰਜਿਸਟਰੇਸ਼ਨ ਅਫਸਰ ਪਰਲੀਨ ਕੌਰ ਬਰਾੜ (ਈ. ਆਰ ਓ ), ਮਨਦੀਪ ਸਿੰਘ ਤਹਿਸੀਲਦਾਰ (ਏ. ਈ. ਆਰ. ਓ -1) ਰਾਜਿੰਦਰ ਕੌਰ 24PO(15RO2) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਕਟਰ ਅਫਸਰ ਕਮ ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਸੈਕਟਰ ਨੰ 9,10,11,20 ਦੇ ਸਮੂਹ ਬੂਥ ਲੈਵਲ ਅਫਸਰਾਂ ਨੂੰ ਚੋਣਾਂ ਦੇ ਕੰਮ ਸਬੰਧੀ ਵਿਸਥਾਰ ਪੂਰਵਕ ਟ੍ਰੇਨਿੰਗ ਮਾਸਟਰ ਟ੍ਰੇਨੀ ਸ ਸ੍ਰੀ ਮੋਹਣ ਲਾਲ ਅਤੇ ਦੀਪਕ ਸਲਣ ਦੁਆਰਾ ਦਿੱਤੀ ਗਈ! ਅੱਜ ਦੀ ਟ੍ਰੇਨਿੰਗ ਵਿੱਚ ਵੱਖ ਵੱਖ ਪਿੰਡਾਂ ਤੋਂ ਲਗਭਗ 50 ਤੋਂ ਵੱਧ ਬੂਥ ਲੈਵਲ ਅਫਸਰਾਂ ਨੇ ਭਾਗ ਲਿਆ ਜਿਸ ਵਿੱਚ ਉਹਨਾਂ ਨੇ ਨਵੀਆਂ ਵੋਟਾਂ ਬਣਾਉਣ, ਵੋਟਾਂ ਨੂੰ ਕੱਟਣ ਸਬੰਧੀ ਅਤੇ ਵੋਟਰਾਂ ਦੇ ਵੇਰਵੇਆਂ ਦੀ ਦਰੁਸਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲਈ! ਇਸ ਤੋਂ ਇਲਾਵਾ ਬੂਥ ਲੈਵਲ ਅਫਸਰਾਂ ਦੀ ਜਾਣਕਾਰੀ ਦੀ ਪਰਖ ਸਬੰਧੀ ਇੱਕ ਪ੍ਰੀਖਿਆ ਦਾ ਆਯੋਜਨ ਵੀ ਕੀਤਾ ਗਿਆ! ਸਮੂਹ ਬੂਥ ਲੈਵਲ ਅਫਸਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ!ਸਕੂਲ ਮੁਖੀ ਜਸਪਾਲ ਸੰਧੂ ਨੇ ਚੋਣ ਕਮਿਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਕੀਤੀ ਹੈ ਕਿ ਭਵਿੱਖ ਵਿੱਚ ਇਹੋ ਜਿਹੇ ਪ੍ਰੋਗਰਾਮ ਬਹੁਤ ਲਾਹੇਵੰਦ ਸਿੱਧ ਹੋਣਗੇ! ਅੱਜ ਦੀ ਟ੍ਰੇਨਿੰਗ ਵਿੱਚ ਮੁੱਖ ਤੌਰ ਤੇ ਸੈਕਟਰ ਅਫਸਰ ਬਲਦੇਵ ਸਿੰਘ ਜੌਹਲ ਸੈਕਟਰ ਅਫਸਰ ਨਵਜੋਤ ਸਿੰਘ, ਮਾਸਟਰ ਟ੍ਰੇਨਿੰਗ ਸ੍ਰੀ ਮੋਹਨ ਲਾਲ ਅਤੇ ਦੀਪਕ ਸਲਣ ਅਤੇ ਸਮੂਹ ਬੂਥ ਲੈਵਲ ਅਫਸਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



