HOME ਜਮਹੂਰੀ ਅਧਿਕਾਰ ਸਭਾ ਨੇ ਪਿੰਡ ਖਡਿਆਲੀ ਵਿੱਚ ਨਕਲੀ ਦੁੱਧ ਦੀ ਫੈਕਟਰੀ ਬਾਰੇ...

ਜਮਹੂਰੀ ਅਧਿਕਾਰ ਸਭਾ ਨੇ ਪਿੰਡ ਖਡਿਆਲੀ ਵਿੱਚ ਨਕਲੀ ਦੁੱਧ ਦੀ ਫੈਕਟਰੀ ਬਾਰੇ ਜਾਂਚ ਕਮੇਟੀ ਦਾ ਗਠਨ ਕੀਤਾ।ਮਾਲੇਰਕੋਟਲਾ ਪੁਲਿਸ ਵੱਲੋਂ ਔਰਤ ਦੀ ਕੁੱਟਮਾਰ ਦਾ ਲਿਆ ਸਖ਼ਤ ਨੋਟਿਸ 

6

ਮਜ਼ਦੂਰ ਆਗੂ ਹਰਭਗਵਾਨ ਮੂਣਕ ਦੀ ਕੁੱਟਮਾਰ ਕਰਨ ਵਾਲੇ ਅਸਲ ਦੋਸ਼ੀਆਂ ਤੇ ਪੁਲਿਸ ਕੇਸ ਦਰਜ਼ ਕਰਨ ਦੀ ਵੀ ਕੀਤੀ ਮੰਗ 

(ਸੰਗਰੂਰ)  (ਸਮਾਜ ਵੀਕਲੀ)  ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੀ ਐਮਰਜੈਂਸੀ ਮੀਟਿੰਗ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਦੀ ਪ੍ਰਧਾਨਗੀ ਹੇਠ ਸਥਾਨਕ ਗਦਰ ਭਵਨ ਵਿੱਚ ਬੁਲਾਈ ਗਈ। ਜਿਸ ਵਿੱਚ ਪਿੰਡ ਖਡਿਆਲੀ ਅਤੇ ਸਰਕਾਰੀ ਕੋਪਰੇਟਿਵ ਦੁੱਧ ਦੀ ਕੰਪਨੀ ਵੇਰਕਾ ਨਾਲ ਸਬੰਧਤ ਨਕਲੀ ਜ਼ਹਿਰੀਲੇ ਦੁੱਧ ਦੇ ਮੁੱਦੇ ਤੇ ਸਭਾ ਵੱਲੋਂ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਗਈ, ਜਿਸ ਵਿਚ ਪ੍ਰਧਾਨ ਜਗਜੀਤ ਭੂਟਾਲ, ਬਸੇਸਰ ਰਾਮ ਪ੍ਰਿੰਸੀਪਲ ਅਮਰੀਕ ਖੋਖਰ, ਮਨਧੀਰ ਸਿੰਘ ਰਾਜੋਮਾਜਰਾ ਅਤੇ ਡਾਕਟਰ ਕਿਰਨਪਾਲ ਕੌਰ ਨੂੰ ਸ਼ਾਮਲ ਕੀਤਾ ਗਿਆ। ਮਾਲੇਰਕੋਟਲਾ ਵਿਖੇ ਪੁਲਿਸ ਵੱਲੋਂ ਕੀਤੀ ਔਰਤ ਦੀ ਕੁੱਟਮਾਰ ਦਾ ਸਖ਼ਤ ਨੋਟਿਸ ਲੈਣ ਤੋਂ ਇਲਾਵਾ ਗੋਬਿੰਦ ਪੁਰਾ ਪਾਪੜਾ ਵਿਖੇ ਪੇਂਡੂ ਧਨਾਢ ਚੌਧਰੀਆਂ ਵੱਲੋਂ ਮਜ਼ਦੂਰ ਆਗੂ ਹਰਭਗਵਾਨ ਮੂਣਕ ਦੀ ਕਰਵਾਈ ਜਾਨਲੇਵਾ ਕੁੱਟਮਾਰ ਲਈ ਸਾਜਿਸ਼ੀ ਵਿਅਕਤੀਆਂ ਖਿਲਾਫ਼ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।ਆਗੂਆਂ ਨੇ ਖਡਿਆਲੀ ਪਿੰਡ ਦੇ ਇੱਕ ਵਿਅਕਤੀ ਵੱਲੋਂ ਨਕਲੀ ਜ਼ਹਿਰੀਲਾ ਦੁੱਧ ਜੋ ਵੇਰਕਾ ਦੁੱਧ ਕੰਪਨੀ ਨੂੰ ਵੀ ਪਾਉਂਦਾ ਰਿਹਾ ਨੂੰ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਜਾਨਲੇਵਾ ਬਿਮਾਰੀਆਂ ਦੇ ਖ਼ੂਹ ਵਿੱਚ ਸੁੱਟਦਾ ਰਿਹਾ ਨੂੰ ਸਮਾਜ ਲਈ ਇੱਕ ਘਾਤਕ ਵਰਤਾਰਾ ਗਰਦਾਨਿਆ। ਇਹ ਪੂਰਾ ਘਟਨਾਕਰਮ ਡੂੰਘੀ ਪੜਤਾਲ ਦੀ ਮੰਗ ਕਰਦਾ ਹੈ।ਇਹ ਸਭ ਕੁਝ ਸਿਹਤ ਵਿਭਾਗ ਅਤੇ ਸਰਕਾਰ ਦੇ ਸੁੱਤੀ ਪਈ ਹੋਣ ਦਾ ਪ੍ਰਮਾਣ ਹੈ। ਆਗੂਆਂ ਨੇ ਇਸ ਨੂੰ ਗੁਜਰਾਂ ਸਰਾਬ ਕਾਂਡ ਤੋਂ ਵੀ ਖਤਰਨਾਕ ਅਤੇ ਭਿਆਨਕ ਦੱਸਿਆ।ਕਾਰਵਾਈ ਦੌਰਾਨ ਪੁਲਿਸ ਵੱਲੋਂ ਮਾਲੇਰਕੋਟਲਾ ਵਿਖੇ ਇੱਕ ਮੁਸਲਿਮ ਔਰਤ ਦੀ ਗ਼ੈਰਮਨੁੱਖੀ ਤਰੀਕੇ ਨਾਲ ਕੀਤੀ ਕੁੱਟਮਾਰ ਨੂੰ ਪੁਲਿਸ ਨੂੰ ਦਿੱਤੀਆਂ ਖੁਲੀਆਂ ਤਾਕਤਾਂ ਅਤੇ ਪੰਜਾਬ ਨੂੰ ਬਣਾਏ ਜਾ ਰਹੇ ਪੁਲਿਸ ਰਾਜ ਦੀ ਵੀ ਸਖ਼ਤ ਆਲੋਚਨਾ ਕੀਤੀ ਗਈ, ਕੁੱਟਮਾਰ ਕਰ ਰਹੇ ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।ਸਰਕਾਰ ਦੇ ਇਸ਼ਾਰੇ ਤੇ ਨਿੱਤ ਪੁਲਿਸ ਵੱਲੋਂ ਰੁਜਗਾਰ ਮੰਗ ਰਹੇ ਬੇਰੁਜ਼ਗਾਰਾਂ, ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ ਤੇ ਕੀਤੇ ਜਾਂਦੇ ਤਸੱਸਦ ਨੂੰ ਤਾਨਾਸ਼ਾਹੀ ਗਰਦਾਨਿਆ।ਮੀਟਿੰਗ ਦੀ ਕਾਰਵਾਈ ਸਭਾ ਦੇ ਮੀਤ ਪ੍ਰਧਾਨ ਸ੍ਰੀ ਬਸੇਸਰ ਰਾਮ ਵੱਲੋਂ ਪਾਈ ਗਈ।ਇਸ ਮੌਕੇ ਮੀਤ ਪ੍ਰਧਾਨ ਬਸੇਸਰ ਰਾਮ, ਵਿੱਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ,ਜਾਇੰਟ ਸਕੱਤਰ ਕੁਲਵਿੰਦਰ ਬੰਟੀ ,ਭਜਨ ਰੰਗੀਆਂ,ਇੰਨਜਿੰਦਰ ਸਿੰਘ,ਹਰਪ੍ਰੀਤ ਕੌਰ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਅਤੇ ਡਾਕਟਰ ਕਿਰਨਪਾਲ ਕੌਰ ਹਾਜ, ਸਨ।
ਵੱਲੋਂ 
ਜਗਜੀਤ ਭੂਟਾਲ 
ਪ੍ਰਧਾਨ, ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ 
9872071050
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article40 ਸਾਲ ਪੁਰਾਣੇ ਜਹਾਜ਼ ਉਡਾਏ ਜਾ ਸਕਦੇ ਹਨ, ਪੁਰਾਣੀਆਂ ਸਰਕਾਰੀ ਗੱਡੀਆਂ ਚੱਲ ਸਕਦੀਆਂ ਹਨ ਪਰ 10 ਸਾਲ ਪੁਰਾਣੀਆਂ ਪ੍ਰਾਈਵੇਟ ਗੱਡੀਆਂ ‘ਤੇ ਰੋਕ ਕਿਉਂ ਲਗਾ ਰਹੀ ਹੈ ਦਿੱਲੀ ਸਰਕਾਰ- ਬਾਵਾ
Next article*ਲੋਕ ਇਨਸਾਫ਼ ਮੰਚ ਦੇ ਯਤਨਾਂ ਸਦਕਾ ਹਾਈਵੇਅ ਅਥਾਰਟੀ ਦੇ ਅਫ਼ਸਰਾਂ ਵਲੋਂ ਨਵਾਂ ਸ਼ਹਿਰ ਰੋਡ ਫਿਲੌਰ ਤੋਂ ਲੁਧਿਆਣਾ ਨੂੰ ਜਾਣ ਵਾਲੇ ਜਾਨ ਲੇਵਾ ਖੂੰਨੀ ਕੱਟ ਦਾ ਸਰਵੇਖਣ*