HOME 40 ਸਾਲ ਪੁਰਾਣੇ ਜਹਾਜ਼ ਉਡਾਏ ਜਾ ਸਕਦੇ ਹਨ, ਪੁਰਾਣੀਆਂ ਸਰਕਾਰੀ ਗੱਡੀਆਂ ਚੱਲ...

40 ਸਾਲ ਪੁਰਾਣੇ ਜਹਾਜ਼ ਉਡਾਏ ਜਾ ਸਕਦੇ ਹਨ, ਪੁਰਾਣੀਆਂ ਸਰਕਾਰੀ ਗੱਡੀਆਂ ਚੱਲ ਸਕਦੀਆਂ ਹਨ ਪਰ 10 ਸਾਲ ਪੁਰਾਣੀਆਂ ਪ੍ਰਾਈਵੇਟ ਗੱਡੀਆਂ ‘ਤੇ ਰੋਕ ਕਿਉਂ ਲਗਾ ਰਹੀ ਹੈ ਦਿੱਲੀ ਸਰਕਾਰ- ਬਾਵਾ

3

ਦਿੱਲੀ ਤੋਂ ਆਏ ਆਪ ਨੇਤਾਵਾਂ ਦੀ ਪੰਜਾਬ ਸਰਕਾਰ ਵਿੱਚ ਹਿੱਸੇਦਾਰੀ ਪੰਜਾਬੀਆਂ ਨੂੰ ਹਜ਼ਮ ਨਹੀਂ ਹੋ ਰਹੀ– ਇਹ ਆਪ ਵਰਕਰਾਂ ਨਾਲ ਵੀ ਬੇਇਨਸਾਫ਼ੀ ਹੈ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਜੇਕਰ 40 ਸਾਲ ਪੁਰਾਣੇ ਜਹਾਜ਼ ਉਡਾਏ ਜਾ ਸਕਦੇ ਹਨ, ਪੁਰਾਣੀਆਂ ਸਰਕਾਰੀ ਬੱਸਾਂ ਅਤੇ ਹੋਰ ਗੱਡੀਆਂ ਚੱਲ ਸਕਦੀਆਂ ਹਨ ਤਾਂ ਪ੍ਰਾਈਵੇਟ ਗੱਡੀਆਂ, ਕਾਰਾਂ (ਟੈਕਸੀਆਂ) ਜੋ ਸਿਰਫ਼ 10 ਸਾਲ ਪੁਰਾਣੀਆਂ ਹਨ ਅਤੇ ਡੀਜ਼ਲ ‘ਤੇ ਚੱਲਦੀਆਂ ਹਨ, ਉਹਨਾਂ ‘ਤੇ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਰੋਕ ਲਗਾਉਣਾ ਨਿੰਦਣਯੋਗ ਹੈ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ। ਸ਼੍ਰੀ ਬਾਵਾ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਅਜਿਹੀਆਂ ਬੰਦਿਸ਼ਾਂ ਲਗਾ ਕੇ ਆਮ ਲੋਕਾਂ ਲਈ ਪਰੇਸ਼ਾਨੀਆਂ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਸਮੇਂ ਕੀਤੇ ਲੱਛੇਦਾਰ ਭਾਸ਼ਨਾਂ ਰਾਹੀਂ ਕੀਤੇ ਚੋਣ ਵਾਅਦੇ ਪੂਰੇ ਕਰੇ ਭਾਜਪਾ ਦੀ ਦਿੱਲੀ ਦੀ ਸਰਕਾਰ। ਉਹਨਾਂ ਕਿਹਾ ਕਿ ਪੰਜਾਬ ਦੀਆਂ ਟੈਕਸੀਆਂ ਚਲਾ ਰਹੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਭਾਰੀ ਸੱਟ ਵੱਜ ਰਹੀ ਹੈ। ਬਾਵਾ ਨੇ ਕਿਹਾ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਵਿੱਚ ਦਿੱਲੀ ਤੋਂ ਵਿਹਲੇ ਹੋ ਕੇ ਆਏ ਨੇਤਾਵਾਂ ਨੂੰ ਉੱਚ ਅਹੁਦਿਆਂ ‘ਤੇ ਬਿਠਾਉਣਾ, ਚੇਅਰਮੈਨ ਬਣਾਉਣਾ ਅਤੇ ਦਿੱਲੀ ਤੋਂ ਪੰਜਾਬ ਸਰਕਾਰ ਨੂੰ ਰਿਮੋਟ ਨਾਲ ਚਲਾਉਣਾ ਇਹ ਪੰਜਾਬੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਪਿਛਲੇ ਦਿਨੀ ਜਿਨਾਂ ‘ਆਪ’ ਵਰਕਰਾਂ ਨੂੰ ਚੇਅਰਮੈਨ ਬਣਾਇਆ ਸੀ, ਉਹਨਾਂ ਨੂੰ ਘਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹੁਣ ਪੰਜਾਬ ਦੇ ਉਹੀ ਵਰਕਰ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਲਕਾ ਇੰਚਾਰਜ ਸਮਰਾਲਾ ਪਰਮਜੀਤ ਸਿੰਘ ਢਿੱਲੋਂ ਬਣੇ ਵਰਕਿੰਗ ਕਮੇਟੀ ਮੈਂਬਰ 
Next articleਜਮਹੂਰੀ ਅਧਿਕਾਰ ਸਭਾ ਨੇ ਪਿੰਡ ਖਡਿਆਲੀ ਵਿੱਚ ਨਕਲੀ ਦੁੱਧ ਦੀ ਫੈਕਟਰੀ ਬਾਰੇ ਜਾਂਚ ਕਮੇਟੀ ਦਾ ਗਠਨ ਕੀਤਾ।ਮਾਲੇਰਕੋਟਲਾ ਪੁਲਿਸ ਵੱਲੋਂ ਔਰਤ ਦੀ ਕੁੱਟਮਾਰ ਦਾ ਲਿਆ ਸਖ਼ਤ ਨੋਟਿਸ