HOME *ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਪਹਿਲ, ਬੋਰਡ ਪ੍ਰੀਖਿਆ...

*ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਪਹਿਲ, ਬੋਰਡ ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ – ਨਾਲ ਸ਼ਲਾਘਾਯੋਗ ਕੰਮ ਕਰਨ ਵਾਲੇ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਵੀ ਕੀਤਾ ਗਿਆ ਸਨਮਾਨਿਤ*

ਸ੍ਰੀ ਮੁਕਤਸਰ ਸਾਹਿਬ- (ਸਮਾਜ ਵੀਕਲੀ)  (ਜਸਵਿੰਦਰ ਪਾਲ ਸ਼ਰਮਾ) ਅੱਜ ਦਫਤਰ ਜ਼ਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਜਸਪਾਲ ਮੋਂਗਾ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਯਾਦਵਿੰਦਰ ਸਿੰਘ ਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਰਾਜਿੰਦਰ ਕੁਮਾਰ ਸੋਨੀ ਦੀ ਯੋਗ ਅਗਵਾਈ ਤੇ ਸ਼ਾਨਦਾਰ ਰਹਿਨੁਮਾਈ ਹੇਠ ਰਾਹਤ ਹੋਟਲ ਵਿੱਚ ਸ਼ਲਾਘਾ ਯੋਗ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਬੋਰਡ ਪ੍ਰੀਖਿਆਵਾਂ ਵਿੱਚ ਮੈਰਿਟ ‘ਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।  ਜ਼ਿਲ੍ਹਾ ਸਿੱਖਿਆ ਦਫਤਰ ਵੱਲੋਂ ਇਹ ਇੱਕ ਨਿਵੇਕਲੀ ਪਹਿਲ ਸੀ ਤਾਂ ਜੋ ਇਸ ਤੋਂ ਹਰ ਕਿਸੇ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲ ਸਕੇ।  ਇਸ ਸਮਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਸਪਾਲ ਮੋਂਗਾ ਜੀ ਵੱਲੋਂ ਆਪਣੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਇਸ ਸਾਲ ਬੋਰਡ ਪ੍ਰੀਖਿਆਵਾਂ ਦੀ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਅਰਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਲੱਖੇਵਾਲੀ, ਸਾਕਸ਼ੀ ਅਤੇ ਰਿਤਿਕਾ ਨੂੰ ਦਸ – ਦਸ ਹਜ਼ਾਰ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸੇ ਤਰ੍ਹਾਂ ਹੀ ਉਹਨਾਂ ਮਿਸਤਰੀਆਂ ਅਤੇ ਮਜ਼ਦੂਰਾਂ ਜਿੰਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਕੰਸਟਰਕਸ਼ਨ ਵਿੱਚ ਸ਼ਲਾਘਾ ਯੋਗ ਕੰਮ ਕੀਤਾ ਰਾਜਪਾਲ (ਰਾਜ ਮਿਸਤਰੀ) ਪਿੰਡ ਮਲੋਟ, ਬਲਰਾਜ (ਮਜ਼ਦੂਰ) ਪਿੰਡ ਮਲੋਟ, ਕੁਲਦੀਪ ਕੁਮਾਰ (ਰਾਜ ਮਿਸਤਰੀ) ਪਿੰਡ ਮਲੋਟ, ਬਾਜ ਸਿੰਘ (ਮਨਰੇਗਾ ਵਰਕਰ) ਪਿੰਡ ਭੀਟੀਵਾਲਾ, ਲਾਲ ਚੰਦ (ਰਾਜ ਮਿਸਤਰੀ) ਰੁਪਾਣਾ, ਕੁਲਵੰਤ ਸਿੰਘ (ਰਾਜ ਮਿਸਤਰੀ) ਦੋਦਾ, ਬਲਜਿੰਦਰ ਸਿੰਘ ਰਾਜਪਾਲ (ਰਾਜ ਮਿਸਤਰੀ) ਕੋਠੇ ਹਿੰਮਤਪੁਰਾ ਕੋਟਭਾਈ ਅਤੇ ਰਾਜਾ ਸਿੰਘ (ਪੇਂਟਰ) ਸ੍ਰੀ ਮੁਕਤਸਰ ਸਾਹਿਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਅੱਗੇ ਵੀ ਇਸ ਤਰ੍ਹਾਂ ਦਾ ਅੱਛਾ ਕੰਮ ਕਰਦੇ ਰਹਿਣ।  ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਡੀਐਸਐਮ ਅਸ਼ਵਨੀ ਕੁਮਾਰ, ਹੈਡ ਮਾਸਟਰ ਹਰਮੀਤ ਸਿੰਘ, ਏਸੀ ਮਨਦੀਪ ਸਿੰਘ , ਗੁਰਪ੍ਰੀਤ ਸਿੰਘ , ਹਰਵਿੰਦਰ ਸਿੰਘ , ਪ੍ਰਿੰਸੀਪਲ ਦੀਪਕ ਬਾਂਸਲ , ਮੁੱਖ ਅਧਿਆਪਕ ਸੁਨੀਲ ਗਰਗ, ਮੈਡਮ ਪ੍ਰਿਅੰਕਾ, ਮਨੋਜ ਕੁਮਾਰ , ਹਰਪ੍ਰੀਤ ਸਿੰਘ , ਜਸਵਿੰਦਰ ਸਿੰਘ , ਸ਼ਮਿੰਦਰ ਬੱਤਰਾ , ਮੈਡਮ ਬਬੀਤਾ , ਵਿਵੇਕ ਜੈਨ , ਅੰਕੁਸ਼ ਕੁਮਾਰ , ਰਮਨ ਕੁਮਾਰ ਤੇ ਬੀਆਰਸੀ ਰਾਹੁਲ ਕੁਮਾਰ , ਰੁਪਿੰਦਰ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਤਰਕਸ਼ੀਲ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਦੀ ਤਰਕਸ਼ੀਲ ਆਗੂ ਅਜੀਤ ਪ੍ਰਦੇਸੀ ਇੱਕ ਝਲਕ *
Next articleਦਿਲਜੀਤ ਦੋਸਾਂਝ ਪੰਜਾਬ, ਪੰਜਾਬੀਅਤ ਅਤੇ ਸਾਡੇ ਵਿਰਸੇ ਦੀ ਦੁਨੀਆਂ ਵਿੱਚ ਤਰਜ਼ਮਾਨੀ ਕਰਨ ਵਾਲਾ ਇਨਸਾਨ ਹੈ : ਗੋਗੀ ਭੁੱਲਰ