HOME ਸਮੇਂ ਸਮੇਂ ਦੀਆਂ ਗੱਲਾਂ ਨੇ

ਸਮੇਂ ਸਮੇਂ ਦੀਆਂ ਗੱਲਾਂ ਨੇ

1
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਸਮੇਂ ਸਮੇਂ ਦੀਆਂ ਗੱਲਾਂ ਨੇ

———————————

ਜਦੋਂ ਮਹਿਰਮ ਤੁਰ ਜਾਂਦੇ ਤਾਂ
ਸਿਰਫ਼ ਕਿਆਫੇ ਰਹਿ ਜਾਂਦੇ ।
ਸਿਰੋਂ ਸਾਈਂ ਤੁਰੇ ਤਾਂ ਘਰਾਂ ‘ਚ
ਰੁਲ਼ਦੇ ਸਾਫ਼ੇ ਰਹਿ ਜਾਂਦੇ ।
ਆ ਕੇ ਵਿੱਚ ਬੁਢਾਪੇ ਹਾਲਤ
ਹੁੰਦੀ ਉਸ ਤਰ੍ਹਾਂ ਬੰਦੇ ਦੀ ;
ਵਿੱਛੜੇ ਮੇਲੇ ਮਗਰੋਂ ਖਾਲੀ
ਜਿਵੇਂ ਲਿਫ਼ਾਫੇ ਰਹਿ ਜਾਂਦੇ ।

ਤੈਨੂੰ ਬੰਦਿਆ ਪਊ ਪਛਤਾਉਂਣਾ
———————————
ਜਦੋਂ ਜੇਠ ਤੇ ਹਾੜ੍ਹ ਵਿੱਚ ਗਰਮੀ
ਰੰਗ ਵਿਖਾਇਆ ਕਰੂਗੀ ।
ਤੈਨੂੰ ਆਕਸੀਜਨ ਦੀ ਘਾਟ ਵੀ
ਚੇਤੇ ਆਇਆ ਕਰੂਗੀ ।
ਜਦੋਂ ਗੱਡੀ ਖੜਾਉਂਣ ਲਈ ਇੱਕ ਵੀ
ਰੁੱਖ ਦੀ ਛਾਂ ਮਿਲੀ ਨਾ ;
ਵੇਖੀਂ ਬਿਨ ਲੋੜੋਂ ਹੀ ਵੱਢੇ ਰੁੱਖਾਂ ਦੀ
ਯਾਦ ਸਤਾਇਆ ਕਰੂਗੀ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਗਲਤੀਆਂ ਪੁੱਤਾਂ ਦੀਆਂ ਤੇ ਸਜ਼ਾ ਮਾਂਵਾਂ ਨੂੰ ਕਿਉਂ…..
Next articleਬਾਲੀਵੁੱਡ ਇੰਡਸਟਰੀ ਨੂੰ ਵੱਡਾ ਝਟਕਾ: ‘ਕਾਂਟਾ ਲਗਾ’ ਫੇਮ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ, ਛਾਤੀ ਵਿੱਚ ਤੇਜ਼ ਦਰਦ ਸੀ