HOME ਗਲਤੀਆਂ ਪੁੱਤਾਂ ਦੀਆਂ ਤੇ ਸਜ਼ਾ ਮਾਂਵਾਂ ਨੂੰ ਕਿਉਂ…..

ਗਲਤੀਆਂ ਪੁੱਤਾਂ ਦੀਆਂ ਤੇ ਸਜ਼ਾ ਮਾਂਵਾਂ ਨੂੰ ਕਿਉਂ…..

 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਗੈਂਗ+ਵਾਰ ਸ਼ਬਦ ਵਿਦੇਸ਼ ਤੋਂ ਆਇਆ ਹੈ ਇਸਦਾ ਸਿੱਧਾ ਸਬੰਧ ਨੌਜਵਾਨਾਂ ਦੇ ਗਰੁੱਪ ਜੋਂ ਆਪਣੀ ਬਦਮਾਸ਼ੀ ਦੇ ਲਈ ਵਿਚਰਦੇ ਹਨ ਲੋਕਾਂ ਨੂੰ ਡਰਾਉਣਾ ਧਮਕਾਉਣਾ ਕਤਲ, ਭਾੜੇ ਦੇ ਕਾਤਲ ਨਸ਼ੇ ਦੇ ਕੰਮ ਹੋਰ ਬੜਾ ਕੁਝ ਇਹੋ ਜਿਹੇ ਲੋਕ ਕਰਦੇ ਹਨ। ਕੋਈ ਦੋ ਕ ਦਹਾਕਿਆਂ ਤੋ ਪੰਜਾਬ ਵਿੱਚ ਵੀ ਗੈਂਗ ਬਣੇ ਇਹਨਾਂ ਨੂੰ ਪੰਜਾਬ ਨਾਲ ਸੰਬੰਧਿਤ ਸਾਰੀਆਂ ਹੀ ਰਾਜਨੀਤੀ ਪਾਰਟੀਆਂ ਦੇ ਕੁਝ ਸਿਆਸੀ ਆਗੂਆਂ ਦੀ ਪੁਸ਼ਤ ਪਨਾਹੀ ਰਹੀ ਆਪਣੇ ਅਨੇਕਾਂ ਗਲਤ ਕੰਮ ਕਰਵਾਏ। ਇਹਨਾਂ ਨੇ ਅਜਿਹੇ ਨੌਜਵਾਨਾਂ ਨੂੰ ਵਿਗਾੜਿਆ ਉਹਨਾਂ ਤੋਂ ਆਪਣੇ ਕੰਮ ਲਏ ਉਥੋਂ ਗੈਂਗਵਾਰ ਦਾ ਜਨਮ ਹੋਇਆ ਪੰਜਾਬ ਦੀ ਗੈਂਗਵਾਰ ਇਸ ਵੇਲੇ ਪੰਜਾਬ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਣੀ ਹੋਈ ਹੈ ਤੇ ਅਨੇਕਾਂ ਗੈਂਗ ਮਸ਼ਹੂਰ ਹਨ। ਇਸੇ ਗੈਂਗ ਦੇ ਵਿੱਚ ਪੰਜਾਬ ਦੇ ਨੌਜਵਾਨ ਬਹਿ ਚੁੱਕੇ ਹਨ ਜਿਆਦਾਤਰ ਨਸ਼ੇ ਆਦਿ ਵਿੱਚ ਗਲਤਾਨ ਰਹਿਣ ਵਾਲੇ ਨਸ਼ੇ ਵੇਚਣ ਵਾਲੇ ਜਾਂ ਹੋਰ ਗਲਤ ਕੰਮਾਂ ਵਿੱਚ ਸ਼ਾਮਿਲ ਨੌਜਵਾਨ ਇਸ ਤਰ੍ਹਾਂ ਦੇ ਗਰੁੱਪ ਬਣਾਉਂਦੇ ਹਨ ਤੇ ਫਿਰ ਆਪੋ ਆਪਣੇ ਗਰੁੱਪ ਨੂੰ ਮਜਬੂਤ ਕਰਨ ਦੇ ਲਈ ਆਪੋ ਆਪਣੇ ਗਰੁੱਪ ਨੂੰ ਘੈਂਟ ਦਿਖਾਉਣ ਦੇ ਲਈ ਇੱਕ ਦੂਜੇ ਦਾ ਨੁਕਸਾਨ ਕਰਦੇ ਹਨ ਅਕਸਰ ਹੀ ਗੈਂਗ ਵਾਰ ਵਿੱਚ ਨੌਜਵਾਨ ਲੜਾਈ ਝਗੜਿਆਂ ਲੜਾਈ ਝਗੜਾ ਕਰਦਿਆਂ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ ਜੇਕਰ ਮੌਜੂਦਾ ਸਮੇਂ ਨਜ਼ਰ ਮਾਰੀਏ ਤਾਂ ਉਹ ਕਿਹੜਾ ਦਿਨ ਹੈ ਪੰਜਾਬ ਵਿੱਚ ਇਸ ਤਰ੍ਹਾਂ ਦੇ ਗਰੁੱਪਾਂ ਵੱਲੋਂ ਆਪਸੀ ਲੜਾਈ ਦਰਮਿਆਨ ਕਤਲ ਨਹੀਂ ਹੋ ਰਹੇ ਜਾਂ ਫਿਰ ਇਹ ਗਰੋਹ ਪੁਲਿਸ ਦੇ ਧੱਕੇ ਚੜ ਕੇ ਵੀ ਕਤਲ ਹੋ ਰਹੇ ਹਨ। ਪੰਜਾਬ ਦੇ ਗੈਂਗਸਟਰ ਤੇ ਗੈਂਗਵਾਰ ਵਜੋਂ ਮਸ਼ਹੂਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦਾ ਕਤਲ ਹੋਇਆ ਹੈ। ਕਤਲ ਕਰਨ ਵਾਲੇ ਕੌਣ ਹਨ ਕਿਸਨੇ ਕੀਤਾ ਹੈ ਇਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਪਰ ਕਤਲ ਕਰਨ ਵਾਲੇ ਤੇ ਜਿਸ ਦੀ ਮਾਤਾ ਕਤਲ ਕੀਤੀ ਹੈ ਉਸ ਨੂੰ ਤਾਂ ਜਰੂਰ ਪਤਾ ਹੋਵੇਗਾ ਕਿ ਇਹ ਕਤਲ ਕਿਸਨੇ ਕੀਤਾ ਹੈ ਕਿਉਂਕਿ ਇਹ ਗੈਂਗਵਾਰ ਹੀ ਆਪਸੀ ਧੜੇਬੰਦੀ ਦੇ ਵਿੱਚ ਉਲਝ ਕੇ ਬੇਵਜਾ ਹੀ ਆਪੋ ਆਪਣੇ ਸਾਥੀਆਂ ਦੀਆਂ ਕੀਮਤੀ ਜਾਨਾਂ ਲੈ ਲੈਂਦੇ ਹਨ ਤੇ ਹੁਣ ਪਹਿਲੀ ਵਾਰ ਹੀ ਹੋਇਆ ਹੈ ਕਿ ਪੰਜਾਬ ਵਿੱਚ ਗੈਂਗਵਾਰ ਗਰੁੱਪਾਂ ਦਰਮਿਆਨ ਇਕ ਗੈਂਗਸਟਰ ਦੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਹੈ ਜੋ ਲੰਬੇ ਸਮੇਂ ਤੋਂ ਜੇਲ ਵਿੱਚ ਬੰਦ ਹੈ। ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਹੈ ਕਿ ਅਜਿਹੇ ਰਾਹ ਛੱਡੰ ਜੇਕਰ ਗਲਤੀ ਹੋ ਗਈ ਤਾਂ ਵਾਪਸ ਆਓ ਪਰਿਵਾਰ ਸਾਂਭੋ ਜੇ ਮਾਵਾਂ ਹੀ ਮਰਨ ਲੱਗ ਗਈਆਂ ਫਿਰ ਪਿੱਛੇ ਕੀ ਰਹਿ ਗਿਆ….!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਿੰਨ ਮਿੰਨੀ ਕਹਾਣੀਆਂ
Next articleਸਮੇਂ ਸਮੇਂ ਦੀਆਂ ਗੱਲਾਂ ਨੇ