HOME ਐਡਵੋਕੇਟ ਘੁੰਮਣ ਨੇ ਚੋਣ ਨਤੀਜੇ ‘ਤੇ ਸੰਤੁਸ਼ਟੀ ਜਤਾਈ, ਵੋਟਰਾਂ ਤੇ ਵਰਕਰਾਂ ਦਾ...

ਐਡਵੋਕੇਟ ਘੁੰਮਣ ਨੇ ਚੋਣ ਨਤੀਜੇ ‘ਤੇ ਸੰਤੁਸ਼ਟੀ ਜਤਾਈ, ਵੋਟਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦ

3
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ

 * ਹਲਕੇ ਦੇ ਵੋਟਰਾਂ ਨਾਲ ਹਮੇਸ਼ਾਂ ਖੜ੍ਹਾ ਰਹਾਂਗਾ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਉੱਪਚੋਣ ਨਤੀਜਿਆਂ ਉੱਤੇ ਆਪਣੀ ਸੰਤੁਸ਼ਟੀ ਜਤਾਉਂਦੇ ਹੋਏ ਚੋਣ ਦੌਰਾਨ ਮਿਲੇ ਪਿਆਰ, ਸਤਿਕਾਰ ਅਤੇ ਸਮਰਥਨ ਲਈ ਹਲਕੇ ਦੇ ਵੋਟਰਾਂ, ਸਪੋਟਰਾਂ, ਵਰਕਰਾਂ ਅਤੇ ਪਾਰਟੀ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਚੋਣ ਉਨ੍ਹਾਂ ਲਈ ਸਿਰਫ਼ ਨਤੀਜੇ ਦੀ ਨਹੀਂ, ਸਗੋਂ ਹਲਕੇ ਦੀ ਜਨਤਾ ਨਾਲ ਰਿਸ਼ਤੇ ਅਤੇ ਭਰੋਸੇ ਦੀ ਚੋਣ ਸੀ। ਘੁੰਮਣ ਨੇ ਖਾਸ ਤੌਰ ਤੇ ਪਾਰਟੀ ਦੇ ਵਰਕਰਾਂ, ਸਮਰਥਕਾਂ, ਆਗੂਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਬੇਟੀ ਦਿਲਰੋਜ ਦੀ ਮਾਤਾ ਕਿਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ, ਜੋ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਹਾਰ ਜਾਂ ਜਿੱਤ ਉਨ੍ਹਾਂ ਦੀ ਹੋ ਸਕਦੀ ਹੈ, ਪਾਰਟੀ ਦੀ ਨਹੀਂ। ਐਡਵੋਕੇਟ ਘੁੰਮਣ ਨੇ ਹਲਕਾ ਪੱਛਮੀ ਦੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਚਾਹੇ ਨਤੀਜਾ ਜੋ ਵੀ ਆਇਆ ਹੋਵੇ, ਉਹ ਹਮੇਸ਼ਾਂ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸਾਥੀ ਬਣੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਐਨ.ਸੀ.ਸੀ ਕੈਂਪ ਵਿੱਚ ਕੀਤਾ ਗਿਆ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ
Next articleਗੱਤਕਾ ਜੇਤੂ ਖਿਡਾਰੀਆਂ ਦਾ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਨਮਾਨ ਸਮਾਗਮ