HOME ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਐਨ.ਸੀ.ਸੀ ਕੈਂਪ ਵਿੱਚ ਕੀਤਾ ਗਿਆ ਟਰੈਫਿਕ ਨਿਯਮਾਂ...

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਐਨ.ਸੀ.ਸੀ ਕੈਂਪ ਵਿੱਚ ਕੀਤਾ ਗਿਆ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ

ਭੀਖੀ   (ਸਮਾਜ ਵੀਕਲੀ)   (ਕਮਲ ਜਿੰਦਲ) ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਭਾਰਤੀ ਫੌਜ ਦੇ ਨੇਵਲ ਯੂਨਿਟ ਵੱਲੋਂ ਦਸ ਰੋਜ਼ਾ ਐਨ.ਸੀ.ਸੀ.ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਕਮਾਂਡੈਂਟ ਕੈਪਟਨ ਇਸ਼ਰਾਜ ਸਿੰਘ ਕਮਾਂਡਿੰਗ ਅਫਸਰ 03 ਪੰਜਾਬ ਨੇਵਲ ਯੂਨਿਟ ਬਠਿੰਡਾ ਦੀ ਅਗਵਾਈ ਹੇਠ ਇਹ ਸਿਖਲਾਈ ਕੈਂਪ ਮਿਤੀ 18 ਜੂਨ ਤੋਂ ਮਿਤੀ 27 ਜੂਨ 2025 ਤੱਕ ਸਕੂਲ ਕੈਂਪਸ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਮਿਤੀ 22 ਜੂਨ ਨੂੰ ਕੈਂਪ ਦੇ ਪੰਜਵੇਂ ਦਿਨ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਸ਼ੀਸ੍ਰੀ ਸੁਰੇਸ਼ ਕੁਮਾਰ ਟਰੈਫਿਕ ਇੰਚਾਰਜ ਮਾਨਸਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਦੀਪ ਜੋਤੀ ਜਲਾ ਕੇ ਅਤੇ ਸਰਸਵਤੀ ਵੰਦਨਾ ਕਰਕੇ ਕੀਤੀ ਗਈ। ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਜ ਦੇ ਤੇਜ਼-ਤਰਾਰ ਜਮਾਨੇ ਵਿੱਚ ਬਹੁਤ ਸਾਰੀਆਂ ਮਨੁੱਖੀ ਜਾਨਾਂ ਸੜਕ ਹਾਦਸਿਆਂ ਵਿੱਚ ਆਜਾਈਂ ਜਾ ਰਹੀਆਂ ਹਨ। ਇਸ ਦਾ ਮੁੱਖ ਕਾਰਨ ਸਾਡਾ ਆਵਾਜਾਈ ਦੇ ਨਿਯਮਾਂ ਪ੍ਰਤੀ ਸੁਚੇਤ ਨਾ ਹੋਣਾ ਹੈ। ਆਵਾਜਾਈ ਦੇ ਨਿਯਮਾਂ ਤੋਂ ਜਾਣੂ ਹੋ ਕੇ ਅਸੀਂ ਅਣਮੁੱਲੀਆਂ ਮਨੁੱਖੀ ਜਾਨਾਂ ਨੂੰ ਬਚਾ ਸਕਦੇ ਹਾਂ। ਇਸ ਮੌਕੇ ਉੱਪਰ ਉਹਨਾਂ ਨੇ ਆਵਾਜਾਈ ਦੇ ਨਿਯਮਾਂ, ਸੰਕੇਤਾਂ, ਵੱਖ-ਵੱਖ ਪ੍ਰਕਾਰ ਦੀਆਂ ਸੜਕਾਂ ਅਤੇ ਚਿੰਨ੍ਹਾਂ ਦੁਆਰਾ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਦਸ ਰੋਜਾ ਸਿਖਲਾਈ ਕੈਂਪ ਵਿੱਚ ਪੂਰੇ ਪੰਜਾਬ ਵਿੱਚੋਂ ਵੱਖ ਵੱਖ ਸਕੂਲਾਂ ਦੇ ਲਗਭਗ 600 ਕੈਡਿਟ ਹਿੱਸਾ ਲੈ ਰਹੇ ਹਨ। ਇਸ ਕੈਂਪ ਵਿੱਚ 03 ਪੰਜਾਬ ਨੇਵਲ ਯੂਨਿਟ ਬਠਿੰਡਾ ਦੇ ਜਵਾਨਾਂ ਵੱਲੋਂ ਐਨ ਸੀ ਸੀ ਕੈਡਿਟਾਂ ਨੂੰ ਡਰਿੱਲ, ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ, ਆਪਾਤਕਾਲੀਨ ਸਥਿਤੀਆਂ ਨਾਲ ਨਜਿੱਠਣ, ਨੇਵੀ ਦੇ ਵੱਖ-ਵੱਖ ਰੈਂਕਾਂ ਦੀ ਜਾਣਕਾਰੀ, ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਦੇ ਸੰਚਾਲਨ ਅਤੇ ਰੱਖ ਰਖਾਅ ਅਤੇ ਨਿਸ਼ਾਨੇਬਾਜ਼ੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉੱਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਤੇਜਿੰਦਰਪਾਲ ਜਿੰਦਲ, ਸੀਨੀ: ਮੀਤ ਪ੍ਰਧਾਨ ਸ੍ਰੀ ਪਰਸ਼ੋਤਮ ਗਰਗ, ਮੀਤ ਪ੍ਰਧਾਨ ਡਾ. ਮੱਖਣ ਲਾਲ, ਪ੍ਰਬੰਧਕ ਸ੍ਰੀ ਅੰਮ੍ਰਿਤ ਲਾਲ, ਨਰਿੰਦਰ ਸਿੰਘ, ਗੋਬਿੰਦ ਰਾਮ ਸ਼ਰਮਾ, ਰਜਿੰਦਰ ਕੁਮਾਰ, ਤੁਸ਼ਾਰ ਕੁਮਾਰ, ਭੂਸ਼ਣ ਕੁਮਾਰ, ਸ਼੍ਰੀਮਤੀ ਪੱਲਵੀ, ਸਕੂਲ ਯੂਨਿਟ ਦੇ ਛਠੌ ਸ਼੍ਰੀ ਸੋਮਨਾਥ ਸ਼ਰਮਾ, ਸ੍ਰੀ ਬਿਸ਼ਨੂੰ ਕ੍ਰਿਕਟ ਕੋਚ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਯੋਗ ਦਿਵਸ ਮਨਾਇਆ
Next articleਐਡਵੋਕੇਟ ਘੁੰਮਣ ਨੇ ਚੋਣ ਨਤੀਜੇ ‘ਤੇ ਸੰਤੁਸ਼ਟੀ ਜਤਾਈ, ਵੋਟਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦ