HOME ਗੱਤਕਾ ਜੇਤੂ ਖਿਡਾਰੀਆਂ ਦਾ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਨਮਾਨ ਸਮਾਗਮ

ਗੱਤਕਾ ਜੇਤੂ ਖਿਡਾਰੀਆਂ ਦਾ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਨਮਾਨ ਸਮਾਗਮ

3

ਰੂਪਨਗਰ,  (ਸਮਾਜ ਵੀਕਲੀ) – ਗੱਤਕਾ ਦਿਵਸ ਮੌਕੇ ਗੱਤਕਾ ਐਸੋਸੀਏਸ਼ਨ, ਰੋਪੜ ਵੱਲੋਂ ਗੁ. ਭੱਠਾ ਸਾਹਿਬ ਵਿਖੇ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਜਿਲ੍ਹੇ ਦੇ ਨੈਸ਼ਨਲ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੱਤਕਾ ਸਾਡੇ ਗੁਰੂ ਸਾਹਿਬਾਨ ਦੀ ਵਿਰਾਸਤ ਹੈ ਅਤੇ ਇਸਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅੱਗੇ ਉਨ੍ਹਾਂ ਗੱਤਕਾ ਐਸੋਸੀਏਸ਼ਨ, ਰੋਪੜ ਭਰਭੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੀਮ ਸਮਰਪਿਤ ਢੰਗ ਨਾਲ ਗੱਤਕਾ ਪ੍ਰਚਾਰ ‘ਚ ਜੁਟੀ ਹੋਈ ਹੈ। ਜਿਸ ਦੇ ਫਲਸਵਰੂਪ ਇੱਥੋਂ ਦੇ ਖਿਡਾਰੀ ਵੱਡੇ ਪੱਧਰ ‘ਤੇ ਮੱਲਾਂ ਮਾਰ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਖਿਡਾਰੀਆਂ ਦੀ ਪ੍ਰਾਪਤੀ ਦਾ ਸਿਹਰਾ ਆਪਣੀ ਸਮੁੱਚੀ ਟੀਮ ਦੀ ਲਗਨ ਨੂੰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਟੀਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਫਲਤਾ ਦੇ ਨਵੇਂ ਮਾਪਦੰਡ ਸਥਾਪਤ ਕਰੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰੂਪਨਗਰ, ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਹੈਡ ਗ੍ਰੰਥੀ ਭਾਈ ਪਵਿੱਤਰ ਸਿੰਘ ਜੀ, ਰਜਿੰਦਰ ਸਿੰਘ ਧਰਮ ਪ੍ਰਚਾਰ ਵੈਲਫ਼ੇਅਰ ਸੁਸਾਇਟੀ ਘਨੋਲੀ,ਜਸਬੀਰ ਸਿੰਘ, ਨਰਿੰਦਰ ਸਿੰਘ ਬਾਜ਼ੀਦਪੁਰ, ਗੁਰਪ੍ਰੀਤ ਸਿੰਘ ਭਰਤਗੜ੍ਹ, ਕਮਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਬਾਜ ਖਾਲਸਾ, ਸੁਖਵਿੰਦਰ ਸਿੰਘ ਬਾਜ ਅਤੇ ਮਨਜਿੰਦਰ ਸਿੰਘ, ਨੈਸ਼ਨਲ ਕੋਚ ਯੋਗਰਾਜ ਸਿੰਘ, ਸ਼ੈਰੀ ਸਿੰਘ ਅਤੇ  ਹੋਰ ਪਤਵੰਤੇ ਸਜਣ ਹਾਜਰ ਸਨ। ਜਿਕਰਯੋਗ ਹੈ ਕਿ ਉਕਤ 10 ਹੋਣਹਾਰ ਖਿਡਾਰੀ ਪੰਜਾਬ ਗੱਤਕਾ ਟੀਮ ਲਈ ਚੁਣੇ ਗਏ ਸਨ। ਜਿੰਨ੍ਹਾ ਨੇ ਤਾਲਕਟੋਰਾ ਸਟੇਡੀਅਮ, ਦਿੱਲੀ ਵਿਖੇ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਮੈਡਲ ਪ੍ਰਾਪਤ ਕਰਕੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡਵੋਕੇਟ ਘੁੰਮਣ ਨੇ ਚੋਣ ਨਤੀਜੇ ‘ਤੇ ਸੰਤੁਸ਼ਟੀ ਜਤਾਈ, ਵੋਟਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦ
Next articleਸਹਾਇਕ ਕਮਿਸ਼ਨਰ ਨੂੰ ਦਿੱਤਾ ,ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ :- ਬਲਕਾਰ ਸਿੰਘ ਸਹੋਤਾ