HOME 30 ਜੂਨ ਤੋਂ ਪਹਿਲਾਂ ਲਾਭਪਾਤਰੀ ਈ ਕੇਵਾਈਸੀ ਕਰਵਾਉਣ-ਏਐਫਐਸਓ ਪਰਮਿੰਦਰ ਸਿੰਘ

30 ਜੂਨ ਤੋਂ ਪਹਿਲਾਂ ਲਾਭਪਾਤਰੀ ਈ ਕੇਵਾਈਸੀ ਕਰਵਾਉਣ-ਏਐਫਐਸਓ ਪਰਮਿੰਦਰ ਸਿੰਘ

ਪਰਮਿੰਦਰ ਸਿੰਘ

ਡੇਰਾਬੱਸੀ    (ਸਮਾਜ ਵੀਕਲੀ)   ਸੰਜੀਵ ਸਿੰਘ ਸੈਣੀ: ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜੇਕਰ 30 ਜੂਨ  ਤੱਕ ਈ ਕੇਵਾਈਸੀ ਨਹੀਂ ਕੀਤੀ ਜਾਂਦੀ ਤਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਮੁਫਤ ਕਣਕ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦਾ ਕਣਕ ਦਾ ਕੋਟਾ ਰੱਦ ਕਰ ਦਿੱਤਾ ਜਾਵੇਗਾ। ਇਸ ਸਬੰਧੀ ਏਐਫਐਸਓ ਪਰਮਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੀ ਮੁਫਤ ਕਣਕ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਆਪਣੇ ਨਜ਼ਦੀਕੀ ਡਿੱਪੂ ਵਿੱਚ ਜਾ ਕੇ 30 ਜੂਨ ਤੱਕ ਆਪਣਾ ਈ ਕੇਵਾਈਸੀ ਕਰਵਾ ਲੈਣ ।ਉਹਨਾਂ ਕਿਹਾ ਕਿ 30 ਜੂਨ ਤੱਕ ਈ ਕੇਵਾਈਸੀ ਨਾ ਕਰਵਾਉਣ ਵਾਲੇ ਲਾਭਤਰੀਆਂ ਦਾ ਕਣਕ ਦਾ ਕੋਟਾ ਰੱਦ ਕੀਤਾ ਜਾ ਸਕਦਾ ਹੈ। ਏਐਫਐਸਓ ਨੇ ਕਿਹਾ ਕਿ ਸਾਰੇ ਡਿਪੂ ਹੋਲਡਰ ਲਾਭਤਰੀਆਂ ਦਾ ਈਕੇਵਾਸੀ ਮੁਫਤ ਕਰ ਰਹੇ ਹਨ। ਉਹਨਾਂ ਹੋਰ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਨਜ਼ਦੀਕੀ ਡਿੱਪੂ ਵਿੱਚ  ਆਪਣੇ ਆਧਾਰ ਕਾਰਡ ਲੈ ਕੇ ਜਾਣ ਤੇ ਮਸ਼ੀਨਾਂ ਤੇ ਆਪਣਾ ਅੰਗੂਠਾ ਲਗਾ ਕੇ ਈਕੇਵਾਈਸੀ ਕਰਵਾਉਣ। ਤਾਂ ਜੋ ਉਹ ਭਵਿੱਖ ਵਿੱਚ ਰਾਸ਼ਨ ਕਾਰਡ ਦਾ ਫਾਇਦਾ ਲੈ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਮਿੰਨੀ ਕਹਾਣੀ – ਆਖਰੀ ਪੀੜ੍ਹੀ*
Next articleSAMAJ WEEKLY = 20/06/2025