HOME ਅਧਿਆਪਕ ਦੇ ਸਤਿਕਾਰ ਅਤੇ ਫਰਜ਼ਾਂ ਦੀ ਪ੍ਰਤੀਕ ਹੈ ਚਿੱਠੀ ਲਿੰਕਨ ਦੀ

ਅਧਿਆਪਕ ਦੇ ਸਤਿਕਾਰ ਅਤੇ ਫਰਜ਼ਾਂ ਦੀ ਪ੍ਰਤੀਕ ਹੈ ਚਿੱਠੀ ਲਿੰਕਨ ਦੀ

4

   (ਸਮਾਜ ਵੀਕਲੀ)    ਹਰੇਕ ਵਿਅਕਤੀ ਜਿੰਦਗੀ ਵਿੱਚ ਜੋ ਕੁੱਝ ਸੋਚਦਾ ਹੈ, ਉਸਨੂੰ ਹੀ ਲਾਗੂ ਕਰਨਾ ਲੋਚਦਾ ਹੈ। ਪਰ ਜਿਸ ਵਿਅਕਤੀ ਵਿੱਚ ਸਖਤ ਮਿਹਨਤ, ਇਮਾਨਦਾਰੀ, ਪੱਕਾ ਇਰਾਦਾ ਅਤੇ ਇਨਸਾਨੀਅਤ ਆਦਿ ਗੁਣ ਹੁੰਦੇ ਹਨ, ਉਹ ਆਪਣੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ। ਉਸ ਵਿਅਕਤੀ ਦੇ ਇਹ ਵਿਚਾਰ ਇਤਿਹਾਸ ਦੇ ਸੁਨਹਿਰੀ ਪੰਨੇ ਬਣਕੇ ਭਵਿੱਖ ਵਿੱਚ ਲੋਕਾਂ ਲਈ ਮਾਰਗ ਦਰਸਨ ਬਣਦੇ ਹਨ।
ਜੇਕਰ ਸੰਸਾਰ ਪੱਧਰ ਤੇ ਅਜਿਹੇ ਵਿਅਕਤੀਆਂ ਦੀ ਇਤਿਹਾਸਕ ਸੂਚੀ ਤੇ ਨਜਰ ਮਾਰੀਏ, ਤਾਂ 12 ਫਰਵਰੀ 1809 ਨੂੰ ਅਮਰੀਕਾ ਦੇ ਬਹੁਤ ਹੀ ਗਰੀਬ ਪਰਿਵਾਰ ਵਿੱਚ ਜਨਮੇ ਸ੍ਰੀ ਇਬਰਾਹਿਮ ਲਿੰਕਨ ਦਾ ਨਾਂ ਪਹਿਲੀ ਕਤਾਰ ਦੇ ਵਿਅਕਤੀਆਂ ਵਿੱਚ ਆਉਂਦਾ ਹੈ। ਬਚਪਨ ਵਿੱਚ ਕੁੱਝ ਅਹਿਮ ਘਟਨਾਵਾਂ ਜਿਵੇਂ ਕਿ ਅਫ਼ਰੀਕੀ ਮੂਲ ਦੇ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਉਤੇ ਹੁੰਦੇ ਜ਼ੁਲਮ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਸ੍ਰੀ ਲਿੰਕਨ ਉਪਰੋਕਤ ਗੁਣਾ ਦੇ ਪੱਕੇ ਧਾਰਨੀ ਬਣੇ। ਇਹਨਾਂ ਗੁਣਾ ਦੀ ਬਦੌਲਤ ਹੀ ਉਹ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚੇ। ਉਹ 6 ਮਾਰਚ 1861 ਤੋਂ 15 ਅਪ੍ਰੈਲ 1865 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਉਹਨਾਂ ਨੇ ਲਗਭਗ ਚਾਰ ਸਾਲ ਘਰੇਲੂ ਜੰਗ ਦਾ ਸਾਹਮਣਾ ਕਰਕੇ ਗੁਲਾਮੀ ਪ੍ਰਥਾ ਖਤਮ ਕੀਤੀ ਅਤੇ ਅਮਰੀਕਾ ਨੂੰ ਇਕੱਠਾ ਰੱਖਣ ਦਾ ਇਤਿਹਾਸ ਸਿਰਜਿਆ।

ਸ੍ਰੀ ਇਬਰਾਹਿਮ ਲਿੰਕਨ ਨੇ ਆਪਣੇ ਪੁੱਤਰ ਹੌਟਬ ਟੈਡ ਲਿੰਕਨ ਦੇ ਸਕੂਲ ਸ਼ੁਰੂ ਕਰਨ ਸਮੇਂ ਉਸਨੂੰ ਜਿੰਦਗੀ ਦੀਆਂ ਕੁੱਝ ਮਹੱਤਵਪੂਰਨ ਗੱਲਾ ਸਿਖਾਉਣ ਲਈ. ਉਸਦੇ ਅਧਿਆਪਕ ਨੂੰ ਬਹੁਤ ਹੀ ਸਤਿਕਾਰ ਸਹਿਤ ਸੰਬੋਧਨ ਕਰਕੇ ਇੱਕ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਦਰਜ ਪ੍ਰਮੁੱਖ ਵਿਚਾਰਾਂ ਦਾ ਭਾਵ ਅਰਥ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-“ਪਿਆਰੇ ਅਧਿਆਪਕ ਜੀ. ਸਿੱਖਿਆ ਇੱਕ ਸਾਹਸੀ ਕਾਰਜ ਹੈ ਜਿਹੜਾ ਉਸਦੇ ਪੁੱਤਰ ਨੂੰ ਮਹਾਂਦੀਪਾਂ ਤੋਂ ਪਾਰ ਲਿਜਾ ਸਕਦਾ ਹੈ। ਇਸ ਸਾਹਸ ਵਿੱਚ ਯੁੱਧ, ਦੁਖਾਂਤ ਅਤੇ ਦੁੱਖ ਸ਼ਾਮਿਲ ਹੋਣ ਕਾਰਨ, ਵਿਸ਼ਵਾਸ, ਪਿਆਰ ਅਤੇ ਹਿੰਮਤ ਦੀ ਲੋੜ ਹੋਵੇਗੀ। ਤੁਸੀ ਮੇਰੇ ਪੁੱਤਰ ਨਾਲ ਨਰਮੀ ਨਾਲ ਪੇਸ਼ ਆਉਣਾ, ਪਰ ਉਸਨੂੰ ਲਾਡ ਬਿਲਕੁੱਲ ਨਹੀਂ ਲਡਾਉਣਾ ਕਿਉਂਕਿ ਮਜ਼ਬੂਤ ਸਟੀਲ ਕੇਵਲ ਅਗਨੀ ਪ੍ਰੀਖਿਆ ਰਾਹੀ ਹੀ ਬਣਦੀ ਹੈ। ਉਸਨੂੰ ਕਿਤਾਬਾਂ ਦੀ ਮਹਾਨਤਾ ਬਾਰੇ ਸਿਖਾਓ ਅਤੇ ਸਮਝਾਉਣਾ ਕਿ ਸਕੂਲ ਵਿੱਚ ਨਕਲ ਮਾਰਕੇ ਪਾਸ ਹੋਣ ਨਾਲੋਂ ਛੇਲ ਹੋਣਾ ਵੱਧ ਮਾਣਯੋਗ ਹੈ। ਮੇਰੇ ਪੁੱਤਰ ਵਿੱਚ ਅਜਿਹੀ ਤਾਕਤ ਭਰਨ ਦੀ ਕੋਸਿਸ ਕਰਨੀ ਕਿ ਉਹ ਕਦੇ
ਵੀ ਕਿਸੇ ਭੀੜ ਮਗਰ ਨਾ ਲੱਗੇ, ਉਹ ਸਭ ਦੀ ਗੱਲ ਸੁਣੇ, ਸੱਚ ਦੀ ਕਸੌਟੀ ‘ਤੇ ਪਰਖੇ ਅਤੇ ਸਹੀ ਗੱਲ ਹੀ ਸਵੀਕਾਰ ਕਰੇ।

ਉਸਨੂੰ ਹਮੇਸ਼ਾ ਖੁਦ ‘ਤੇ ਗੋਰਵਮਈ ਵਿਸ਼ਵਾਸ ਰੱਖਣਾ ਸਿਖਾਓ ਤਾਂ ਜੋ ਉਸਦਾ ਮਾਨਵਤਾ ਵਿੱਚ ਡੂੰਘਾ ਵਿਸਵਾਸ ਹੋ ਸਕੇ। ਉਸਨੂੰ ਆਪਣੀ ਤਾਕਤ ਅਤੇ ਬੁੱਧੀ ਨੂੰ ਸਭ ਤੋਂ ਵੱਧ ਕੀਮਤ ਵਾਲੇ ਨੂੰ ਵੇਚਣਾ ਸਿਖਾਓ, ਪਰ ਆਪਣੇ ਜਜਬਿਆਂ ਅਤੇ ਆਤਮਾ ਦਾ ਕਦੇ ਮੁੱਲ ਨਾ ਪਾਉਣਾ ਵੀ ਸਿਖਾਓ। ਉਸਨੂੰ ਸਿਖਉਣਾ ਕਿ ਕਮਾਈ ਕੀਤੇ 10 ਸੈਂਟ ਲੱਭੇ ਹੋਏ ਇੱਕ ਡਾਲਰ ਨਾਲ ਕੀਤੇ ਜਿਆਦਾ ਕੀਮਤੀ ਹਨ।

ਉਸਨੂੰ ਹਮੇਸ਼ਾਂ ਖੁਦ ‘ਤੇ ਗੌਰਵਮਈ ਵਿਸ਼ਵਾਸ ਰੱਖਣਾ ਸਿਖਾਓ ਤਾਂ ਜੋ ਉਸਦਾ ਮਾਨਵਤਾ ਵਿੱਚ ਡੂੰਘਾ ਵਿਸਵਾਸ ਹੋ ਸਕੇ। ਉਸਨੂੰ ਆਪਣੀ ਤਾਕਤ ਅਤੇ ਬੁੱਧੀ ਨੂੰ ਸਭ ਤੋਂ ਵੱਧ ਕੀਮਤ ਵਾਲੇ ਨੂੰ ਵੇਚਣਾ ਸਿਖਾਓ, ਪਰ ਆਪਣੇ ਜਜਬਿਆਂ ਅਤੇ ਆਤਮਾ ਦਾ ਕਦੇ ਮੁੱਲ ਨਾ ਪਾਉਣਾ ਵੀ ਸਿਖਾਓ। ਉਸਨੂੰ ਸਿਖਉਣਾ ਕਿ ਕਮਾਈ ਕੀਤੇ 10 ਸੈਂਟ ਲੱਭੇ ਹੋਏ ਇੱਕ ਡਾਲਰ ਨਾਲੋਂ ਕੀਤੇ ਜਿਆਦਾ ਕੀਮਤੀ ਹਨ।

ਉਸਨੂੰ ਜਿੱਤ ਦਾ ਆਨੰਦ ਮਾਨਣਾਂ ਅਤੇ ਹਾਰ ਨੂੰ ਸਵੀਕਾਰ ਕਰਨਾ ਸਿਖਾਓ। ਉਸਨੂੰ ਉਦਾਸ ਪਲਾਂ ਵਿੱਚ ਹੱਸਣਾ ਸਿਖਾਓ। ਉਸਨੂੰ ਸਾਊ ਵਿਅਕਤੀਆਂ ਨਾਲ ਸਾਊ ਹੋਣਾ ਅਤੇ ਕਠੋਰ ਵਿਅਕਤੀਆਂ ਨਾਲ ਕਠੋਰ ਹੋਣਾ ਸਿਖਾਓ। ਉਸਨੂੰ ਸਨਕੀ ਲੋਕਾਂ ਦਾ ਮਜਾਕ ਉਡਾਉਣਾ ਸਿਖਉਣਾ, ਪਰ ਖੁਦ ਨੂੰ ਮੀਆਂ ਮਿੱਠੂ ਹੋਣ ਤੋਂ ਵਰਜ ਕੇ ਰੱਖਣਾ। ਉਸਨੂੰ ਵੰਗਾਰਾ ਕਬੂਲਣ ਲਈ ਬੇਸਬਰ ਹੋਣ ਦੇਣਾ, ਪਰ ਦਲੇਰ ਬਣਨ ਲਈ ਸਬਰ ਰੱਖਣਾ ਸਿਖਾਉਣਾ।

ਪਿਆਰੇ ਅਧਿਆਪਕ ਜੀ, ਇਹ ਇੱਕ ਬਹੁਤ ਵੱਡਾ ਕਾਰਜ ਹੈ, ਪਰ ਤੁਸੀਂ ਹੀ ਵੇਖਣਾ ਹੈ ਕਿ ਇਸਨੂੰ ਵਧੀਆ ਢੰਗ ਨਾਲ ਕਿਵੇਂ ਕਰ ਸਕਦੇ ਹੋ। ਪਰ ਉਸਨੂੰ ਕੁੱਝ ਵਿਹਲਾ ਸਮਾਂ ਵੀ ਜਰੂਰ ਦੇਣਾ ਤਾਂ ਜੋ ਆਕਾਸ਼ ਵਿੱਚ ਉਡਦੇ ਪੰਛੀਆਂ, ਸੂਰਜ ਦੀ ਧੁੱਪ ਵਿੱਚ ਕਾਰਜਸ਼ੀਲ ਮਧੂਮੱਖੀਆਂ ਅਤੇ ਪਹਾੜੀਆਂ ‘ਤੇ ਖਿੜੇ ਫੁੱਲਾਂ ਦੇ ਸਦੀਵੀ ਰਹੱਸ ਬਾਰੇ ਵੀ ਸੋਚ ਸਕੇ।”

ਇਸ ਤਰ੍ਹਾਂ ਇੱਕ ਇਤਿਹਾਸਕ ਦਸਤਾਵੇਜ ਬਣੀ ਸ੍ਰੀ ਲਿੰਕਨ ਦੀ ਇਸ ਚਿੱਠੀ ਵਿਚੋਂ, ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨ ਲਈ ਅਧਿਆਪਕ ਦੇ ਫਰਜ਼ ਅਤੇ ਮਾਪਿਆਂ ਵੱਲੋਂ ਅਧਿਆਪਕ ਦੇ ਸਤਿਕਾਰ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਇਸ ਲਈ ਸਮੂਹ ਅਧਿਆਪਕਾਂ ਵੱਲੋਂ ਸਿੱਖਿਆ ਖੇਤਰ ਵਿੱਚ ਆਪਣੇ ਫਰਜ਼ ਪੂਰਨ ਤਨਦੇਹੀ ਨਾਲ ਨਿਭਾਉਂਦੇ ਹੋਏ ਵਿਦਿਆਰਥੀਆਂ ਵਿੱਚ ਉਪਰੋਕਤ ਸਾਰੇ ਚੰਗੇ ਗੁਣ ਪੈਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਸਿੱਖਿਆ ਦਾ ਅਸਲੀ ਉਦੇਸ਼ ਪੂਰਾ ਕੀਤਾ ਜਾ ਸਕਦਾ ਹੈ ਅਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਹੋਵੇਗੀ।

ਬਲਵਿੰਦਰ ਕੌਰ
ਲੈਕਚਰਾਰ ਅਰਥਸ਼ਾਸਤਰ
ਸਰਕਾਰੀ ਸੀਨੀ: ਸੈਕੰ: ਸਕੂਲ,
ਪੱਕਾ ਕਲਾਂ (ਬਠਿੰਡਾ)
ਮੋਬਾਇਲ ਨੰਬਰ : 8146700303

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਵਿਸ਼ਵ ਖੂਨਦਾਤਾ ਦਿਵਸ ਮੌਕੇ ਖੂਨਦਾਨੀ ਸਨਮਾਨਿਤ*
Next articleਕਿਸ਼ੋਰੀ ਲਾਲ ਸ਼ਰਮਾ ਨੇ ਆਸ਼ੂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅਨੇਕਾਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਵਰਕਰਾਂ ਨਾਲ ਰਾਬਤਾ ਬਣਵਾਇਆ