HOME ਕਿਸ਼ੋਰੀ ਲਾਲ ਸ਼ਰਮਾ ਨੇ ਆਸ਼ੂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅਨੇਕਾਂ...

ਕਿਸ਼ੋਰੀ ਲਾਲ ਸ਼ਰਮਾ ਨੇ ਆਸ਼ੂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅਨੇਕਾਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਵਰਕਰਾਂ ਨਾਲ ਰਾਬਤਾ ਬਣਵਾਇਆ

4

ਰਾਜਗੁਰੂ ਨਗਰ ਵਿੱਚ ਬਾਵਾ, ਜੱਗਾ, ਸੋਨੀ ਨੇ ਹਰ ਬੂਹੇ ‘ਤੇ ਦਸਤਕ ਦੇ ਕੇ ਕਾਂਗਰਸ ਪਾਰਟੀ ਲਈ ਵੋਟ ਮੰਗੀ

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਕਿਸ਼ੋਰੀ ਲਾਲ ਸ਼ਰਮਾ ਮੈਂਬਰ ਪਾਰਲੀਮੈਂਟ ਅਮੇਠੀ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੀ ਜਿਮਣੀ ਚੋਣ ਵਿੱਚ ਨਿਭਾਇਆ ਜਾ ਰਿਹਾ ਰੋਲ ਚੋਣ ਮੁਹਿੰਮ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ। ਇਹ ਸ਼ਬਦ ਉਹਨਾਂ ਵੱਲੋਂ ਕਾਂਗਰਸ ਦੇ ਮੁੱਖ ਦਫਤਰ ਵਿੱਚ ਵਰਕਰਾਂ ਨਾਲ ਸਾਂਝੀਆਂ ਕੀਤੀਆਂ ਵਿਚਾਰਾਂ ਸਮੇਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਨੇ ਕਹੇ। ਇਸ ਸਮੇਂ ਸ਼੍ਰੀ ਸ਼ਰਮਾ ਨਾਲ ਕਲਿਆਣ ਸਿੰਘ ਗਾਂਧੀ ਵਿਸ਼ੇਸ਼ ਤੌਰ ‘ਤੇ ਚੋਣ ਜਲਸਿਆਂ ਵਿੱਚ ਪਹੁੰਚੇ ਸਨ। ਸ਼੍ਰੀ ਬਾਵਾ ਨੇ ਕਿਹਾ ਕਿ ਗੁਰਜੀਤ ਸਿੰਘ ਰਾਣਾ ਦੀ ਯੋਗ ਅਗਵਾਈ ਵਰਕਰਾਂ ਵਿੱਚ ਜੋਸ਼ ਭਰ ਰਹੀ ਹੈ ਜਦਕਿ ਭਾਰਤ ਭੂਸ਼ਣ ਆਸ਼ੂ ਦੀ ਸਖਤ ਮਿਹਨਤ, ਤਜਰਬਾ, ਲਗਨ ਵੀ ਰੰਗ ਦਿਖਾਏਗਾ। ਉਹਨਾਂ ਕਿਹਾ ਕਿ ਪੰਜਾਬ ਭਰ ਤੋਂ ਕਾਂਗਰਸੀ ਨੇਤਾ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਹਨ। ਬਾਵਾ ਨੇ ਅੱਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸੋਨੀ ਗਾਲਿਬ, ਪ੍ਰਿੰਸੀਪਲ ਇੰਦਰਜੀਤ ਕੌਰ, ਮੋਹਨ ਸਿੰਘ ਖੰਡੂਰ, ਹਰਨੇਕ ਸਿੰਘ ਸਰਾਭਾ, ਯੂਥ ਨੇਤਾ ਚਾਵਲਾ ਸਰਪੰਚ ਬਲੀਪੁਰ, ਰਿੱਕੀ ਚੌਹਾਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਆਦਿ ਕਾਂਗਰਸੀ ਨੇਤਾਵਾਂ ਨਾਲ ਰਾਜਗੁਰੂ ਨਗਰ ਵਿਖੇ ਘਰ-ਘਰ ਜਾ ਕੇ ਉਥੋਂ ਦੇ ਵਸਨੀਕਾਂ ਨਾਲ ਸੰਪਰਕ ਕੀਤਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ  ਲਈ ਵੋਟਾਂ ਮੰਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਧਿਆਪਕ ਦੇ ਸਤਿਕਾਰ ਅਤੇ ਫਰਜ਼ਾਂ ਦੀ ਪ੍ਰਤੀਕ ਹੈ ਚਿੱਠੀ ਲਿੰਕਨ ਦੀ
Next article*ਜੱਥੇ. ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸੁਖਬੀਰ ਬਾਦਲ ਨੇ ਹਲਕਾ ਪੱਛਮੀ ਦੇ ਵੋਟਰਾਂ ਦੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ *