(ਸਮਾਜ ਵੀਕਲੀ) ਵਿਸ਼ਵਾਸ ਅਤੇ ਭਰੋਸਾ ਤਦ ਹੀ ਬਣਦਾ ਹੈ ਜਦੋਂ ਵਿਅਕਤੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਾ ਹੈ। ਝੂਠ ਨਾਲ ਮਿਲੀ ਛੂਟ ਖੋਹੀ ਵੀ ਜਾ ਸਕਦੀ ਹੈ। ਸੱਚ ਦੇ ਰਾਹ ਚਾਹੇ ਥੋੜ੍ਹਾ ਠੋਸਦਾਰ ਹੋਵੇ, ਪਰ ਆਖ਼ਰਕਾਰ ਇੱਜ਼ਤ ਦਾ ਰਾਹ ਬਣਦਾ ਹੈ। ਇਹੋ ਜਿਹਾ ਹੀ ਵਾਪਰਿਆ
ਗੁਰੂ ਨਾਨਕ ਕਾਲਜ ਵਿੱਚ ਪ੍ਰੋਫੈਸਰ ਸਤਨਾਮ ਸਿੰਘ ਨਾਲ ਜਿਸ ਪ੍ਰੀਖਿਆ ਡਿਊਟੀ ਲਈ ਬਾਹਰਲੇ ਸੈਂਟਰ ‘ਤੇ ਪ੍ਰੀਖਿਆ ਡਿਊਟੀ ਲਈ ਭੇਜਿਆ ਗਿਆ। ਉਹ ਲਗਾਤਾਰ ਆਪਣੇ ਪ੍ਰੀਖਿਆ ਕੇਂਦਰ ਤੇ ਡਿਊਟੀ ਤੇ ਤਾਇਨਾਤ ਸਨ । ਹਰ ਦਿਨ ਤੋਂ ਉਹ ਆਪਣੇ ਕੰਮ ਲਈ ਜ਼ਿੰਮੇਵਾਰੀ ਨਾਲ ਨਿਭਾਉਂਦਾ ਰਿਹਾ।
ਪਰ ਇੱਕ ਦਿਨ ਕਾਲਜ ਦੇ ਇੱਕ ਹੋਰ ਅਧਿਆਪਕ ਪ੍ਰੋਫੈਸਰ ਹਰਪਾਲ ਸਿੰਘ ਨੇ ਪ੍ਰਿੰਸੀਪਲ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਕਿ ਸਤਨਾਮ ਸਿੰਘ ਨੇ ਡਿਊਟੀ ‘ਤੇ ਜਾਣ ਦੀ ਝੂਠੀ ਗੱਲ ਕਹੀ ਸੀ ਅਤੇ ਅਸਲ ਵਿੱਚ ਸਤਨਾਮ ਸਿੰਘ ਨੂੰ ਅਚਾਨਕ ਕਿਸੇ ਨਿੱਜੀ ਕੰਮ ਲਈ ਆਪਣੇ ਨਿੱਜੀ ਕਾਲਜ ਵਿੱਚ ਹੀ ਫਿਰ ਆਉਣਾ ਪਿਆ।
ਇਹ ਗੱਲ ਸੁਣ ਕੇ ਪ੍ਰਿੰਸੀਪਲ ਡਾ. ਰਣਜੀਤ ਕੌਰ ਨੇ ਤੁਰੰਤ ਹੀ ਪੋਸਟ ਆਫਿਸ ਰਜਿਸਟਰ ਰਿਕਾਰਡ ਅਤੇ ਜਿਨ੍ਹਾਂ ਅਧਿਆਪਕਾਂ ਨੇ ਡਿਊਟੀ ਲਈ ਭੇਜਿਆ ਗਿਆ ਸੀ, ਉਹਨਾਂ ਦੇ ਸੈਂਟਰਾਂ ‘ਤੇ ਕਾਲ ਕਰਵਾਈ। ਕੁਝ ਘੰਟਿਆਂ ‘ਚ ਪਤਾ ਲੱਗ ਗਿਆ ਕਿ ਸਤਨਾਮ ਸਿੰਘ ਅੱਜ ਸੇਂਟਰ ਵਿੱਚ ਗੈਰਹਾਜ਼ਰ ਸਨ।
ਪ੍ਰਿੰਸੀਪਲ ਨੇ ਉਨ੍ਹਾਂ ਨੂੰ ਦਫ਼ਤਰ ਬੁਲਾਇਆ। ਜਦ ਉਹ ਅਗਲੇ ਦਿਨ ਕਾਲਜ ਵਾਪਸ ਆਏ, ਤਾਂ ਸਾਹਮਣੇ ਹੀ ਹਰਪਾਲ ਸਿੰਘ ਖੜਾ ਸੀ। ਪ੍ਰਿੰਸੀਪਲ ਨੇ ਸਿੱਧਾ ਸਵਾਲ ਕੀਤਾ, “ਤੁਸੀਂ ਕੱਲ ਡਿਊਟੀ ਕਿਉਂ ਨਹੀਂ ਪਹੁੰਚੇ ?”
ਸਤਨਾਮ ਸਿੰਘ ਨੇ ਕਿਹਾ ਕਿ ਉਸ ਨੂੰ ਅਚਾਨਕ ਵਿਭਾਗ ਦੇ ਸੰਬੰਧ ਵਿੱਚ ਕੋਈ ਜ਼ਰੂਰੀ ਕੰਮ ਆ ਗਿਆ ਸੀ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਉਂ ਪਹਿਲਾਂ ਤੋਂ ਜਾਣਕਾਰੀ ਨਹੀਂ ਦਿੱਤੀ, ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਪ੍ਰੀਖੀਆ ਸੇਂਟਰ ਨੂੰ ਕਾਲ ਕਰ ਦਿੱਤੀ ਸੀ, ਜਵਾਬ ਦੇਣ ਤੇ ਪ੍ਰਿੰਸੀਪਲ ਜੀ ਨੇ ਸਿਹਮਤੀ ਪ੍ਰਗਟ ਨਾ ਕੀਤੀ।
ਹਰਪਾਲ ਨੇ ਹੌਲੀ ਜਿਹੀ ਖੱਚਰੀ ਹਾਸੀ ਹੱਸਦਿਆਂ ਪ੍ਰਿੰਸੀਪਲ ਜੀ ਪ੍ਰਤੀ ਆਪਣੀ ਚਾਪਲੂਸੀ ਕਰਦਿਆਂ ਕਿਹਾ, “ਮੈਂ ਤਾਂ ਸਿਰਫ਼ ਸੱਚ ਦੱਸਿਆ ਸੀ, ਕਿਉਂਕਿ ਇਹ ਕਾਲਜ ਦੀ ਇਮਾਨਦਾਰੀ ਅਤੇ ਵਿਦਿਆਰਥੀਆਂ ਦੇ ਭਵਿੱਖ ਦੀ ਗੱਲ ਹੈ।”
ਸਤਨਾਮ ਸਿੰਘ ਨੇ ਮੁੜ ਕਿਹਾ ਕਿ ਮੇਰੇ ਲਈ ਆਪਣੇ ਕਾਲਜ ਦਾ ਵਿਭਾਗ ਪਹਿਲਾਂ ਹੈ ਦੂਜੇ ਕਾਲਜ ਵਿੱਚ ਪ੍ਰੀਖਿਆ ਡਿਊਟੀ ਬਾਅਦ ਵਿੱਚ।
ਇਹ ਸ਼ਬਦ ਸੁਣ ਹਰਪਾਲ ਸਿੰਘ ਦੇ “ਮੂੰਹ ਤੋਂ ਮੱਖੀ ਨਾ ਉਡੀ” ਉਹ ਚੁੱਪ ਚਾਪ ਖੜ੍ਹਾ ਰਿਹਾ।
ਪ੍ਰਿੰਸੀਪਲ ਨੇ ਸਤਨਾਮ ਸਿੰਘ ਨੂੰ ਇੱਕ ਲਿਖਤੀ ਸਫਾਈ ਦੇਣ ਲਈ ਕਿਹਾ ਅਤੇ ਵਿਭਾਗ ਦੇ ਮੁਖੀ ਨੂੰ ਵੀ ਇਸ ਮਾਮਲੇ ਦੀ ਜਾਂਚ ਕਰਨ ਲਈ ਆਦੇਸ਼ ਦਿੱਤੇ।
ਸਤਨਾਮ ਨੇ ਲਿਖਤੀ ਰੂਪ ਵਿੱਚ ਜਵਾਬ ਦੇ ਦਿੱਤਾ ਨਾਲ ਵਿਭਾਗ ਦੇ ਮੁਖੀ ਨੇ ਵੀ ਸਹਿਮਤੀ ਪ੍ਰਗਟ ਕਰ ਦਿੱਤੀ। ਪਰ ਉਹ ਦੂਜਿਆਂ ਦੀ ਤਰ੍ਹਾਂ ਚਾਪਲੂਸੀ ਕਰਨ ਦੀ ਥਾਂ ਨਾਲ ਖੜ੍ਹੇ ਹਰਪਾਲ ਸਿੰਘ ਪ੍ਰੋਫੈਸਰ ਆਦਿ ਸਾਥੀਆਂ ਵਾਂਗ ਚੁਗਲਖੋਰ ਅਤੇ ਪ੍ਰਿੰਸੀਪਲ ਦੀ ਕੀਤੀ ਚਾਪਲੂਸੀ ਬਾਰੇ ਕੁੱਝ ਨਾ ਕਹਿ ਸਕਿਆ । ਕਿਉਂ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਹ ਵੀ ਉਸੇ ਤਰ੍ਹਾਂ ਦਾ ਚਾਪਲੂਸ ਬਣੇ ਜਿਵੇਂ ਉਸ ਦੇ ਕੁੱਝ ਸਾਥੀ ਹਨ । ਇਸ ਤਰ੍ਹਾਂ ਸਤਨਾਮ ਸਿੰਘ ਦੀ ਇਮਾਨਦਾਰੀ ਨਾਲ ਦਿੱਤੇ ਲਿਖਤੀ ਜਵਾਬ ਅਤੇ ਹੋਂਸਲੇ ਨੇ ਉਸ ਦਾ ਬਾਲ ਨਾ ਵਿੰਗਾਂ ਹੋਣ ਦਿੱਤਾ ਅਤੇ ਉਸ ਦੇ ਇਮਾਨਦਾਰੀ ਨਾਲ ਦਿੱਤੇ ਜਵਾਬ ਨੇ ਉਸ ਦਾ ਇੱਜ਼ਤ ਅਤੇ ਕੱਦ ਨੂੰ ਹੋਰ ਉੱਚਾ ਕਰ ਦਿੱਤਾ ਜਦੋਂ ਕਿ ਹਰਪਾਲ ਨੂੰ ਸ਼ਰਮਿੰਦਗੀ ਝੱਲਣੀ ਪਈ। ਚਾਹੇ ਲੱਖ ਮੁਸਬਿਤ ਹੋਣ ਪਰ ਹੋਂਸਲੇ ਅਤੇ ਸੱਚ ਦਾ ਸਾਥ ਨਹੀਂ ਛੱਡਣਾ ਚਾਹੀਦਾ।
ਅਸਿਸਟੈਂਟ ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



