HOME ਰੱਬ ਦੀ ਰੂਹ ਕੁਦਰਤ 

ਰੱਬ ਦੀ ਰੂਹ ਕੁਦਰਤ 

2
ਮੰਜੂ ਰਾਇਕਾ

   (ਸਮਾਜ ਵੀਕਲੀ)   ਕੁਦਰਤ ਰੱਬ ਦੀ ਇੱਕ ਅਜਿਹੀ ਕਲਾ ਹੈ।ਜਿਸ ਦੇ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਸਾਡਾ ਆਸਮਾਨ, ਧਰਤੀ, ਪਾਣੀ, ਹਵਾ, ਪਹਾੜ, ਦਰੱਖਤ, ਪੰਛੀ, ਫੁੱਲ ਤੇ ਹਰ ਓਹ ਜੀਵ ਹੈ ਜੋ ਇਸ ਸੰਸਾਰ ਵਿੱਚ ਵੱਸ ਰਿਹਾ ਹੈ। ਕੁਦਰਤ ਸਿਰਫ਼ ਦ੍ਰਿਸ਼ਟੀਆਂ ਲਈ ਸੋਹਣੀ ਨਹੀਂ, ਸਗੋਂ ਇਹ ਸਾਨੂੰ ਜੀਵਨ ਦਿੰਦੀ ਹੈ।ਜਦੋਂ ਅਸੀਂ ਸਵੇਰੇ ਦੀ ਠੰਢੀ ਹਵਾ ਮਹਿਸੂਸ ਕਰਦੇ ਹਾਂ, ਪੈਰਾਂ ਹੇਠਾਂ ਹਰੀ-ਹਰੀ ਘਾਸ ਨੂੰ ਛੁਹਿੰਦਿਆਂ ਚਲਦੇ ਹਾਂ, ਜਾਂ ਰਾਤ ਨੂੰ ਤਾਰੇ ਗਿਣਦੇ ਹਾਂ ।ਇਹ ਸਭ ਕੁਦਰਤ ਦੀਆਂ ਅਨਮੋਲ ਭੇਟਾਂ ਹਨ। ਕੁਦਰਤ ਸਾਨੂੰ ਸਿਖਾਉਂਦੀ ਹੈ। ਸਬਰ ਨਾਲ ਜਿਉਣਾ, ਜ਼ਿੰਦਗੀ ਦਾ ਲਹਿਜ਼ਾ, ਹੱਸਦੇ ਵੱਸਦੇ ਰਹਿਣਾ। ਪਰ ਅੱਜ ਅਸੀਂ ਕੁਦਰਤ ਤੋਂ ਜਿਨ੍ਹਾਂ ਲਾਭ ਲੈ ਰਹੇ ਹਾਂ, ਉਸਦੀ ਸੰਭਾਲ ਨਹੀਂ ਕਰ ਰਹੇ। ਦਰੱਖਤਾਂ ਦੀ ਕੱਟਾਈ, ਪਾਣੀ ਦੀ ਬਰਬਾਦੀ, ਵਾਯੂ ਪ੍ਰਦੂਸ਼ਣ, ਤੇ ਜੰਗਲੀ ਜੀਵਾਂ ਦਾ ਨਾਸ ਕਰ ਕੇ ਅਸੀਂ ਆਪਣੀ ਹੀ ਜੜਾਂ ਕੱਟ ਰਹੇ ਹਾਂ।ਜੇਕਰ ਅਸੀਂ ਅਜੇ ਵੀ ਨਹੀਂ ਸੰਭਲੇ, ਤਾਂ ਇਹ ਸੁੰਦਰ ਕੁਦਰਤ ਸਾਡੀਆਂ ਅੱਖਾਂ ਅੱਗੇ ਹੀ ਵਿਨਾਸ਼ ਦੀ ਓਰ ਵੱਧ ਰਹੀ ਹੈ। ਕੁਦਰਤ ਦੀ ਰੱਖਿਆ ਸਾਡੀ ਪਹਿਲੀ ਨੈਤਿਕ ਜ਼ਿੰਮੇਵਾਰੀ ਹੈ।ਹਰੇਕ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਕੁਦਰਤ ਦੀ ਸੰਭਾਲ ਕਰੇ। ਅਸੀਂ ਛੋਟੇ-ਛੋਟੇ ਕੰਮਾਂ ਰਾਹੀਂ ਵੱਡਾ ਬਦਲਾਅ ਲਿਆ ਸਕਦੇ ਹਾਂ। ਜਿਵੇਂ ਕਿ: ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣਾ,ਪਲਾਸਟਿਕ ਦੀ ਵਰਤੋਂ ਘਟਾਉਣਾ,ਪਾਣੀ ਤੇ ਬਿਜਲੀ ਦੀ ਬਚਤ ਘੱਟ ਕਰਨਾ ਜਾ ਲੋੜ ਅਨੁਸਾਰ ਕਰਨਾ,ਵਾਤਾਵਰਣ-ਮਿਤਰ ਰੀਤੀਆਂ ਅਪਣਾਉਣਾ।ਜਾਨਵਰਾਂ ਤੇ ਪੰਛੀਆਂ ਨਾਲ ਦਇਆ ਭਰਿਆ ਵਿਵਹਾਰ ਕਰਨਾ। ਜੇਕਰ ਅਸੀਂ ਆਪਣੀ ਜ਼ਿੰਦਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤ ਦੀ ਸੰਭਾਲ ਕਰਨ ਦੀ ਲੋੜ ਹੈ। ਅੱਜ ਦੇ ਸਮੇਂ ਵਿੱਚ ਕੁਦਰਤ ਨੂੰ ਮਨੁੱਖ ਦੀ ਸਭ ਤੋਂ ਲੋੜ ਹੈ। ਅਸੀਂ ਕੁਦਰਤ ਦਾ ਜੋ ਨੁਕਸਾਨ ਕਰ ਰਹੇ ਹਾਂ ਉਸਦੀ ਭਰਪਾਈ ਸਾਨੂੰ ਹੀ ਕਰਨੀ ਪਵੇਗੀ। ਦਿਨੋਂ ਦਿਨ ਵਧ ਰਹੀ ਗਰਮੀ ਇਸਦੀ ਪਹਿਲੀ ਉਦਾਹਰਣ ਹੈ। ਰੁਖਾਂ ਦੀ ਕਟਾਈ ਕਾਰਨ ਤਾਪਮਾਨ ਵਧ ਰਿਹਾ ਹੈ।

ਮੰਜੂ ਰਾਇਕਾ।
ਭਿੰਡਰਾਂ (ਸੰਗਰੂਰ)।
ਮੋ ਨੰਬਰ:-7626053713 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਚਰਚਾ ਵਿੱਚ ਆਇਆ ਮੈਗਜ਼ੀਨ ਚਰਚਾ ਕੌਮਾਂਤਰੀ” – ਪੰਜਾਬੀ ਸਾਹਿਤਕ ਮੈਗਜ਼ੀਨ।
Next article~~ ਪਰਦਾ~~