HOME ਮਨਜੀਤ ਕੌਰ ਤੇ ਸੁਮਿਤ ਕੁਮਾਰ ਦਰਜਨਾਂ ਸਾਥੀਆਂ ਸਮੇਤ ਚਰਨਜੀਤ ਚੰਨੀ ਜੀ ਦੀ...

ਮਨਜੀਤ ਕੌਰ ਤੇ ਸੁਮਿਤ ਕੁਮਾਰ ਦਰਜਨਾਂ ਸਾਥੀਆਂ ਸਮੇਤ ਚਰਨਜੀਤ ਚੰਨੀ ਜੀ ਦੀ ਅਗਵਾਈ ਚ ਕਾਂਗਰਸ ਚ ਹੋਏ ਸ਼ਾਮਿਲ

11

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਜਿੱਤਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਹਨ, ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਇਸੇ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈੰਬਰ ਚਰਨਜੀਤ ਸਿੰਘ ਚੰਨੀ ਨੇ ਆਮ ਪਾਰਟੀ ਨੂੰ ਸੰਨ ਲਾਉਂਦੇ ਹੋਏ ਦਰਜਨਾਂ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਚ ਸ਼ਾਮਿਲ ਕਰ ਲਿਆ ਹੈ । ਲੁਧਿਆਣਾ ਪੱਛਮੀ ਚ ਮਹਿਲਾ ਆਗੂ ਮਨਜੀਤ ਕੌਰ ਦੇ ਗ੍ਰਹਿ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਭਾਰਤ ਭੂਸ਼ਣ ਆਸ਼ੂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੰਕਾਰ ਟੁੱਟੇਗਾ ਤੇ ਵੱਡੀ ਲੀਡ ਨਾਲ ਆਸ਼ੂ ਦੀ ਜਿੱਤ ਹੋਵੇਗੀ। ਇਸ ਮੌਕੇ ਸਾਬਕਾ ਲੋਕ ਸਭਾ ਮੈੰਬਰ ਮੁਹੰਮਦ ਸਦੀਕ,ਰਜਿੰਦਰ ਸੰਧੂ ਫਿਲੌਰ,ਅਮਰੀਕ ਸਿੰਘ ਥਲਾ,ਨੰਬਰਦਾਰ ਪ੍ਰੇਮ ਕੁਮਾਰ,ਰਜਨੀਸ਼ ਸਿੰਗਲਾ,ਮਹਿਲਾ ਆਗੂ ਪ੍ਰੀਤੀਕਾ,ਬਿਮਲਾ ਰਾਣੀ,ਮੱਖਣ ਸਿੰਘ,ਰਮਨ,ਹਰਮੇਸ਼ ਲਾਕ,ਜਤਿੰਦਰ ਸਿੰਘ,ਹਰਵਿੰਦਰ ਕੌਰ,ਰੋਹਿਤ,ਅਕਸ਼ੈ ਭੰਡਾਰੀ,ਬਲਵਿੰਦਰ ਸਿੰਘ, ਮਨਜੀਤ ਸਿੰਘ ਖਾਲਸਾ ਮੈੰਬਰ ਪੰਚਾਇਤ ਛੋਕਰਾਂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਆਯੋਜਿਤ
Next articleਪਿੰਡ-ਗਰਾਂ