HOME ਧੂਰੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸਨ ਦੀ ਮੀਟਿੰਗ

ਧੂਰੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸਨ ਦੀ ਮੀਟਿੰਗ

3

ਧੂਰੀ    (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ ਮਿਤੀ 5 ਜੂਨ ਨੂੰ ਐਸੋਸ਼ੀਏਸ਼ਨ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸੁਰਿੰਦਰ ਸ਼ਰਮਾਂ ਜੀ ਹਰਚੰਦਪੁਰਾ ਨੇ ਪੁਰਾਣੇ ਗੀਤ ਸੁਣਾਏ, ਉਪਰੰਤ ਕਿਉਂਕਿ ਉਹ ਆਸਟ੍ਰੇਲੀਆ ਤੋਂ ਹੁਣੇ ਹੀ ਆਪਣੇ ਬੱਚਿਆਂ ਕੋਲੋਂ ਵਾਪਸ ਆਏ ਹਨ,ਤੇ ਮੀਟਿੰਗ ਵਿੱਚ ਹਾਜ਼ਰੀ ਲੁਆਈ, ਉਹਨਾਂ ਦਾ ਹਾਰ ਪਹਿਨਾਕੇ ਕੇ ਸੁਆਗਤ ਕੀਤਾ ਗਿਆ। ਉੱਘੇ ਸਾਹਿਤਕਾਰ ਮਾਸਟਰ ਮੂਲ ਚੰਦ ਜੀ ਸ਼ਰਮਾ, ਜਗਦੀਸ਼ ਵਰਮਾ ਜੀ  ,, ਜਗਦੇਵ ਸ਼ਰਮਾ ਜੀ ਬੁਗਰਾ, ਚਰਨਜੀਤ ਸਿੰਘ ਕੈਂਥ ਐਕਟਿੰਗ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਕੁਲਜੀਤ ਧਵਨ, ਸੁਖਵਿੰਦਰ ਲੋਟੇ, ਹਰਦੀਪ ਸਿੰਘ ਸੇਵਾਮੁਕਤ ਲੇਖਾਕਾਰ, ਸੁਰਿੰਦਰ ਸ਼ਰਮਾਂ ਨਾਗਰਾ ਨੇ ਆਪੋ ਆਪਣੀਆਂ ਰਚਨਾਵਾਂ,ਗੀਤ ਤੇ ਵਿਚਾਰ ਪੇਸ਼ ਕੀਤੇ, ਪਿਛਲੇ ਮਹੀਨੇ ਦੇ ਵਿਚਾਰ ਸੈਸ਼ਨ ਅਨੁਸਾਰ ਸ਼ਹਿਰ ਦੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਅਤੇ ਸੁਝਾਅ ਮੰਗ ਪੱਤਰ ਤਿਆਰ ਕੀਤੇ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਉਚੇਚੇ ਤੌਰ ਤੇ ਮੁੱਖ ਮੰਤਰੀ ਜੀ ਦੇ ਧੂਰੀ ਦਫ਼ਤਰ ਵਲੋਂ ਪਾਰਟੀ ਦੇ ਸੀਨੀਅਰ ਆਗੂ ਸਿਰੀ ਅਨਿਲ ਮਿੱਤਲ ਜੀ ਆਏ ਸਨ, ਉਨ੍ਹਾਂ ਸਰਕਾਰ ਦਾ ਪੱਖ ਰੱਖਦਿਆਂ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਉਠਾਈਆਂ ਮੰਗਾਂ ਤੇ ਸੁਝਾਵਾਂ ਨੂੰ ਜਾਇਜ਼ ਦੱਸਦਿਆਂ  ਇਨ੍ਹਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਐਸੋਸ਼ੀਏਸ਼ਨ ਦੇ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ। ਮੀਟਿੰਗ ਵਿੱਚ ਆਪਣੀ ਰਵਾਇਤ ਅਨੁਸਾਰ ਜੂਨ ਮਹੀਨੇ ਵਿੱਚ ਜਨਮੇ ਸੀਨੀਅਰ ਸਿਟੀਜਨ ਸਾਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਉਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਪ੍ਰਸੰਨ ਚਿੱਤ ਲੰਮੀ ਉਮਰ ਲਈ ਕਾਮਨਾ ਕੀਤੀ ਅਤੇ ਸਾਰੇ ਸਾਥੀਆਂ ਨੂੰ ਵਧਾਈ ਦਿੱਤੀ।ਇਸ ਉਪਰੰਤ ਪ੍ਰਧਾਨ  ਜਗਦੀਸ਼ ਸ਼ਰਮਾ ਜੀ ਵਲੋਂ ਆਪਣੀ ਗੱਲ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਸਾਰੋਂ ਵਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਚਾਹ ਪਾਣੀ ਛਕਣ ਦੀ ਬੇਨਤੀ ਕੀਤੀ। ਮੀਟਿੰਗ ਦੇ ਸੁਚੱਜੇ ਪ੍ਰਬੰਧਾਂ ਲਈ ਚਰਨਜੀਤ ਸਿੰਘ, ਸੁਰਿੰਦਰਪਾਲ ਜਿੰਦਲ,ਹੰਸ ਰਾਜ ਜਿੰਦਲ, ਕੁਲਵੰਤ ਰਾਏ, ਹਰਬੰਸ ਸਿੰਘ ਗਿਆਨੀ ਅਤੇ ਹੋਰ ਸਾਥੀਆਂ ਵਲੋਂ ਬਹੁਤ ਹੀ ਜ਼ੁੰਮੇਵਾਰੀ ਨਾਲ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਿਆਗ ਅਤੇ ਬਲੀਦਾਨ ਕਰਨਾ ਪਵੇਗਾ –ਪ੍ਰਵੀਨ ਬੰਗਾ
Next articleਬ੍ਰਿਟਿਸ਼ ਦੇਸੀ ਸੁਸਾਇਟੀ ਵੱਲੋਂ “ਬਰਿਟੇਨ ਦੇਸੀ ਆਨਰ ਐਵਾਰਡਜ਼ 2025′ ਮੌਕੇ ਕੌਮੀ ਨਾਇਕਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ