
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਬ੍ਰਿਟਿਸ਼ ਦੇਸੀ ਸੋਸਾਇਟੀ ਵਲੋਂ ਪਹਿਲੀ ਵਾਰ “ਬਰਿਟੇਨ ਦੇਸੀ ਆਨਰ ਐਵਾਰਡਜ਼” ਦਾ ਆਯੋਜਨ ਬੈਂਕਵਿਟ ਹਾਲ, ਮੈਲਟਨ ਰੋਡ, ਲੈਸਟਰ, ਯੂ.ਕੇ ਵਿੱਚ ਕੀਤਾ ਗਿਆ। ਇਹ ਸਮਾਗਮ ਬਹੁਤ ਹੀ ਸਫਲ ਰਿਹਾ ਅਤੇ ਇੱਕ ਨਵੇਂ ਸਾਲਾਨਾ ਪਰੰਪਰਿਕ ਤਿਉਹਾਰ ਦੀ ਸ਼ੁਰੂਆਤ ਵਜੋਂ ਮਨਾਇਆ ਗਿਆ, ਜਿਸ ਵਿੱਚ ਸਮਾਜਿਕ ਤੇ ਕੌਮੀ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੀ ਮੇਜ਼ਬਾਨੀ ਬ੍ਰਿਟਿਸ਼ ਦੇਸੀ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਰਿਸ਼ੂ ਵਾਲੀਆ ਨੇ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨ੍ਹਾਂ ਇਨਸਾਨਾਂ ਦੀ ਸੇਵਾ ਅਤੇ ਸਮਰਪਣ ਭਾਰਤੀ ਡਾਇਸਪੋਰਾ ਨੂੰ ਸਮਾਜਿਕ ਰੂਪ ਵਿੱਚ ਸਸ਼ਕਤ ਬਣਾਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਐਵਾਰਡ ਹਰੇਕ ਸਾਲ ਨਿਯਮਤ ਤੌਰ ’ਤੇ ਕਰਵਾਏ ਜਾਣਗੇ। ਇਨ੍ਹਾਂ ਐਵਾਰਡਾਂ ਰਾਹੀਂ ਵੱਖ-ਵੱਖ ਪੀੜ੍ਹੀਆਂ ਦੇ ਆਗੂਆਂ ਅਤੇ ਰੋਲ ਮਾਡਲਾਂ ਨੂੰ ਇਕੱਠਾ ਕੀਤਾ ਗਿਆ, ਜਿਨ੍ਹਾਂ ਚ 92 ਸਾਲਾ ਧਾਰਮਿਕ ਆਗੂ ਤੋਂ ਲੈ ਕੇ 27 ਸਾਲਾ ਵਿਗਿਆਨਕ ਤੱਕ ਹਰੇਕ ਨੇ ਆਪਣੀ ਜੀਵਨ ਯਾਤਰਾ ਅਤੇ ਉਪਲਬਧੀਆਂ ਸਾਂਝੀਆਂ ਕੀਤੀਆਂ। ਇਸ ਸਮਾਰੋਹ ਵਿੱਚ ਇੰਗਲੈਂਡ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਕੌਂਸਲਰ ਜਸਵੀਰ ਕੌਰ ਚੋਹਾਨ ਮੇਅਰ, ਓਡਬੀ ਐਂਡ ਵਿਗਸਟਨ (ਮੁੱਖ ਮਹਿਮਾਨ),ਐਮ. ਸੀ. ਪ੍ਰਸ਼ਰ ਸੀਨੀਅਰ ਧਾਰਮਿਕ ਅਤੇ ਸਮਾਜਿਕ ਆਗੂ, ਰਾਖੀ ਮਿਸਤਰੀ ਪੁਲਿਸ ਅਧਿਕਾਰ, ਦੀਪਕ ਜੋਸ਼ੀ ਸਾਬਕਾ ਬੀ.ਬੀ.ਸੀ. ਪੱਤਰਕਾਰ ਅਤੇ ਵਰਤਮਾਨ ਲੈਸਟਰ ਕਨਜ਼ਰਵੇਟਿਵ ਪ੍ਰਧਾਨ, ਵਿਸ਼ਾਲ ਵਿਛਾਰੇ ਡਿਪਟੀ ਚੇਅਰਮੈਨ ਪੀਟਰਬਰੋ ਕਨਜ਼ਰਵੇਟਿਵ,ਪੁੰਦਰੀ ਪ੍ਰਸਾਦ ਆਰਿਆਲ ਪ੍ਰਧਾਨ, ਨੇਪਾਲੀ ਕਮਿਊਨਿਟੀ,ਰਾਜੇਸ਼ ਸ਼ਰਮਾ ਕਮਿਊਨਿਟੀ ਆਗੂ, ਕਰਤਾਰ ਸਿੰਘ ਬ੍ਰਿੰਗ ਐਨ. ਐਚ. ਐਸ ਫੇਥ ਚੈਪਲੈਨਸੀ ਹੈੱਡ ਅਤੇ ਸਕੂਲ ਗਵਰਨਰ ਸਿੱਖ ਟਰੱਸਟੀ ਦੇ ਚੇਅਰ,ਡਾ. ਅਰੁਣ ਜੈਤਲੀ ਵਿਗਿਆਨਕ ਖੋਜਕਾਰ ਅਤੇ ਸਮਾਜਕ ਸੇਵਕ,ਡਾ. ਅਲੇਖਾਂਦਰੋ ਰਿਓਸ ਖੋਜਕਾਰ ਅਤੇ ਵਿਗਿਆਨਕ, ਆਦਿ ਦਾ ਇਸ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਬ੍ਰਿਟਿਸ਼ ਦੇਸੀ ਸੁਸਾਇਟੀ ਦੇ ਆਗੂਆਂ ਚੇਅਰਮੈਨ ਰਿਸ਼ੂ ਵਾਲੀਆ, ਪ੍ਰਧਾਨ ਈਸ਼ਵਰ ਸਿੰਘ, ਖਜਾਨਚੀ ਡੈਕਸ ਕੋਡਾਈ, ਸਹਾਇਕ ਸਕੱਤਰ ਰਾਜੇਸ ਸ਼ਰਮਾ, ਮਹਿਲਾ ਮੈਂਬਰ ਇਲਾਹ ਬਨ ਕਿਰਨ ਕੌਰ ਘੁੰਮਣ, ਰੇਸ਼ਮ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਆਉਣ ਵਾਲੇ ਸਮੇਂ ਚ ਵੀ ਬ੍ਰਿਟਿਸ਼ ਦੇਸੀ ਸੋਸਾਇਟੀ ਹਰੇਕ ਸਾਲ ਅਜਿਹਾ ਉਪਰਾਲਾ ਕਰਦੀ ਰਹੇਗੀ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਆਪਸ ਚ ਜੋੜਦੀ ਰਹੇਗੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


